ਮੰਤਰੀ ਜੀ, 5 ਸਾਲਾਂ ''ਚ ਕਿੰਨੇ ਉੱਤਰ ਭਾਰਤੀਆਂ ਨੂੰ ਦਿੱਤੀਆਂ ਹਨ ਨੌਕਰੀਆਂ : ਪ੍ਰਿਯੰਕਾ

09/16/2019 3:26:29 PM

ਨਵੀਂ ਦਿੱਲੀ— ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਦੇ ਤਾਜ਼ਾ ਬਿਆਨ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਸਵਾਲ ਕੀਤਾ ਕਿ ਪਿਛਲੇ 5 ਸਾਲਾਂ 'ਚ ਨਰਿੰਦਰ ਮੋਦੀ ਸਰਕਾਰ ਨੇ ਉੱਤਰ ਭਾਰਤ ਦੇ ਲੋਕਾਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਹਨ। ਗੰਗਵਾਰ ਦੇ ਬਿਆਨ ਨਾਲ ਜੁੜਿਆ ਵੀਡੀਓ ਪੋਸਟ ਕਰਦੇ ਹੋਏ ਪ੍ਰਿਯੰਕਾ ਨੇ ਆਪਣੇ ਟਵੀਟ 'ਚ ਕਿਹਾ,''ਮੰਤਰੀ ਜੀ ਤੁਸੀਂ ਇੰਨੀ ਵੱਡੀ ਗੱਲ ਬੋਲੀ ਹੈ ਤਾਂ ਹੁਣ ਅੰਕੜੇ ਵੀ ਦੇ ਦਿਓ। ਤੁਸੀਂ ਕਿੰਨੀਆਂ ਨੌਕਰੀਆਂ ਪਿਛਲੇ 5 ਸਾਲ ਅਤੇ 100 ਦਿਨਾਂ 'ਚ ਦਿੱਤੀਆਂ? ਪਿਛਲੇ 5 ਸਾਲਾਂ 'ਚ ਕਿੰਨੇ ਉੱਤਰ ਭਾਰਤੀਆਂ ਨੂੰ ਨੌਕਰੀਆਂ ਦਿੱਤੀਆਂ? ਸਕਿਲ ਇੰਡੀਆ ਪ੍ਰੋਗਰਾਮ ਦੇ ਅਧੀਨ ਕਿੰਨੀਆਂ ਨੌਕਰੀਆਂ ਦਿੱਤੀਆਂ?'' ਉਨ੍ਹਾਂ ਨੇ ਕਿਹਾ,''ਯਾਦ ਰੱਖੋ, ਨੌਕਰੀਆਂ ਖੋਹਣ ਦੇ ਅੰਕੜੇ ਜਨਤਾ ਕੋਲ ਹਨ।''

ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਗੰਗਵਾਰ ਨੇ ਕਿਹਾ ਕਿ ਦੇਸ਼ 'ਚ ਰੋਜ਼ਗਾਰ ਦੇ ਮੌਕਿਆਂ 'ਚ ਕੋਈ ਕਮੀ ਨਹੀਂ ਹੈ ਪਰ ਉੱਤਰ ਭਾਰਤ 'ਚ ਆਉਣ ਵਾਲੇ ਮਾਲਕਾਂ ਦੀ ਸ਼ਿਕਾਇਤ ਹੈ ਕਿ ਖਾਲੀ ਅਹੁਦੇ ਭਰਨ ਲਈ 'ਯੋਗ ਲੋਕਾਂ' ਦੀ ਕਮੀ ਹੈ। ਗੰਗਵਾਰ ਦੇ ਇਸ ਬਿਆਨ 'ਤੇ ਵਿਰੋਧੀ ਨੇਤਾਵਾਂ ਨੇ ਪਲਟਵਾਰ ਕੀਤਾ। ਵਿਰੋਧੀ ਧਿਰਾਂ ਨੇ ਉਨ੍ਹਾਂ 'ਤੇ ਉੱਤਰ ਭਾਰਤ ਦੇ ਲੋਕਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ।

DIsha

This news is Content Editor DIsha