ਸਾਉਣ ਅਸ਼ਟਮੀ ਮੇਲਿਆਂ ਨੂੰ ਲੈ ਕੇ ਸ਼ਕਤੀਪੀਠਾਂ ''ਚ ਅਜਿਹੇ ਰਹਿਣਗੇ ਟਰੈਫਿਕ ਪਲਾਨ

07/17/2019 12:05:16 PM

ਊਨਾ— ਚਿੰਤਪੁਰਨੀ ਤੋਂ ਸ਼ੁਰੂ ਹੋਣ ਜਾ ਰਹੇ ਸਾਉਣ ਅਸ਼ਟਮੀ ਮੇਲਿਆਂ (ਇਕ ਤੋਂ 9 ਅਗਸਤ ਤੱਕ) ਨੂੰ ਦੇਖਦੇ ਹੋਏ ਸ਼ਰਧਾਲੂਆਂ ਦੀ ਸਹੂਲਤ ਲਈ ਪੁਲਸ ਪ੍ਰਸ਼ਾਸਨ ਨੇ ਟਰੈਫਿਕ ਮੈਨੇਜਮੈਂਟ ਪਲਾਨ ਤਿਆਰ ਕਰ ਲਿਆ ਹੈ। ਪੁਲਸ ਸੁਪਰਡੈਂਟ ਊਨਾ ਦਿਵਾਕਰ ਸ਼ਰਮਾ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਭਾਰੀ ਗਿਣਤੀ 'ਚ ਸ਼ਰਧਾਲੂ ਦਰਸ਼ਨ ਕਰਨ ਲਈ ਪਹੁੰਚਦੇ ਹਨ, ਅਜਿਹੇ 'ਚ ਗਗਰੇਟ-ਮੁਬਾਰਿਕਪੁਰ ਰੋਡ ਨੂੰ ਵਨ-ਵੇਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਐੱਸ.ਪੀ. ਨੇ ਦੱਸਿਆ ਕਿ ਆਉਣ ਵਾਲੇ ਸ਼ਰਧਾਲੂ ਗਗਰੇਟ ਤੋਂ ਮੁਬਾਰਿਕਪੁਰ ਅਤੇ ਇੱਥੋਂ ਚਿੰਤਪੁਰਨੀ ਜਾ ਸਕਣਗੇ ਪਰ ਵਾਪਸੀ ਦੇ ਸਮੇਂ ਸ਼ਰਧਾਲੂਆਂ ਨੂੰ ਮੁਬਾਰਿਕਪੁਰ ਤੋਂ ਅੰਬ ਅਤੇ ਝਲੇੜਾ ਹੁੰਦੇ ਹੋਏ ਪੰਡੋਗਾ ਵੱਲ ਭੇਜਿਆ ਜਾਵੇਗਾ ਤਾਂ ਜਾਮ ਦੀ ਸਥਿਤੀ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਰੂਟੀਨ ਬੱਸਾਂ ਅੇਤ ਆਮ ਲੋਕਾਂ ਨੂੰ ਮੁਬਾਰਿਕਪੁਰ ਤੋਂ ਗਗਰੇਟ ਵੱਲ ਜਾਣ ਤੋਂ ਨਹੀਂ ਰੋਕਿਆ ਜਾਵੇਗਾ। ਐੱਸ.ਪੀ. ਨੇ ਕਿਹਾ ਕਿ ਦੌਲਤਪੁਰ ਚੌਕ ਅਤੇ ਤਲਵਾੜਾ ਵਲੋਂ ਆਉਣ ਵਾਲੇ ਸ਼ਰਧਾਲੂਆਂ ਲਈ ਟਰੈਫਿਕ ਵਿਵਸਥਾ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਕਮੀਆਂ ਇਸ ਕਾਰਨ
1- ਚਿੰਤਪੁਰਨੀ 'ਚ ਮੰਦਰ ਅਧਿਕਾਰੀ ਵੀ ਸਥਾਈ ਨਹੀਂ ਤਾਇਨਾਤ ਕੀਤੇ ਜਾਂਦੇ ਹਨ। ਥੋੜ੍ਹੇ-ਥੋੜ੍ਹੇ ਸਮੇਂ ਲਈ ਇੱਥੇ ਮੰਦਰ ਅਧਿਕਾਰੀ ਤਾਇਨਾਤ ਹੁੰਦੇ ਹਨ। ਜਦੋਂ ਕੋਈ ਵਿਵਸਥਾ ਸਮਝਣ ਲੱਗਦਾ ਹੈ, ਉਦੋਂ ਤੱਕ ਜਾਂ ਤਾਂ ਰਿਟਾਇਰਡ ਹੋ ਜਾਂਦਾ ਹੈ ਜਾਂ ਉਸ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ।
2- ਚਿੰਤਪੁਰਨੀ 'ਚ ਪਲਾਸਟਿਕ ਯੁਕਤ ਕੂੜਾ ਸਮੱਗਰੀ ਨਾਲ ਨੇੜਲੇ ਖੇਤਰ ਭਰੇ ਪਏ ਹਨ ਅਤੇ ਬੱਦਬੂ ਦਾ ਵਾਤਾਵਰਣ ਪੈਦਾ ਕਰਦਾ ਹੈ।
3- ਸਫ਼ਾਈ ਕਰਮਚਾਰੀ ਤਾਇਨਾਤ ਤਾਂ ਹਨ ਪਰ ਜ਼ਿਆਦਾਤਰ ਇੱਥੇ ਭੀਖ ਮੰਗਦੇ ਦਿਖਾਈ ਦਿੰਦੇ ਹਨ। ਭਿਖਾਰੀ ਬੱਚਿਆਂ ਦੀਆਂ ਟੋਲੀਆਂ ਸ਼ਰਧਾਲੂਆਂ ਨੂੰ ਘੇਰ ਕੇ ਖੜ੍ਹੀਆਂ ਹੋ ਜਾਂਦੀਆਂ ਹਨ।
4- ਭਰਵਾਈਂ ਤੋਂ ਚਿੰਤਪੁਰਨੀ ਤੱਕ ਕਹਿਣ ਨੂੰ ਤਾਂ ਕਈ ਜਨਤਕ ਟਾਇਲਟ ਹਨ ਪਰ ਇਨ੍ਹਾਂ ਦੀ ਸਥਿਤੀ ਖਰਾਬ ਹੈ।
5- ਡੇਢ ਸਾਲਾਂ 'ਚ 2 ਡੀ.ਸੀ. ਬਦਲ ਦਿੱਤੇ ਗਏ। ਹੁਣ ਨਵੇਂ ਆਏ ਹਨ। ਜਦੋਂ ਤੱਕ ਕੰਮ ਸਮਝਣਗੇ, ਉਦੋਂ ਤੱਕ ਕੀ ਹੋਵੇਗਾ ਕਿਸੇ ਦਾ ਕੋਈ ਪਤਾ ਨਹੀਂ ਹੈ।
 

