''ਸਾਂਸਦ ਖੇਡ ਮਹਾਉਤਸਵ'' ''ਚ ਵੱਡੀ ਲਾਪ੍ਰਵਾਹੀ: ਖਿਡਾਰੀਆਂ ਨੂੰ ਪਰੋਸਿਆ ਗਿਆ ਘਟੀਆ ਖਾਣਾ, ਚੌਲਾਂ ''ਚ ਮਿਲੇ ਕੀੜੇ

03/12/2023 5:19:03 PM

ਫਰੀਦਾਬਾਦ (ਮਹਾਵੀਰ)- ਫਰੀਦਾਬਾਦ ’ਚ 'ਸਾਂਸਦ ਖੇਡ ਮਹਾਉਤਸਵ' ਚੱਲ ਰਿਹਾ ਹੈ। ਇਸ 3 ਰੋਜ਼ਾ ਖੇਡ ਮਹਾਉਤਸਵ ’ਚ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਖੇਡ ਮਹਾਉਤਸਵ ਦੇ ਦੂਜੇ ਦਿਨ ਦੁਪਹਿਰ ਨੂੰ ਖਿਡਾਰੀਆਂ ਨੂੰ ਕੀੜਿਆਂ ਵਾਲਾ ਘਟੀਆ ਖਾਣਾ ਪਰੋਸਿਆ ਗਿਆ। ਦਰਅਸਲ ਖਿਡਾਰੀਆਂ ਨੂੰ ਪਰੋਸੇ ਜਾਣ ਵਾਲੇ ਚੌਲਾਂ ’ਚ ਕੀੜੇ ਮਿਲੇ ਹਨ। 

ਇਹ ਵੀ ਪੜ੍ਹੋ- ਹਿਮਾਚਲ 'ਚ ਐਂਟਰੀ ਹੋਵੇਗੀ ਮਹਿੰਗੀ, ਘੁੰਮਣ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

ਖਾਣੇ 'ਚੋਂ ਆ ਰਹੀ ਸੀ ਬਦਬੂ

ਇੰਨਾ ਹੀ ਨਹੀਂ ਖਾਣੇ ’ਚੋਂ ਬਦਬੂ ਵੀ ਆ ਰਹੀ ਸੀ, ਜਿਸ ’ਤੇ ਖਿਡਾਰੀਆਂ ਨੇ ਇਤਰਾਜ਼ ਜਤਾਇਆ। ਜਿਸ ਤੋਂ ਬਾਅਦ ਭਾਵੇਂ ਖਾਣਾ ਬਦਲ ਦਿੱਤਾ ਗਿਆ ਪਰ ਜੇਕਰ ਖਿਡਾਰੀ ਇਹ ਖਾਣਾ ਖਾ ਲੈਂਦੇ ਤਾਂ ਇਸ ਦਾ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ। ਉਨ੍ਹਾਂ ਦਾ ਖੇਡ ਮੁਕਾਬਲਿਆਂ ’ਚ ਪ੍ਰਦਰਸ਼ਨ ਪ੍ਰਭਾਵਿਤ ਹੁੰਦਾ। ਇਸ ਮਾਮਲੇ 'ਤੇ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਬੋਲਣ ਲਈ ਤਿਆਰ ਨਹੀਂ ਹੈ। ਇਸ ਘਟਨਾ ਨਾਲ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਅਧਿਕਾਰੀਆਂ ਨੇ ਕਾਹਲੀ ’ਚ ਏ. ਐੱਫ. ਐੱਸ. ਓ. ਨੂੰ ਪੱਕੇ ਤੌਰ ’ਤੇ ਖਿਡਾਰੀਆਂ ਦੇ ਖਾਣੇ ਦੀ ਨਿਗਰਾਨੀ ’ਚ ਤਾਇਨਾਤ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ

ਖਿਡਾਰੀਆਂ ਬੋਲੇ- ਇਸ ਤਰ੍ਹਾਂ ਪਵੇਗਾ ਸਿਹਤ 'ਤੇ ਮਾੜਾ ਅਸਰ

ਓਧਰ ਖਿਡਾਰੀਆਂ ਨੇ ਕਿਹਾ ਕਿ ਸਾਨੂੰ ਜੋ ਡਾਈਟ ਮਿਲਣੀ ਚਾਹੀਦੀ ਹੈ, ਉਹ ਇੱਥੇ ਉਪਲੱਬਧ ਨਹੀਂ ਹੈ। ਖਿਡਾਰੀਆਂ ਦਾ ਕਹਿਣਾ ਸੀ ਕਿ ਉਹ ਖੇਡਾਂ ਲਈ ਸਖ਼ਤ ਮਿਹਨਤ ਕਰਦੇ ਹਨ। ਜੇਕਰ ਉਨ੍ਹਾਂ ਨੂੰ ਕੀੜਿਆਂ ਵਾਲਾ ਖਾਣਾ ਮਿਲੇਗਾ, ਤਾਂ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋਹੁਣ 80 ਸਾਲ ਤੋਂ ਵੱਧ ਉਮਰ ਦੇ ਵੋਟਰ ਘਰ ਬੈਠੇ ਹੀ ਪਾ ਸਕਣਗੇ ਵੋਟ

ਫਰੀਦਾਬਾਦ 'ਚ ਕਰਵਾਇਆ ਜਾ ਰਿਹਾ ਹੈ ਖੇਡ ਮੁਕਾਬਲਾ

ਦੱਸ ਦੇਈਏ ਕਿ ਫਰੀਦਾਬਾਦ ’ਚ 10 ਤੋਂ 12 ਮਾਰਚ ਤੱਕ 3 ਰੋਜ਼ਾ ਸੰਸਦ ਮੈਂਬਰੀ ਖੇਡ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਤਿੰਨ ਦਿਨਾਂ ਸਾਂਸਦ ਖੇਡ ਮਹਾਉਤਸਵ ਦਾ ਸ਼ੁੱਭ ਆਰੰਭ ਕੀਤਾ ਸੀ। ਜਿਸ ’ਚ ਵੱਖ-ਵੱਖ ਖੇਡ ਮੁਕਾਬਲਿਆਂ ’ਚ 6000 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਹੁਣ ਪ੍ਰਸ਼ਾਸ਼ਨ ਦੀ ਇੰਨੀ ਵੱਡੀ ਲਾਪ੍ਰਵਾਹੀ ਖੇਡਾਂ ਦੇ ਆਯੋਜਨ 'ਤੇ ਪ੍ਰਸ਼ਨ ਚਿੰਨ੍ਹ ਲਾ ਰਹੀ ਹੈ।

Tanu

This news is Content Editor Tanu