ਸੰਜੇ ਚੰਦਰਾ ਤੇ ਅਜੇ ਚੰਦਰਾ ਨੂੰ ਸੁਪਰੀਮ ਕੋਰਟ ਵਲੋਂ ਜ਼ਮਾਨਤ ਦੇਣ ਤੋਂ ਨਾਂਹ

01/24/2019 12:10:45 AM

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਮਕਾਨ ਖਰੀਦਦਾਰਾਂ ਦੇ ਕਥਿਤ ਤੌਰ 'ਤੇ ਪੈਸੇ ਹੜੱਪਣ ਦੇ ਮਾਮਲੇ ਵਿਚ ਯੂਨੀਟੈਕ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਚੰਦਰਾ ਅਤੇ ਅਜੇ ਚੰਦਰਾ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਤੋਂ ਬੁੱਧਵਾਰ ਨਾਂਹ ਕਰ ਦਿੱਤੀ। ਇਹ ਦੋਵੇਂ ਪਿਛਲੇ ਡੇਢ ਸਾਲ ਤੋਂ ਤਿਹਾੜ ਜੇਲ ਵਿਚ ਬੰਦ ਹਨ। ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਹਿੰਮਤ ਗੁਪਤਾ ਦੀ ਬੈਂਚ ਨੇ ਦੋਵਾਂ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਟੀ ਦੀ ਅਦਾਲਤ ਦੇ ਰਜਿਸਟਰਾਰ ਕੋਲ 750 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਉਸ ਦੇ 27 ਅਕਤੂਬਰ 2017 ਦੇ ਹੁਕਮ 'ਤੇ ਅਜੇ ਤਕ ਅਮਲ ਨਹੀਂ ਕੀਤਾ। ਉਪਰੋਕਤ ਦੋਵਾਂ ਮੁਲਜ਼ਮਾਂ ਨੇ ਜ਼ਮਾਨਤ 'ਤੇ ਰਿਹਾਈ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਚੋਟੀ ਦੀ ਅਦਾਲਤ ਦੇ ਹੁਕਮ 'ਤੇ ਅਮਲ ਕੀਤਾ ਹੈ ਅਤੇ 4 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਕਰਵਾ ਦਿੱਤੀ ਗਈ ਹੈ।