ਗੁਪਤਗੰਗਾ ਮਾਰਗ ਤੋਂ ਨਹੀਂ ਲੰਘਣਗੇ ਵੱਡੇ ਵਾਹਨ
ਮਾਂ ਬ੍ਰਜੇਸ਼ਵਰੀ ਮੰਦਰ ਕਾਂਗੜਾ 'ਚ ਸਾਉਣ ਮੇਲਿਆਂ ਦੌਰਾਨ ਤਹਿਸੀਲ ਚੌਕ ਤੋਂ ਲੈ ਕੇ ਕਾਲਜ ਰੋਡ ਤੱਕ ਚੌਪਹੀਆ ਵਾਹਨਾਂ ਦੀ ਆਵਾਜਾਈ 'ਤੇ ਰੋਕ ਰਹੇਗੀ। ਗੁਪਤਗੰਗਾ ਰੋਡ 'ਤੇ ਵੀ ਵੱਡੇ ਵਾਹਨਾਂ ਦਾ ਪ੍ਰਵੇਸ਼ ਬੰਦ ਰਹੇਗਾ। ਇਸ ਮਾਰਗ ਤੋਂ ਸਿਰਫ ਕਾਰਾਂ ਅਤੇ ਆਟੋ ਹੀ ਲੰਘ ਸਕਣਗੇ। ਬਾਹਰੀ ਰਾਜਾਂ ਦੇ ਸ਼ਰਧਾਲੂਆਂ ਦੇ ਵੱਡੇ ਵਾਹਨ ਕਾਂਗੜਾ ਬਾਈਪਾਸ ਅਤੇ ਯਾਤਰੀ ਸਦਨ 'ਚ ਪਾਰਕ ਹੋ ਸਕਣਗੇ। ਮੇਲਿਆਂ ਦੌਰਾਨ ਨਗਰ ਪ੍ਰੀਸ਼ਦ ਦੀ ਪਾਰਕਿੰਗ, ਰਾਜਪੂਤ ਸਭਾ ਪਾਰਕਿੰਗ ਅਤੇ ਮਿਨੀ ਸਕੱਤਰੇਤ ਪਾਰਕਿੰਗ ਸਮੇਤ ਹੋਰ ਨਿੱਜੀ ਪਾਰਕਿੰਗ 'ਚ ਵਾਹਨ ਪਾਰਕ ਕਰਨ ਦੀ ਸਹੂਲਤ ਹੋਵੇਗੀ।
 

