ਅੱਤਵਾਦੀਆਂ ਹੱਥੋਂ ਮਾਰੇ ਗਏ ਸਰਪੰਚ ਦੇ ਪਿਤਾ ਦੇ ਬੋਲ, ਆਖਦਾ ਸੀ- 'ਕਸ਼ਮੀਰ 'ਚ ਰਿਹਾ, ਉੱਥੇ ਹੀ ਮਰਾਂਗਾ'

06/11/2020 1:51:05 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਬੀਤੇ ਸੋਮਵਾਰ ਨੂੰ ਅੱਤਵਾਦੀਆਂ ਵਲੋਂ ਕਸ਼ਮੀਰੀ ਪੰਡਤ ਸਰਪੰਚ ਅਜੈ ਪੰਡਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਲਾਰਕੀਪੋਰਾ ਖੇਤਰ ਵਿਚ ਅੱਤਵਾਦੀਆਂ ਵਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਬੀਤੇ 17 ਸਾਲਾਂ ਵਿਚ ਵਾਦੀ ਵਿਚ ਕਿਸੇ ਕਸ਼ਮੀਰੀ ਪੰਡਤ ਦੀ ਅੱਤਵਾਦੀਆਂ ਵਲੋਂ ਕਤਲ ਦੀ ਇਹ ਪਹਿਲੀ ਵਾਰਦਾਤ ਹੈ। ਇਸ ਸਮੇਂ ਕਸ਼ਮੀਰ ਦੇ ਅਨੰਤਨਾਗ ਦੇ ਲਕਬਾਵਨ ਪਿੰਡ 'ਚ ਸੰਨਾਟਾ ਪਸਰਿਆ ਹੋਇਆ ਹੈ। ਜੰਮੂ ਦੇ ਸੁਭਾਸ਼ਨਗਰ ਦੇ ਰਹਿਣ ਵਾਲੇ ਅਜੈ ਜੋ ਹਮੇਸ਼ਾ ਕਹਿੰਦੇ ਸਨ ਕਿ ਜੇਕਰ ਕਸ਼ਮੀਰ ਵਿਚ ਫ਼ੌਜ ਡਿਊਟੀ ਕਰ ਰਹੀ ਹੈ, ਤਾਂ ਫਿਰ ਸਾਨੂੰ ਉੱਥੋਂ ਜਾਣ ਦੀ ਲੋੜ ਕੀ ਹੈ। ਕਸ਼ਮੀਰ 'ਚ ਹੀ ਰਿਹਾ ਹਾਂ, ਉੱਥੇ ਹੀ ਮਰਾਂਗਾ। ਅਜੈ ਦੇ ਪਿਤਾ ਦੁਆਰਕਾ ਨਾਥ ਪੰਡਿਤਾ ਸੁਭਾਸ਼ਨਗਰ ਦੇ ਇਸੇ ਘਰ 'ਚ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਭਰੇ ਮਨ ਨਾਲ ਕਹਿੰਦੇ ਹਨ ਕਿ ਮੇਰਾ ਪੁੱਤ ਸ਼ਹੀਦ ਹੋਇਆ ਹੈ, ਦੇਸ਼ ਦੀ ਸੇਵਾ ਲਈ। ਦੱਸ ਦੇਈਏ ਕਿ ਅਜੈ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ।

ਇਹ ਵੀ ਪੜ੍ਹੋ : ਜੰਮੂ : ਸਰਪੰਚ ਦੀ ਨਮ ਅੱਖਾਂ ਨਾਲ ਅੰਤਿਮ ਵਿਦਾਈ, ਅੱਤਵਾਦੀਆਂ ਨੇ ਕੀਤੀ ਹੱਤਿਆ

PunjabKesari

ਅਜੈ ਦਾ ਲੋਕਤੰਤਰ ਪ੍ਰਤੀ ਵਿਸ਼ਵਾਸ ਸੀ ਡੂੰਘਾ ਵਿਸ਼ਵਾਸ—
ਅਜੈ ਦਾ ਲੋਕਤੰਤਰ ਪ੍ਰਤੀ ਵਿਸ਼ਵਾਸ ਹੀ ਸੀ ਕਿ ਜਿਸ ਅਨੰਤਨਾਗ ਵਿਚ ਹੁਣ ਤੱਕ ਦਰਜਨਾਂ ਅੱਤਵਾਦੀ ਮੁਕਾਬਲੇ ਅਤੇ ਹਮਲੇ ਹੋ ਚੁੱਕੇ ਸਨ, ਉੱਥੇ ਹਿਜ਼ਬੁਲ ਦੀਆਂ ਕਈ ਧਮਕੀਆਂ ਦੇ ਬਾਵਜੂਦ ਅਜੈ ਨੇ ਸੜਕ 'ਤੇ ਉਤਰ ਕੇ ਲੋਕਾਂ ਤੋਂ ਵੋਟਾਂ ਮੰਗਣ ਦੀ ਮੁਹਿੰਮ ਸ਼ੁਰੂ ਕੀਤੀ। ਹਿੰਮਤ ਅਤੇ ਹੌਂਸਲਾ ਸਦਕਾ ਲਕਬਾਵਨ ਦੀ ਜਨਤਾ ਨੇ ਅਜੈ ਨੂੰ ਆਪਣਾ ਪ੍ਰਤੀਨਿਧੀ ਚੁਣਿਆ। ਅਜੈ ਨੇ ਇਸ ਸੀਟ 'ਤੇ ਭਾਜਪਾ ਉਮੀਦਵਾਰ ਨੂੰ ਚੋਣਾਂ 'ਚ ਹਰਾਇਆ ਅਤੇ ਸਰਪੰਚ ਬਣ ਗਏ। ਉਨ੍ਹਾਂ ਦੇ ਕਰੀਬੀ ਦੱਸਦੇ ਹਨ ਕਿ ਉਹ ਇਕ ਸਾਲ ਤੋਂ ਸੁਰੱਖਿਆ ਦੀ ਮੰਗ ਕਰ ਰਹੇ ਸਨ ਪਰ ਅੱਤਵਾਦ ਤੋਂ ਪ੍ਰਭਾਵਿਤ ਕਸ਼ਮੀਰ ਵਿਚ ਸੁਰੱਖਿਆ ਨਹੀਂ ਮਿਲੀ ਅਤੇ ਅੰਤ ਅਜੈ 
ਦੀ ਮੌਤ ਨਾਲ ਹੋਇਆ। 

