ਸੰਜੇ ਰਾਊਤ ਨੇ ਭਾਜਪਾ ਨੂੰ ਕਿਹਾ- ਆਪਣੇ ਨੇਤਾਵਾਂ ਨੂੰ ਪੁੱਛੋ ਕਿ ਬਾਬਰੀ ਢਾਹੁਣ ਦੇ ਸਮੇਂ ਸ਼ਿਵਸੈਨਾ ਕਿੱਥੇ ਸੀ

05/03/2022 10:17:56 AM

ਮੁੰਬਈ– ਸ਼ਿਵਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਸੋਮਵਾਰ ਨੂੰ ਕਿਹਾ ਕਿ ਰਾਮ ਜਨਮ ਭੂਮੀ ਅੰਦੋਲਨ ’ਚ ਉਨ੍ਹਾਂ ਦੀ ਪਾਰਟੀ ਦੀ ਭੂਮਿਕਾ ਬਾਰੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਆਪਣੇ ਨੇਤਾਵਾਂ ਨੂੰ ਸਵਾਲ ਕਰਨਾ ਚਾਹੀਦਾ ਹੈ। ਰਾਊਤ ਦਾ ਇਹ ਬਿਆਨ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਦੀ ਉਸ ਟਿੱਪਣੀ ’ਤੇ ਪਲਟਵਾਰ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਅਯੁਧਿਆ ’ਚ ਬਾਬਰੀ ਢਾਂਚੇ ਨੂੰ ਡੇਗੇ ਜਾਣ ਦੇ ਸਮੇਂ ਸ਼ਿਵਸੈਨਾ ਦਾ ਕੋਈ ਨੇਤਾ ਮੌਜੂਦ ਨਹੀਂ ਸੀ।

ਸ਼ਿਵਸੈਨਾ ਦੇ ਬੁਲਾਰੇ ਰਾਊਤ ਨੇ ਦਾਅਵਾ ਕੀਤਾ ਕਿ ਭਾਜਪਾ ਅਤੇ ਉਸ ਦੀ ਸਹਿਯੋਗੀ (ਮਹਾਰਾਸ਼ਟਰ ਨਵਨਿਰਮਾਣ ਸੈਨਾ ਵੱਲ ਇਸ਼ਾਰਾ ਕਰਦੇ ਹੋਏ) ਬੇਰੋਜ਼ਗਾਰੀ, ਮਹਿੰਗਾਈ ਅਤੇ ਚੀਨੀ ਘੁਸਪੈਠ ਵਰਗੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਹਨੂਮਾਨ ਚਾਲੀਸਾ ਅਤੇ ਅਯੁੱਧਿਆ ਵਰਗੇ ਮੁੱਦਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘‘ਜੇਕਰ ਕੋਈ ਕਹਿੰਦਾ ਹੈ ਕਿ ਬਾਬਰੀ ਮਸਜਿਦ ਡੇਗੇ ਜਾਣ ਦੇ ਸਮੇਂ ਸ਼ਿਵਸੈਨਿਕ ਕਿੱਥੇ ਸਨ, (ਤਾਂ) ਉਨ੍ਹਾਂ ਨੂੰ ਆਪਣੇ ਨੇਤਾ (ਸਵ.) ਸੁੰਦਰ ਸਿੰਘ ਭੰਡਾਰੀ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਸ਼ਿਵਸੈਨਾ ਕਿੱਥੇ ਸੀ। ਉਸ ਸਮੇਂ ਦੀ ਸੀ. ਬੀ. ਆਈ. ਰਿਪੋਰਟ ਦੀ ਜਾਂਚ ਕਰੋ। ਆਈ. ਬੀ. ਰਿਪੋਰਟ ਦੀ ਜਾਂਚ ਕਰੋ।’’

ਰਾਜ ਸਭਾ ਮੈਂਬਰ ਰਾਊਤ ਨੇ ਕਿਹਾ, ‘ਜਿਨ੍ਹਾਂ ਕੋਲ ਜਾਣਕਾਰੀ ਨਹੀਂ ਹੈ ਅਤੇ ਜੋ ਸਵਾਲ ਕਰਦੇ ਹਨ ਕਿ ਸ਼ਿਵਸੈਨਾ ਕਿੱਥੇ ਸੀ, ਤਾਂ ਉਨ੍ਹਾਂ ਨੂੰ ਇਸ ਦਾ ਜਵਾਬ ਮਿਲੇਗਾ। ਹਾਲਾਤ ਬਦਲ ਗਏ ਹਨ, ਇਸ ਲਈ ਮੁੱਦੇ ਵੀ। ਲੋਕ ਇਨ੍ਹਾਂ ’ਤੇ (ਜਿਨ੍ਹਾਂ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ ਹੈ) ਧਿਆਨ ਨਹੀਂ ਦੇਣਗੇ।’


Rakesh

Content Editor

Related News