ਸਪਤਕ੍ਰਾਂਤੀ ਐਕਸਪ੍ਰੈੱਸ ਦੇ ਇੰਜਣ ''ਚ ਲੱਗੀ ਅੱਗ, ਵੱਡਾ ਹਾਦਸਾ ਟਲਿਆ

06/24/2019 9:32:21 PM

ਮੁਜ਼ੱਫਰਪੁਰ–ਬਿਹਾਰ ਦੇ ਮੁਜ਼ੱਫਰਪੁਰ ਤੋਂ ਆਨੰਦ ਵਿਹਾਰ ਟਰਮੀਨਲ ਜਾ ਰਹੀ ਰੇਲ ਗੱਡੀ 12557 ਸਪਤਕ੍ਰਾਂਤੀ ਐਕਸਪ੍ਰੈੱਸ ਦੇ ਇੰਜਣ 'ਚ ਅੱਗ ਲੱਗ ਗਈ ਪਰ ਡਰਾਈਵਰ ਦੀ ਸੂਝਬੂਝ ਨਾਲ ਯਾਤਰੀਆਂ ਦੀ ਜਾਨ ਬਚ ਗਈ। ਪੂਰਬ-ਮੱਧ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਮੁਜ਼ੱਫਰਪੁਰ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ ਸਪਤਕ੍ਰਾਂਤੀ ਐਕਸਪ੍ਰੈੱਸ ਬ੍ਰਹਮਪੁਰਾ ਸਟੇਸ਼ਨ ਦੇ ਕੋਲ ਕੁਝ ਹੀ ਦੂਰ ਗਈ ਸੀ ਕਿ ਰੇਲਵੇ ਗੁਮਟੀ ਨੰਬਰ 106 ਦੇ ਕੋਲ ਇਸਦੇ ਇੰਜਣ 'ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਟਰੇਨ ਦੇ ਡਰਾਈਵਰ ਨੇ ਸੂਝਬੂਝ ਵਰਤਦਿਆਂ ਤੁਰੰਤ ਰੇਲ ਗੱਡੀ ਨੂੰ ਰੋਕ ਦਿੱਤਾ ਅਤੇ ਇੰਜਣ ਨਾਲੋਂ ਡੱਬਿਆਂ ਨੂੰ ਵੱਖ ਕਰ ਦਿੱਤਾ। ਬਾਅਦ 'ਚ ਦੂਸਰੇ ਇੰਜਣ ਨਾਲ ਡੱਬਿਆਂ ਨੂੰ ਜੋੜ ਕੇ ਟਰੇਨ ਨੂੰ ਮੁਜ਼ੱਫਰਪੁਰ ਜੰਕਸ਼ਨ ਲਿਆਂਦਾ ਗਿਆ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਰੇਲ ਅਧਿਕਾਰੀ ਤਕਨੀਕੀ ਟੀਮ ਦੇ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬਾਅਦ 'ਚ ਦੂਸਰੇ ਇੰਜਣ ਨੂੰ ਜੋੜ ਕੇ ਟਰੇਨ ਨੂੰ ਉਸਦੀ ਮੰਜ਼ਿਲ ਵਲ ਰਵਾਨਾ ਕੀਤਾ ਗਿਆ।

Karan Kumar

This news is Content Editor Karan Kumar