ਇਹ ਵੀ ਪੜ੍ਹੋ : 'ਨਾ ਮੇਰਾ ਬਾਪ ਕਿਸੇ ਤੋਂ ਡਰਦਾ ਸੀ, ਨਾ ਮੈਂ ਕਿਸੇ ਦੇ ਬਾਪ ਤੋਂ ਡਰਦੀ ਹਾਂ, ਅਸੀਂ ਵਾਪਸ ਕਸ਼ਮੀਰ ਜਾਵਾਂਗੇ'

PunjabKesari

ਖੁਦ ਨੂੰ ਆਖਦੇ ਸਨ 'ਦੇਸ਼ ਭਗਤ'—
ਅਜੈ ਕਹਿੰਦੇ ਸਨ ਕਿ ਉਹ ਦੇਸ਼ ਭਗਤ ਹਨ ਅਤੇ ਇਸ ਲਈ ਅਜੈ ਪੰਡਿਤਾ ਦਾ ਪਛਾਣ ਅਨੰਤਨਾਗ 'ਚ ਅਜੈ ਪੰਡਿਤਾ ਭਾਰਤੀ ਦੇ ਰੂਪ ਵਿਚ ਹੋਈ ਸੀ। ਹਾਲਾਂਕਿ ਅਜੈ ਇਸ ਗੱਲ ਤੋਂ ਸੰਤੁਸ਼ਟ ਨਹੀਂ ਸਨ ਕਿ ਸਰਕਾਰਾਂ ਨੇ ਸਰਪੰਚਾਂ ਦੀ ਮਦਦ ਨਹੀਂ ਕੀਤੀ ਅਤੇ ਉਹ ਕਈ ਵਾਰ ਇਹ ਕਹਿੰਦੇ ਆਏ ਸਨ ਕਿ ਸਰਕਾਰ ਨੇ ਸਰਪੰਚਾਂ ਦੀ ਚੋਣ ਕਰਾਈ ਹੈ ਅਤੇ ਇਸਤੇਮਾਲ ਵੀ ਕਰ ਰਹੀ ਹੈ ਪਰ ਸਾਰੇ ਸਰਪੰਚਾਂ ਨੂੰ ਕਿੰਨਾ ਖਤਰਾ ਹੈ, ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ। ਇਸ ਗੱਲ 'ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਉਨ੍ਹਾਂ ਦੀ ਜ਼ਰੂਰਤ ਕੀ ਹੈ। ਕੁੱਲ ਮਿਲਾ ਕੇ ਅਜੈ ਦੀ ਹਿੰਮਤ ਦੀ ਕਹਾਣੀ ਲਕਬਵਾਨ ਪਿੰਡ ਦੇ ਹਰ ਬੱਚੇ ਦੀ ਜ਼ੁਬਾਨ 'ਤੇ ਹੈ। ਦਹਿਸ਼ਤ ਦੇ ਦਹਾਕੇ ਵਿਚ ਪਿਤਾ ਦੁਆਰਕਾ ਨਾਥ ਪੰਡਿਤਾ ਦੇ ਲੱਖ ਮਨਾ ਕਰਨ 'ਤੇ ਵੀ ਉਹ ਕਸ਼ਮੀਰ ਪਰਤਣ ਵਾਲੇ ਅਜੈ ਚਾਹੁੰਦੇ ਸਨ ਕਿ ਘਾਟੀ ਵਿਚ ਪੰਡਤਾਂ ਨੂੰ ਮੁੜ ਉਹ ਹੀ ਥਾਂ ਮਿਲ ਸਕੇ। ਇਹ ਹੀ ਕਾਰਨ ਸੀ ਕਿ ਮੁੜਵਸੇਬੇ ਦੀ ਤਰਾਸਦੀ ਦੇ ਬਾਵਜੂਦ ਅਜੈ ਨੇ ਬੈਂਕ ਤੋਂ ਲੋਨ ਲਿਆ ਅਤੇ ਜ਼ਿੰਦਾ ਕੀਤੇ ਆਪਣੇ ਬਾਗ ਅਤੇ ਮਕਾਨ ਦੇ ਕਮਰੇ। ਅਜੈ ਦੇ ਪਿਤਾ ਨੇ ਦੁਖੀ ਮਨ ਨਾਲ ਕਿਹਾ ਕਿ ਦੋ ਦਿਨ ਪਹਿਲਾਂ ਜਦੋਂ ਅਨੰਤਨਾਗ ਤੋਂ ਜੰਮੂ ਪਰਤੇ ਤਾਂ ਨਾਲ ਪੁੱਤਰ ਦੀ ਲਾਸ਼ ਸੀ।


Tanu

Content Editor

Related News