ਸਰਨਾ ਨੇ ਰਿਪੁਦਮਨ ਸਿੰਘ ਦੇ ਦਿਹਾਂਤ 'ਤੇ ਦੁੱਖ ਜ਼ਾਹਿਰ ਕਰਦਿਆਂ ਕਤਲ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ

07/15/2022 12:17:03 AM

ਨਵੀਂ ਦਿੱਲੀ-ਵੈਨਕੂਵਰ (ਕੈਨੇਡਾ) ਦੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ, ਜੋ 1985 'ਚ ਏਅਰ ਇੰਡੀਆ 'ਚ ਹੋਏ ਬੰਬ ਧਮਾਕਾ ਕੇਸ 'ਚੋਂ 2005 'ਚ ਬਰੀ ਹੋ ਗਏ ਸਨ, ਦਾ ਵੀਰਵਾਰ ਸਵੇਰੇ ਸਰੀ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਿਪੁਦਮਨ ਸਿੰਘ ਮਲਿਕ ਦੇ ਕਤਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਟਵਿੱਟਰ 'ਤੇ ਰਿਪੁਦਮਨ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਮੈਨੂੰ ਕੈਨੇਡਾ 'ਚ ਸਰਦਾਰ ਰਿਪੁਦਮਨ ਸਿੰਘ ਮਲਿਕ ਦੇ ਦਿਹਾਂਤ 'ਤੇ ਡੂੰਘਾ ਦੁੱਖ ਹੋਇਆ ਹੈ। ਨੁਕਸਾਨ ਨਾ ਪੂਰਾ ਹੋਣ ਵਾਲਾ ਹੈ।

ਇਹ ਵੀ ਪੜ੍ਹੋ : ਪ੍ਰਮਾਣੂ ਸਮਝੌਤੇ 'ਤੇ ਈਰਾਨ ਦਾ 'ਹਮੇਸ਼ਾ' ਇੰਤਜ਼ਾਰ ਨਹੀਂ ਕਰਾਂਗੇ : ਬਾਈਡੇਨ

 

PunjabKesari

ਸਰਦਾਰ ਮਲਿਕ ਨੇ ਕਈ ਖਾਲਸਾ ਸਕੂਲ ਚਲਾਏ ਅਤੇ ਕੈਨੇਡਾ 'ਚ ਮਾਨਵਤਾਵਾਦੀ ਯਤਨਾਂ 'ਚ ਮੋਹਰੀ ਰਹੇ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਅਧਿਕਾਰੀ ਉਸ ਦੇ ਕਤਲ ਦੀ ਡੂੰਘਾਈ ਨਾਲ ਜਾਂਚ ਕਰਨਗੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ। ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ 'ਤੇ ਕਦੇ ਖਾਲਿਸਤਾਨੀ ਹੋਣ ਦੇ ਦੋਸ਼ ਵੀ ਲੱਗੇ ਸਨ। ਇਥੇ ਤੱਕ ਕਿ ਉਨ੍ਹਾਂ 'ਤੇ 1985 'ਚ ਹੋਏ ਬੰਬ ਧਮਾਕੇ ਮਾਮਲੇ 'ਚ ਲੰਬੇ ਸਮੇਂ ਤੱਕ ਕੈਨੇਡਾ 'ਚ ਕੇਸ ਵੀ ਚੱਲਿਆ ਸੀ।। ਹਾਲਾਂਕਿ ਇਸ 'ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News