ਸਤਲੋਕ ਆਸ਼ਰਮ ਮਾਮਲਾ : ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ

10/16/2018 1:06:10 PM

ਹਿਸਾਰ— ਕਤਲ ਦੇ ਦੋ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤੇ ਗਏ ਰਾਮਪਾਲ ਨੂੰ ਹਿਸਾਰ ਦੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੰਗਲਵਾਰ ਦੁਪਹਿਰ ਫੈਸਲਾ ਸੁਣਾਉਂਦੇ ਹੋਏ ਕੋਰਟ ਨੇ ਰਾਮਪਾਲ ਨੂੰ 'ਮਰਦੇ ਦਮ ਤੱਕ ਜੇਲ' ਦੀ ਸਜ਼ਾ ਸੁਣਾਈ ਹੈ। ਰਾਮਪਾਲ ਨੂੰ 4 ਔਰਤਾਂ ਅਤੇ ਇਕ ਬੱਚੇ ਦੇ ਕਤਲ ਦੇ ਆਰੋਪ 'ਚ ਦੋਸ਼ੀ ਪਾਇਆ ਗਿਆ ਸੀ। ਬੀਤੇ 11 ਅਕਤੂਬਰ ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਿਸਾਰ ਦੀ ਇਕ ਵਿਸ਼ੇਸ਼ ਅਦਾਲਤ ਨੇ ਰਾਮਪਾਲ ਸਮੇਤ ਕੁੱਲ ਉਸ ਦੇ 26 ਸਮਰਥਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਜ਼ਾ ਦੇ ਐਲਾਨ ਨੂੰ ਦੇਖਦੇ ਹੋਏ ਜੇਲ ਦੇ ਆਸਪਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਉਮਰਕੈਦ ਦੇ ਇਲਾਵਾ ਰਾਮਪਾਲ 'ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਸੀ।

ਕਿੰਨਾਂ ਮਾਮਲਿਆਂ 'ਚ ਹੋਈ ਸ਼ਜਾ?
ਜਿਨ੍ਹਾਂ ਮਾਮਲਿਆਂ 'ਚ ਰਾਮਪਾਲ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ 'ਚ ਪਹਿਲਾਂ ਕੇਸ ਮਹਿਲਾ ਭਗਤ ਦੀ ਮੌਤ ਦਾ ਹੈ, ਜਿਸ ਦੀ ਲਾਸ਼ ਉਨ੍ਹਾਂ ਦੇ ਆਸ਼ਰਮ 'ਚੋਂ 18 ਨਵੰਬਰ 2014 ਨੂੰ ਮਿਲੀ ਸੀ। ਜਦਕਿ ਦੂਜਾ ਮਾਮਲਾ ਉਸ ਹਿੰਸਾ ਨਾਲ ਜੁੜਿਆ ਹੈ, ਜਿਸ 'ਚ ਰਾਮਪਾਲ ਦੇ ਭਗਤ ਪੁਲਸ ਨਾਲ ਭਿੜ ਗਏ ਸਨ। ਇਸ ਦੌਰਾਨ ਕਰੀਬ 10 ਦਿਨ ਚਲੀ ਹਿੰਸਾ 'ਚ 4 ਔਰਤਾਂ ਅਤੇ 1 ਬੱਚੇ ਦੀ ਮੌਤ ਹੋ ਗਈ ਸੀ। 67 ਸਾਲਾ ਰਾਮਪਾਲ ਅਤੇ ਉਸ ਦੇ ਸਮਰਥਕ ਨਵੰਬਰ 2014 'ਚ ਗ੍ਰਿਫਤਾਰੀ ਦੇ ਬਾਅਦ ਤੋਂ ਜੇਲ 'ਚ ਬੰਦ ਸਨ। ਰਾਮਪਾਲ ਅਤੇ ਉਸ ਦੇ ਸਮਰਥਕਾਂ ਖਿਲਾਫ ਬਰਵਾਲਾ ਪੁਲਸ ਥਾਣੇ 'ਚ 19 ਨਵੰਬਰ 2014 ਨੂੰ ਦੋ ਮਾਮਲੇ ਦਰਜ ਕੀਤੇ ਗਏ ਸਨ।

ਵਧਾਈ ਗਈ ਜ਼ਿਲੇ ਦੀ ਸੁਰੱਖਿਆ
ਹਰਿਆਣਾ ਦੇ ਹਿਸਾਰ ਸ਼ਹਿਰ ਨੂੰ ਕਿਲੇ 'ਚ ਤਬਦੀਲ ਕਰ ਦਿੱਤਾ ਗਿਆ ਸੀ। ਕਿਸੇ ਵੀ ਸੰਭਾਵਿਤ ਬਵਾਲ, ਹਿੰਸਾ ਅਤੇ ਭੰਨ੍ਹਤੋੜ ਵਰਗੀਆਂ ਘਟਨਾਵਾਂ ਤੋਂ ਨਿਪਟਣ ਲਈ ਪੁਲਸ ਨੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਸਨ। ਹਿਸਾਰ ਜ਼ਿਲੇ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਸੀ। ਫੈਸਲਾ ਤੋਂ ਪਹਿਲਾਂ ਹੀ ਅਦਾਲਤ ਦੇ ਚਾਰੋਂ ਅਤੇ ਤਿੰਨ ਕਿਲੋਮੀਟਰ ਦਾ ਸੁਰੱਖਿਆ ਘੇਰਾ ਬਣਾਇਆ ਗਿਆ ਸੀ। ਇਸ ਸੁਰੱਖਿਆ ਘੇਰੇ ਨੂੰ ਤੋੜ ਕੇ ਕੋਈ ਵੀ ਬਾਹਰੀ ਵਿਅਕਤੀ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ ਸੀ। 
ਰਾਮਪਾਲ ਦੀ ਗ੍ਰਿਫਤਾਰੀ 'ਤੇ ਆਇਆ ਸੀ 50 ਕਰੋੜ ਦਾ ਖਰਚ
ਰਾਮਪਾਲ ਨੂੰ ਗ੍ਰਿਫਤਾਰ ਕਰਨ 'ਚ ਹਰਿਆਣਾ ਪੁਲਸ ਨੂੰ ਬਹੁਤ ਮਿਹਨਤ ਕਰਨੀ ਪਈ। 18 ਦਿਨ ਬਾਅਦ ਪੁਲਸ ਨੇ ਰਾਮਪਾਲ ਨੂੰ ਗ੍ਰਿਫਤਾਰ ਕੀਤਾ ਸੀ ਪਰ ਇਸ ਪੂਰੇ ਆਪਰੇਸ਼ਨ 'ਤੇ ਰਾਜ ਪੁਲਸ ਦਾ 50 ਕਰੋੜ ਰੁਪਏ ਤੋਂ ਜ਼ਿਆਦਾ ਦਾ ਖਰਚ ਹੋਇਆ ਸੀ। ਇਸ ਦੌਰਾਨ 6 ਲੋਕਾਂ ਦੀ ਜਾਨ ਗਈ ਸੀ। 250 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਕਈ ਪੁਲਸ ਵਾਲਿਆਂ ਨੂੰ ਗੰਭੀਰ ਸੱਟਾਂ ਵੀ ਆਈਆਂ ਸਨ।