ਕਾਂਗਰਸ ਨੇ ਸਪਨਾ ਚੌਧਰੀ ਦੇ ਪਾਰਟੀ ''ਚ ਸ਼ਾਮਲ ਹੋਣ ਦੇ ਦਿਖਾਏ ਸਬੂਤ

03/24/2019 5:33:43 PM

ਨਵੀਂ ਦਿੱਲੀ— ਹਰਿਆਣਵੀ ਸਿੰਗਰ ਅਤੇ ਡਾਂਸਰ ਸਪਨਾ ਚੌਧਰੀ ਨੇ ਐਤਵਾਰ ਨੂੰ ਇਸ ਗੱਲ ਦਾ ਖੰਡਨ ਕੀਤਾ ਕਿ ਉਹ ਕਾਂਗਰਸ 'ਚ ਸ਼ਾਮਲ ਨਹੀਂ ਹੋਈ ਹੈ। ਦੂਜੇ ਪਾਸੇ ਕਾਂਗਰਸ ਨੇ ਉਨ੍ਹਾਂ ਦੀ ਮੈਂਬਰਤਾ ਫਾਰਮ ਨੂੰ ਜਾਰੀ ਕਰਦੇ ਹੋਏ ਦੱਸਿਆ ਕਿ ਕਿ ਦਿਨ ਪਹਿਲਾਂ ਨਾ ਸਿਰਫ਼ ਸਪਨਾ ਸਗੋਂ ਉਨ੍ਹਾਂ ਦੀ ਭੈਣ ਨੇ ਵੀ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕੀਤੀ ਸੀ। ਇਕ ਦਿਨ ਪਹਿਲਾਂ ਹੀ ਯਾਨੀ ਸ਼ਨੀਵਾਰ ਦੀ ਰਾਤ ਯੂ.ਪੀ. ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਸਪਨਾ ਦੀ ਪ੍ਰਿਯੰਕਾ ਗਾਂਧੀ ਵਡੇਰਾ ਨਾਲ ਤਸਵੀਰ ਟਵੀਟ ਕਰਦੇ ਹੋਏ ਉਨ੍ਹਾਂ ਦਾ ਕਾਂਗਰਸ 'ਚ ਸਵਾਗਤ ਕੀਤਾ ਸੀ। ਅਗਲੇ ਹੀ ਦਿਨ ਸਪਨਾ ਨੇ ਪ੍ਰਿਯੰਕਾ ਗਾਂਧੀ ਨਾਲ ਆਪਣੀ ਤਸਵੀਰ ਨੂੰ ਪੁਰਾਣੀ ਦੱਸਦੇ ਹੋਏ ਖੁਦ ਦੇ ਕਾਂਗਰਸ 'ਚ ਸ਼ਾਮਲ ਨਾ ਹੋਣ ਦਾ ਖੰਡਨ ਕੀਤਾ। ਇਸ ਤੋਂ ਬਾਅਦ ਪਾਰਟੀ ਨੇ ਕਿਰਕਿਰੀ ਤੋਂ ਬਚਣ ਲਈ ਸਪਨਾ ਦੇ ਦਸਤਖ਼ਤ ਵਾਲਾ ਮੈਂਬਰਤਾ ਫਾਰਮ ਜਾਰੀ ਕੀਤਾ। 
PunjabKesariਨਰੇਂਦਰ ਰਾਠੀ ਨੇ ਸ਼ੇਅਰ ਕੀਤੀ ਤਸਵੀਰ
ਯੂ.ਪੀ. ਕਾਂਗਰਸ ਦੇ ਸਕੱਤਰ ਨਰੇਂਦਰ ਰਾਠੀ ਨੇ ਸਪਨਾ ਨਾਲ ਆਪਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਹਰਿਆਣਵੀ ਡਾਂਸਰ ਨੇ ਕਾਂਗਰਸ ਦੀ ਮੈਂਬਰਤਾ ਫਾਰਮ ਭਰ ਕੇ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਤਸਵੀਰ 'ਚ ਸਪਨਾ ਚੌਧਰੀ ਕਾਗਜ਼ 'ਤੇ ਕੁਝ ਲਿਖਦੀ ਹੋਈ ਦਿੱਸ ਰਹੀ ਹੈ। ਰਾਠੀ ਨੇ ਸਪਨਾ ਦੇ ਮੈਂਬਰਤਾ ਫਾਰਮ ਵੀ ਦਿਖਾਇਆ, ਜਿਸ 'ਤੇ ਉਨ੍ਹਾਂ ਦੀ ਤਸਵੀਰ ਅਤੇ ਦਸਤਖ਼ਤ ਹਨ। ਜਿਸ ਅਨੁਸਾਰ ਉਹ 5 ਰੁਪਏ ਮੈਂਬਰਤਾ ਫੀਸ ਦੇ ਕੇ 23 ਮਾਰਚ ਨੂੰ ਕਾਂਗਰਸ 'ਚ ਸ਼ਾਮਲ ਹੋਈ।
PunjabKesariਸਪਨਾ ਨੇ ਕਿਹਾ ਨਹੀਂ ਹੋਈ ਹਾਂ ਕਾਂਗਰਸ 'ਚ ਸ਼ਾਮਲ
ਇਸ ਤੋਂ ਪਹਿਲਾਂ ਸਪਨਾ ਚੌਧਰੀ ਨੇ ਐਤਵਾਰ ਨੂੰ ਖੁਦ ਕਾਂਗਰਸ 'ਚ ਸ਼ਾਮਲ ਨਾ ਹੋਣ ਦਾ ਖੰਡਨ ਕੀਤਾ। ਸਪਨਾ ਨੇ ਕਿਹਾ,''ਮੈਂ ਕਾਂਗਰਸ 'ਚ ਸ਼ਾਮਲ ਨਹੀਂ ਹੋਈ ਹਾਂ। ਪ੍ਰਿਯੰਕਾ ਗਾਂਧੀ ਵਡੇਰਾ ਨਾਲ ਮੇਰੀ ਤਸਵੀਰ ਪੁਰਾਣੀ ਹੈ। ਮੈਂ ਕਿਸੇ ਵੀ ਪਾਰਟੀ ਲਈ ਚੋਣ ਪ੍ਰਚਾਰ ਨਹੀਂ ਕਰਾਂਗੀ।''PunjabKesari


DIsha

Content Editor

Related News