UP ਦੇ ਸਮਰਾਟ ਨੇ ਚੰਦਰਮਾ ’ਤੇ ਖਰੀਦੀ ਜ਼ਮੀਨ, ਮਾਪਿਆਂ ਦੇ ਵਿਆਹ ਦੀ 26ਵੀਂ ਵਰ੍ਹੇਗੰਢ ’ਤੇ ਦਿੱਤਾ ਤੋਹਫ਼ਾ

02/15/2022 4:42:36 PM

ਕੁਸ਼ੀਨਗਰ— ਚਾਂਦ-ਤਾਰਿਆਂ ਦੇ ਸੁਫ਼ਨੇ ਤਾਂ ਹਰ ਕੋਈ ਵੇਖਦਾ ਹੈ ਪਰ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਇਕ ਨੌਜਵਾਨ ਨੇ ਉਸ ਨੂੰ ਆਪਣਾ ਬਣਾ ਵੀ ਲਿਆ। ਜੀ ਹਾਂ, ਕੁਸ਼ੀਨਗਰ ਜ਼ਿਲ੍ਹੇ ’ਚ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਵਿਆਹ ਦੀ 26ਵੀਂ ਵਰ੍ਹੇਗੰਢ ’ਤੇ ਚੰਦਰਮਾ ’ਤੇ ਜ਼ਮੀਨ ਦਾ ਨਾਇਬ ਤੋਹਫ਼ਾ ਦਿੱਤਾ ਹੈ। ਤਮਕੁਹੀ ਵਾਸੀ ਸੱਤਿਅਮ ਸਮਰਾਟ ਨੇ ਚੰਦਰਮਾ ’ਤੇ ਜ਼ਮੀਨ ਖਰੀਦੀ ਹੈ। ਇਹ ਜ਼ਮੀਨ ਖਰੀਦ ਕੇ ਉਹ ਟਾਮ ਕਰੂਜ਼, ਜੌਨ ਟ੍ਰਾਵੋਲਟਾ, ਜਿੰਮੀ ਕਾਰਟਰ, ਸ਼ਾਹਰੁਖ ਖਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੀਆਂ ਸ਼ਖਸੀਅਤਾਂ ਦੀ ਸ਼੍ਰੇਣੀ ’ਚ ਆ ਗਏ ਹਨ। 

ਦਿੱਲੀ ਯੂਨੀਵਰਸਿਟੀ ’ਚ ਪੜ੍ਹਾਈ ਕਰਦੈ ਸੱਤਿਅਮ ਸਮਰਾਟ
23 ਸਾਲਾ ਸੱਤਿਅਮ ਦਿੱਲੀ ਯੂਨੀਵਰਸਿਟੀ ਵਿਚ ਗਰੈਜੂਏਟ ਆਖ਼ਰੀ ਸਾਲ ਦਾ ਵਿਦਿਆਰਥੀ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਪੇਸ਼ੇਵਰ ਗਾਇਕ ਵੀ ਹੈ ਅਤੇ ਆਪਣੇ ਬੈਂਡ ਨਾਲ ਵੱਖ-ਵੱਖ ਸ਼ਹਿਰਾਂ ’ਚ ਪੇਸ਼ਕਾਰੀ ਦਿੰਦੇ ਹਨ। ਆਪਣੀ ਕਮਾਈ ਤੋਂ ਉਨ੍ਹਾਂ ਨੇ ਕੁਝ ਰਕਮ ਇਕੱਠੀ ਕੀਤੀ ਸੀ। 14 ਫਰਵਰੀ ਨੂੰ ਪਿਤਾ ਵਿਨੋਦ ਸਰਾਫ ਅਤੇ ਮਾਤਾ ਲਕਸ਼ਮੀ ਵਰਮਾ ਦੇ ਵਿਆਹ ਦੀ ਵਰ੍ਹੇਗੰਢ ’ਤੇ ਸੱਤਿਅਮ ਨੇ ਕੁਝ ਅਨੋਖਾ ਤੋਹਫ਼ਾ ਦੇਣ ਦੀ ਸੋਚੀ। ਇੰਟਰਨੈੱਟ ’ਤੇ ਸਰਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕਈ ਨਾਮੀ ਹਸਤੀਆਂ ਨੇ ਚੰਦਰਮਾ ’ਤੇ ਜ਼ਮੀਨ ਖਰੀਦੀ ਹੈ। 

