ਪੀ.ਐੱਮ. ਮੋਦੀ ਅਤੇ ਸਰਕਾਰ ਦੇ ਚਮਚੇ ਹਨ ਰਾਜਪਾਲ : ਸੰਜੇ ਨਿਰੂਪਮ

05/11/2019 11:21:39 AM

ਮੁੰਬਈ— ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੈ ਕੇ ਚੋਣਾਵੀ ਮੌਸਮ 'ਚ ਜ਼ੁਬਾਨੀ ਜੰਗ ਵਧਦੀ ਜਾ ਰਹੀ ਹੈ। ਇਕ ਤੋਂ ਬਾਅਦ ਇਕ ਨੇਤਾ ਇਸ ਜ਼ੁਬਾਨੀ ਜੰਗ 'ਚ ਆ ਰਹੇ ਹਨ। ਇਸ 'ਚ ਹਾਲੀਆ ਬਿਆਨ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ ਦਾ ਸੀ, ਜਿਨ੍ਹਾਂ ਨੂੰ ਹੁਣ ਕਾਂਗਰਸ ਦੇ ਸੀਨੀਅਰ ਨੇਤਾ ਸੰਜੇ ਨਿਰੂਪਨ ਨੇ ਜਵਾਬ ਦਿੱਤਾ ਹੈ। ਨਿਰੂਪਮ ਨੇ ਮਲਿਕ ਨੂੰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਮਚਾ ਦੱਸਿਆ ਹੈ।

ਜਿੰਨੇ ਰਾਜਪਾਲ ਹੁੰਦੇ ਹਨ, ਸਰਕਾਰ ਦੇ ਚਮਚੇ ਹੁੰਦੇ ਹਨ
ਜ਼ਿਕਰਯੋਗ ਹੈ ਕਿ ਮਲਿਕ ਨੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸ਼ੁਰੂ 'ਚ ਭ੍ਰਿਸ਼ਟ ਨਹੀਂ ਸਨ ਪਰ ਕੁਝ ਲੋਕਾਂ ਦੇ ਪ੍ਰਭਾਵ 'ਚ ਆ ਕੇ ਉਹ ਬੋਫੋਰਸ ਘਪਲੇ ਮਾਮਲੇ 'ਚ ਸ਼ਾਮਲ ਹੋ ਗਏ। ਨਿਰੂਪਮ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ,''ਸਾਡੇ ਦੇਸ਼ 'ਚ ਜਿੰਨੇ ਰਾਜਪਾਲ ਹੁੰਦੇ ਹਨ, ਉਹ ਸਰਕਾਰ ਦੇ ਚਮਚੇ ਹੁੰਦੇ ਹਨ। ਸੱਤਪਾਲ ਮਲਿਕ ਵੀ ਚਮਚਾ ਹੀ ਹੈ। ਰਾਜੀਵ ਗਾਂਧੀ ਨੂੰ ਬੋਫੋਰਸ ਕੇਸ 'ਚ ਅਦਾਲਤਾਂ ਨੇ ਕਲੀਨ ਚਿੱਟ ਦਿੱਤੀ ਸੀ। ਅਰੁਣ ਜੇਤਲੀ ਵੀ ਉਨ੍ਹਾਂ ਲੋਕਾਂ 'ਚੋਂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ (ਰਾਜੀਵ ਗਾਂਧੀ) ਕਲੀਨ ਚਿੱਟ ਦਿੱਤੀ ਸੀ।''

ਸੱਤਪਾਲ ਮਲਿਕ ਮੋਦੀ ਜੀ ਦੀ ਚਾਪਲੂਸੀ ਕਰ ਰਹੇ ਹਨ
ਨਿਰੂਪਮ ਨੇ ਕਿਹਾ,''ਜਦੋਂ ਪੀ.ਐੱਮ. ਨੇ ਰਾਜੀਵ ਗਾਂਧੀ ਨੂੰ 'ਭ੍ਰਿਸ਼ਟਾਚਾਰੀ ਨੰਬਰ 1' ਕਿਹਾ ਤਾਂ ਉਨ੍ਹਾਂ ਦੀ ਆਲੋਚਨਾ ਹੋਈ ਕਿ ਉਹ ਦੁਬਾਰਾ ਅਜਿਹਾ ਨਹੀਂ ਕਹਿ ਸਕਦੇ। ਅਜਿਹਾ ਲੱਗ ਰਿਹਾ ਹੈ ਕਿ ਸੱਤਪਾਲ ਮਲਿਕ, ਮੋਦੀ ਜੀ ਦੀ ਚਾਪਲੂਸੀ ਕਰ ਰਹੇ ਹਨ, ਚਮਚਾਗਿਰੀ ਕਰ ਰਹੇ ਹਨ ਤਾਂ ਕਿ ਕੁਰਸੀ ਬਚੀ ਰਹੇ। ਰਾਜਪਾਲਾਂ ਨੂੰ ਅਪਣਾ ਸਨਮਾਨ ਬਣਾਏ ਰੱਖਣਾ ਚਾਹੀਦਾ।''

ਮਲਿਕ ਨੇ ਕੀਤਾ ਭਾਜਪਾ ਦਾ ਬਚਾਅ
ਇਸ ਤੋਂ ਪਹਿਲਾਂ ਇਹ ਪੁੱਛੇ ਜਾਣ 'ਤੇ ਕਿ ਕੀ ਚੋਣ ਪ੍ਰਚਾਰ 'ਚ ਰਾਜੀਵ ਗਾਂਧੀ ਦੇ ਨਾਂ ਨੂੰ ਲਿਆਉਣਾ ਸਹੀ ਹੈ, ਮਲਿਕ ਨੇ ਭਾਜਪਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਜੇਕਰ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਚੋਣਾਂ 'ਚ ਕੀਤਾ ਜਾ ਸਕਦਾ ਹੈ ਤਾਂ ਰਾਜੀਵ ਗਾਂਧੀ ਦਾ ਵੀ ਜ਼ਿਕਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ,''ਜੇਕਰ ਰਾਜੀਵ ਦੇ ਬੇਟੇ ਤੁਹਾਨੂੰ ਚੋਰ ਕਹਿੰਦੇ ਹਨ ਤਾਂ ਕੀ ਤੁਸੀਂ ਉਨ੍ਹਾਂ ਨੂੰ ਦੱਸੋਗੇ ਕਿ ਤੁਸੀਂ ਕੌਣ ਹੋ ਅਤੇ ਤੁਹਾਡੀ ਵਿਰਾਸਤ ਕੀ ਹੈ।''

DIsha

This news is Content Editor DIsha