ਹਿਮਾਚਲ ਪ੍ਰਦੇਸ਼ ਦੇ ਨਵੇਂ ਡੀ.ਜੀ.ਪੀ ਬਣੇ ਸੰਜੇ ਕੁੰਡੂ

05/30/2020 3:29:40 PM

ਸ਼ਿਮਲਾ-ਸਰਕਾਰ ਨੇ ਹਿਮਾਚਲ ਦੇ ਨਵੇਂ ਡੀ.ਜੀ.ਪੀ. ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ 1989 ਬੈਚ ਦੇ ਆਈ.ਪੀ.ਐੱਸ ਅਧਿਕਾਰੀ ਸੰਜੇ ਕੁੰਡੂ ਹਿਮਾਚਲ ਪ੍ਰਦੇਸ਼ ਦੇ ਨਵੇਂ ਪੁਲਸ ਡਾਇਰੈਕਟਰ ਬਣਾਏ ਗਏ ਹਨ, ਜੋ ਕਿ ਸੀਤਾਰਾਮ ਮਰੜੀ ਦਾ ਅਹੁਦਾ ਸੰਭਾਲਣਗੇ। ਦੱਸ ਦੇਈਏ ਕਿ ਸੀਤਾਰਾਮ ਮਰੜੀ 31 ਮਈ ਭਾਵ ਐਤਵਾਰ ਨੂੰ ਰਿਟਾਇਰ ਹੋ ਰਹੇ ਹਨ। ਇਹ ਜਾਣਕਾਰੀ ਸੂਬੇ ਦੇ ਮੁੱਖ ਸਕੱਤਰ ਨੇ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸੰਜੇ ਕੁੰਡੂ ਅੱਜ ਭਾਵ ਸ਼ਨੀਵਾਰ ਤੋਂ ਹੀ ਅਹੁਦਾ ਸੰਭਾਲਣਗੇ । 

ਸੰਜੇ ਕੁੰਡੂ ਦੇ ਡੀ.ਜੀ.ਪੀ ਬਣਦਿਆਂ ਹੀ ਆਈ.ਏ.ਐੱਸ ਕੈਡਰ ਦੇ ਸਥਾਨਿਕ ਕਮਿਸ਼ਨਰ ਦਿੱਲੀ, ਮੁੱਖ ਸਕੱਤਰ ਵਿਜੀਲੈਂਸ, ਮੁੱਖ ਸਕੱਤਰ ਆਬਕਾਰੀ ਅਤੇ ਟੈਕਸ ਤੋਂ ਇਲਾਵਾ ਮੁੱਖ ਸਕੱਤਰ ਮੁੱਖ ਮੰਤਰੀ ਵਰਗੇ ਅਹੁਦੇ ਖਾਲੀ ਹੋ ਗਏ ਹਨ। 

ਦੱਸਣਯੋਗ ਹੈ ਕਿ ਦਿੱਲੀ 'ਚ ਹੋਈ ਬੈਠਕ ਤੋਂ ਬਾਅਦ ਸੰਘ ਲੋਕ ਸੇਵਾ ਕਮਿਸ਼ਨ ਨੇ ਸੂਬੇ ਨੂੰ 3 ਨਾਂ ਦਾ ਪੈਨਲ ਭੇਜ ਦਿੱਤਾ ਸੀ। ਇਨ੍ਹਾਂ 'ਚ ਕੈਡ ਦੇ ਸੀਨੀਅਰ ਆਈ.ਪੀ.ਐੱਸ ਅਧਿਕਾਰੀ ਸੋਮੇਸ਼ ਗੋਇਲ ਤੋਂ ਇਲਾਵਾ 1989 ਬੈਚ ਦੇ ਸੰਜੈ ਕੁੰਡੂ ਅਤੇ ਐੱਸ.ਆਰ ਓਝਾ ਦਾ ਨਾਂ ਸੀ। ਮੁੱਖ ਮੰਤਰੀ ਦੇ ਮੁੱਖ ਸਕੱਤਰ ਦੇ ਤੌਰ 'ਤੇ ਸੇਵਾਵਾਂ ਦੇ ਰਹੇ ਸੰਜੈ ਕੁੰਡੂ ਨੂੰ ਸਭ ਤੋਂ ਪਹਿਲਾਂ ਮਜ਼ਬੂਤ​ਦਾਅਵੇਦਾਰ ਮੰਨਿਆ ਜਾ ਰਿਹਾ ਸੀ। 


Iqbalkaur

Content Editor

Related News