ਸੰਤ ਸ਼ਿਵਕੁਮਾਰ ਦਾ 111 ਸਾਲ ਦੀ ਉਮਰ ''ਚ ਦਿਹਾਂਤ, ਮੋਦੀ ਨੇ ਜਤਾਇਆ ਸੋਗ

01/21/2019 4:53:38 PM

ਨਵੀਂ ਦਿੱਲੀ (ਭਾਸ਼ਾ)—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪ੍ਰਸਿੱਧ ਲਿੰਗਾਇਤ ਸੰਤ ਸ਼ਿਵਕੁਮਾਰ ਸਵਾਮੀ ਜੀ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ। ਕਰਨਾਟਕ ਦੇ ਤੁਮਕੁਰੂ ਸਥਿਤ ਸਿੱਧਗੰਗਾ ਮਠ ਦੇ 111 ਸਾਲਾਂ ਸੰਤ ਸ਼ਿਵਕੁਮਾਰ ਸਵਾਮੀ ਜੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਪੀ. ਐੱਮ. ਮੋਦੀ ਨੇ ਟਵੀਟ ਕੀਤਾ,''ਪੂਜਨੀਯ ਸੰਤ ਸ਼ਿਵ ਕੁਮਾਰ ਸਵਾਮੀ ਜੀ ਲੋਕਾਂ, ਖਾਸ ਕਰ ਕੇ ਗਰੀਬਾਂ ਅਤੇ ਕਮਜ਼ੋਰਾਂ ਲਈ ਜਿਉਂਦੇ ਸਨ। ਉਨ੍ਹਾਂ ਨੇ ਗਰੀਬੀ, ਭੁੱਖ ਅਤੇ ਸਮਾਜਿਕ ਅਨਿਆਂ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰੇ ਦੀ ਦਿਸ਼ਾ 'ਚ ਖੁਦ ਨੂੰ ਸਮਰਪਿਤ ਕਰ ਦਿੱਤਾ ਸੀ। ਦੁਨੀਆ ਭਰ 'ਚ ਫੈਲੇ ਉਨ੍ਹਾਂ ਦੇ ਅਣਗਿਣਤ ਸ਼ਰਧਾਲੂਆਂ ਦੇ ਪ੍ਰਤੀ ਪ੍ਰਾਰਥਨਾਵਾਂ ਅਤੇ ਇਕਜੁਟਤਾ।'' 

ਪੀ. ਐੱਮ. ਮੋਦੀ ਨੇ ਕਿਹਾ ਕਿ ਸਵਾਮੀ ਜੀ ਵਾਂਝੇ ਤਬਕਿਆਂ ਲਈ ਬਿਹਤਰ ਸਿਹਤ ਅਤੇ ਸਿੱਖਿਆ ਸਹੂਲਤਾਂ ਯਕੀਨੀ ਕਰਨ ਦੀਆਂ ਕੋਸ਼ਿਸ਼ਾਂ ਵਿਚ ਅੱਗੇ ਰਹੇ। ਮੋਦੀ ਨੇ ਅੱਗੇ ਕਿਹਾ ਕਿ ਮੈਨੂੰ ਸ਼੍ਰੀ ਸਿੱਧਗੰਗਾ ਮਠ ਜਾਣ 'ਤੇ ਪੂਜਨੀਯ ਡਾ. ਸ਼੍ਰੀ ਸ਼ਿਵਕੁਮਾਰ ਸਵਾਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਹੋਇਆ। ਉੱਥੇ ਭਾਈਚਾਰਕ ਸੇਵਾ ਦੀ ਵਿਆਪਕ ਪਹਿਲ ਸ਼ਾਨਦਾਰ ਹੈ।''

Tanu

This news is Content Editor Tanu