ਇੱਥੋਂ ਜਾਣਗੀਆਂ ਲੰਬੀ ਦੂਰੀ ਦੀਆਂ ਬੱਸਾਂ
ਧਰਮਸ਼ਾਲਾ ਤੋਂ ਚੰਡੀਗੜ੍ਹ ਵੱਲ ਜਾਣ ਵਾਲੀਆਂ ਲੰਬੀ ਦੂਰੀ ਦੀਆਂ ਬੱਸਾਂ ਨੂੰ ਵਾਇਆ ਨੈਹਰਨਪੁਖਰ, ਕਲੋਹਾ, ਨੈਹਰੀਆਂ ਅਤੇ ਅੰਬ ਹੁੰਦੇ ਹੋਏ ਭੇਜਿਆ ਜਾਵੇਗਾ ਨਾਲ ਹੀ ਚੰਡੀਗੜ੍ਹ ਅਤੇ ਧਰਮਸ਼ਾਲਾ ਜਾਣ ਵਾਲੀਆਂ ਲੰਬੀ ਦੂਰੀ ਦੀਆਂ ਬੱਸਾਂ ਨੂੰ ਵੀ ਇਸੇ ਰੂਟ ਨਾਲ ਭੇਜਿਆ ਜਾਵੇਗਾ। ਇਸ ਨਾਲ ਭਰਪਾਈ 'ਚ ਲੱਗਣ ਵਾਲੇ ਜਾਮ ਤੋਂ ਬਚਿਆ ਜਾ ਸਕੇਗਾ ਅਤੇ ਆਮ ਲੋਕਾਂ ਨੂੰ ਵੀ ਅਸਹੂਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
 

ਮੰਦਰ ਰੋਡ 'ਤੇ ਨਹੀਂ ਜਾਣਗੇ ਵੱਡੇ ਵਾਹਨ
ਭਾਰੀ ਵਾਹਨਾਂ ਜਿਵੇਂ ਕਿ ਟਰੱਕ ਅਤੇ ਬੱਸਾਂ ਨੂੰ ਭਰਪਾਵੀਂ ਚੌਕ ਤੋਂ ਮੰਦਰ ਰੋਡ 'ਤੇ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ ਅਤੇ ਇਨ੍ਹਾਂ ਗੱਡੀਆਂ ਨੂੰ ਸਮਨੋਲੀ ਬਾਈਪਾਸ ਵੱਲ ਮੋੜਿਆ ਜਾਵੇਗਾ, ਜਿੱਥੇ ਉਨ੍ਹਾਂ ਲਈ ਪਾਰਕਿੰਗ ਦੀ ਵਿਵਸਥਾ ਰਹੇਗੀ। ਦਿਵਾਕਰ ਸ਼ਰਮਾ ਨੇ ਸਾਰਿਆਂ ਨੂੰ ਪੁਲਸ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਕਿ ਕਿਸੇ ਨੂੰ ਵੀ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ।
 

ਛੋਟੇ ਵਾਹਨ ਇੱਥੇ ਹੋਣਗੇ ਪਾਰਕ
ਐੱਸ.ਪੀ. ਦਿਵਕਰ ਸ਼ਰਮਾ ਨੇ ਕਿਹਾ ਕਿ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਦੇ ਦੋਪਹੀਆ ਅਤੇ ਚੌਪਹੀਆ ਵਾਹਨਾਂ ਨੂੰ ਭਰਵਾਈਂ ਚੌਕ ਤੋਂ ਮੰਦਰ ਵੱਲ ਜਾਣ ਦੀ ਮਨਜ਼ੂਰੀ ਰਹੇਗੀ ਅਤੇ ਉਨ੍ਹਾਂ ਨੂੰ ਚਿੰਤਪੂਰਨੀ ਬੱਸ ਸਟੈਂਡ ਅਤੇ ਟਰੱਸਟ ਦੀ ਏ.ਡੀ.ਬੀ. ਬਿਲਡਿੰਗ ਕੋਲ ਪਾਰਕਿੰਗ ਦੀ ਸਹੂਲਤ ਦਿੱਤੀ ਜਾਵੇਗੀ। ਵਾਪਸ ਜਾਣ ਲਈ ਪਾਰਕਿੰਗ 'ਚ ਖੜ੍ਹੇ ਵਾਹਨਾਂ ਨੂੰ ਭਰਵਾਈਂ ਚੌਕ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਮਨੋਲੀ ਬਾਈਪਾਸ ਵੱਲ ਨਿਕਾਸੀ ਦਿੱਤੀ ਜਾਵੇਗੀ।


DIsha

Content Editor

Related News