ਸਰਦਾਰ ਪਟੇਲ ਦੀ ਦੂਜੀ ਸਭ ਤੋਂ ਉੱਚੀ ਮੂਰਤੀ ਦਾ ਹੋਇਆ ਉਦਘਾਟਨ

01/03/2020 12:14:38 PM

ਅਹਿਮਦਾਬਾਦ— ਦੁਨੀਆ ਦੀ ਸਭ ਤੋਂ ਉੱਚੀ ਮੂਰਤੀ 182 ਮੀਟਰ ਉੱਚੀ ਸਟੈਚੂ ਆਫ ਯੂਨਿਟੀ ਤੋਂ ਬਾਅਦ ਸਰਦਾਰ ਵਲੱਭ ਭਾਈ ਪਟੇਲ ਦੀ ਦੂਜੀ ਸਭ ਤੋਂ ਉੱਚੀ ਮੂਰਤੀ ਦਾ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਉਦਘਾਟਨ ਕੀਤਾ। ਇਸ ਦਾ ਉਦਘਾਟਨ ਪਾਟੀਦਾਰ ਭਾਈਚਾਰੇ ਦੀ ਸੰਸਥਾ ਸਰਦਾਰਧਾਮ ਦੇ ਇੱਥੇ ਵੈਸ਼ਨੋ ਦੇਵੀ ਸਰਕਿਲ ਨੇੜੇ ਸਥਿਤ ਕੈਂਪਸ 'ਚ ਕੀਤਾ ਗਿਆ। 

ਸਟੈਚੂ ਆਫ ਯੂਨਿਟੀ ਦੀ ਤੁਲਨਾ 'ਚ ਬਹੁਤ ਛੋਟੀ ਹੈ
70 ਹਜ਼ਾਰ ਕਿਲੋ ਭਾਰੀ ਅਤੇ 50 ਫੁੱਟ ਉੱਚੀ ਇਹ ਮੂਰਤੀ ਹਾਲਾਂਕਿ ਸਟੈਚੂ ਆਫ ਯੂਨਿਟੀ ਦੀ ਤੁਲਨਾ 'ਚ ਬਹੁਤ ਛੋਟੀ ਹੈ ਪਰ ਇਹ ਸਰਦਾਰ ਪਟੇਲ ਦੀ ਦੁਨੀਆ ਭਰ 'ਚ ਦੂਜੀ ਸਭ ਤੋਂ ਉੱਚੀ ਮੂਰਤੀ ਹੈ। ਮਜ਼ੇਦਾਰ ਗੱਲ ਇਹ ਵੀ ਹੈ ਕਿ ਇਸ ਦਾ ਡਿਜ਼ਾਈਨ ਵੀ ਸਟੈਚੂ ਆਫ ਯੂਨਿਟੀ ਦਾ ਡਿਜ਼ਾਈਨ ਬਣਾਉਣ ਵਾਲੇ ਮਸ਼ਹੂਰ ਮੂਰਤੀਕਾਰ ਪਦਮ ਭੂਸ਼ਣ ਰਾਮ ਸੁਤਾਰ ਨੇ ਹੀ ਤਿਆਰ ਕੀਤਾ ਹੈ। ਉੱਪ ਮੁੱਖ ਮੰਤਰੀ ਨਿਤੀਨ ਪਟੇਲ, ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਦੀ ਮੌਜੂਦਗੀ 'ਚ ਮੂਰਤੀ ਦੇ ਉਦਘਾਟਨ ਤੋਂ ਬਾਅਦ ਰੂਪਾਨੀ ਨੇ ਕਿਹਾ ਕਿ ਦੇਸ਼ ਦੇ ਏਕੀਕਰਨ ਦੇ ਸ਼ਿਲਪੀ ਸਰਦਾਰ ਪਟੇਲ ਦੀ ਇਕ ਹੋਰ ਵਿਸ਼ਾਲ ਮੂਰਤੀ ਦਾ ਗੁਜਰਾਤ 'ਚ ਉਦਘਾਟਨ ਮਾਣ ਦੀ ਗੱਲ ਹੈ।

ਪਿੱਤਲ ਦੀ ਬਣੀ ਇਹ ਮੂਰਤੀ
ਸਰਦਾਰਧਾਮ ਦੇ ਚੇਅਰਮੈਨ ਗਗਜੀ ਸੁਤਰੀਆ ਅੇਤ ਇਸ ਦੇ ਬੁਲਾਰੇ ਸੁਭਾਸ਼ ਡੋਬਰੀਆ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਸੇ (ਪਿੱਤਲ) ਦੀ ਬਣੀ ਇਹ ਮੂਰਤੀ ਸੰਸਥਾ ਦੇ ਕੈਂਪਸ 'ਚ ਲਗਭਗ ਸਵਾ 3 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਮੱਧ ਗੁਜਰਾਤ ਦੇ ਨਰਮਦਾ ਜ਼ਿਲੇ ਦੇ ਕੇਵੜੀਆ ਸਥਿਤ ਸਟੈਚੂ ਆਫ ਯੂਨਿਟੀ ਦਾ ਉਦਘਾਟਨ ਅਕਤੂਬਰ 2018 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਉਸ 'ਤੇ 3 ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਲਾਗਤ ਆਈ ਹੈ। ਉਹ ਚੀਨ ਦੇ ਸਪਰਿੰਗ ਟੈਂਪਲ ਬੁੱਧਾ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਬਣ ਗਈ ਹੈ।


DIsha

Content Editor

Related News