ਗੂਗਲ ’ਤੇ ਸਰਚ ਕਰ ਲੱਭੀ ਵੈੱਬਸਾਈਟ-
ਸੱਤਿਅਮ ਨੂੰ ਗੂਗਲ ’ਤੇ ਸਰਚ ਕਰਨ ’ਤੇ ਇਹ ਵੀ ਪਤਾ ਲੱਗਾ ਕਿ ਇੰਟਰਨੈਸ਼ਨਲ ਲੂਨਰ ਲੈਂਡਸ ਰਜਿਸਟਰੀ ਨਾਮੀ ਅਮਰੀਕੀ ਸੰਸਖਾ ਚੰਦਰਮਾ ’ਤੇ ਜ਼ਮੀਨ ਵੇਚਦੀ ਹੈ। ਉਨ੍ਹਾਂ ਨੇ ਇਹ ਤੋਹਫ਼ਾ ਮਾਤਾ-ਪਿਤਾ ਨੂੰ ਦੇਣ ਦਾ ਮਨ ਬਣਾਇਆ। ਉਹ ਸੰਸਥਾ ਦੀ ਵੈੱਬਸਾਈਟ ’ਤੇ ਗਏ ਅਤੇ ਦੱਸੇ ਗਏ ਬਦਲਾਂ ਮੁਤਾਬਕ ਇਕ ਏਕੜ ਜ਼ਮੀਨ ਖਰੀਦਣ ਦੀ ਇੱਛਾ ਜਤਾਈ। ਸੰਸਥਾ ਨੇ ਆਨਲਾਈਨ ਉਨ੍ਹਾਂ ਦੀ ਬੇਨਤੀ ਮਨਜ਼ੂਰ ਕੀਤਾ ਅਤੇ ਰਕਮ ਜਮਾਂ ਕਰਨ ਨੂੰ ਕਿਹਾ। ਰਕਮ ਜਮਾਂ ਕਰਨ ਤੋਂ ਲੈ ਕੇ ਰਜਿਸਟਰੀ ਦੇ ਪੇਪਰ ਘਰ ਤੱਕ ਪਾਰਸਲ ਤੋਂ ਪਹੁੰਚਣ ’ਚ ਢਾਈ ਮਹੀਨੇ ਦਾ ਸਮਾਂ ਲੱਗਾ। ਇਕ ਹਫ਼ਤੇ ਪਹਿਲਾਂ ਕਾਗਜ਼ ਮਿਲਣ ਤੋਂ ਬਾਅਦ ਸੱਤਿਅਮ ਨੇ ਕੰਪਨੀ ਦੀਆਂ ਸ਼ਰਤਾਂ ਮੁਤਾਬਕ ਪੇਪਰ ’ਤੇ ਖਰਚ ਹੋਏ 14 ਹਜ਼ਾਰ ਰੁਪਏ ਹੋਰ ਜਮਾਂ ਕਰਵਾ ਦਿੱਤੇ।

ਚੰਦਰਮਾ ਨੂੰ ਕਾਮਨ ਹੈਰੀਟੇਜ਼ ਦਾ ਦਰਜਾ
ਚੰਦਰਮਾ ਨੂੰ ਦੁਨੀਆ ਭਰ ਦੇ ਦੇਸ਼ਾਂ ਨੇ ਕਾਮਨ ਹੈਰੀਟੇਜ਼ ਦਾ ਦਰਜਾ ਦਿੱਤਾ ਹੈ। ਕਾਮਨ ਹੈਰੀਟੇਜ਼ ਪੂਰੀ ਮਨੁੱਖਤਾ ਲਈ ਹੁੰਦਾ ਹੈ। ਲੂਨਰ ਲੈਂਡਸ ਵੈੱਬਸਾਈਟ ਦਾਅਵਾ ਕਰਦੀ ਹੈ ਕਿ ਕਈ ਦੇਸ਼ਾਂ ਨੇ ਆਊਟਰ ਸਪੇਸ ’ਚ ਇਸ ਜ਼ਮੀਨ ਨੂੰ ਵੇਚਣ ਲਈ ਅਧਿਕਾਰਤ ਕੀਤਾ ਹੈ। ਲੋਕ ਚੰਦਰਮਾ ’ਤੇ ਜ਼ਮੀਨ ਖਰੀਦ ਤਾਂ ਸਕਦੇ ਹਨ ਪਰ ਇਸ ਦਾ ਕੋਈ ਨਿੱਜੀ ਇਸਤੇਮਾਲ ਨਹੀਂ ਕਰ ਸਕਦੇ। ਭਾਰਤ ਸਮੇਤ ਲੱਗਭਗ 110 ਦੇਸ਼ਾਂ ਨੇ 10 ਅਕਤੂਬਰ 1967 ਨੂੰ ਇਕ ਸਮਝੌਤਾ ਕੀਤਾ ਸੀ, ਜਿਸ ਨੂੰ ਆਊਟਰ ਸਪੇਸ ਟ੍ਰੀਟੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਮੁਤਾਬਕ ਆਊਟਰ ਸਪੇਸ ’ਚ ਚੰਦਰਮਾ ਵੀ ਸ਼ਾਮਲ ਹੈ। ਆਊਟਰ ਸਪੇਸ ਟ੍ਰੀਟੀ ਮੁਤਾਬਕ ਉੱਥੇ ਨਾ ਤਾਂ ਜਾ ਸਕਦੇ ਹਾਂ ਅਤੇ ਨਾ ਰਹਿ ਸਕਦੇ ਹਾਂ। ਜ਼ਮੀਨ ’ਤੇ ਮਲਿਕਾਨਾ ਹੱਕ ਵੀ ਨਹੀਂ ਜਤਾ ਸਕਦੇ। 

Tanu

This news is Content Editor Tanu