ਨਾਰੀ ਸ਼ਕਤੀ ਨੂੰ ਸਲਾਮ : ਘਰ ਦੇ ਨਾਲ-ਨਾਲ ਆਟੋ ਦਾ ਸਟੇਅਰਿੰਗ ਸੰਭਾਲ ਰਹੀਆਂ ਨੇ ਇਹ ਔਰਤਾਂ

03/08/2020 10:45:56 AM

ਪਟਨਾ— ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਮਹਿਲਾ ਦਿਵਸ ਦੇ ਮੌਕੇ 'ਤੇ ਉਨ੍ਹਾਂ ਸਾਰੀਆਂ ਔਰਤਾਂ ਨੂੰ ਸਲਾਮ ਹੈ, ਜੋ ਰਿਸ਼ਤਿਆਂ ਨੂੰ ਬਹੁਤ ਹੀ ਸੁੰਦਰਤਾ ਅਤੇ ਮਜ਼ਬੂਤੀ ਨਾ ਨਿਭਾ ਰਹੀਆਂ ਹਨ। ਔਰਤਾਂ ਦੀ ਤਾਰੀਫ 'ਚ ਕੁਝ ਕਹਿਣਾ ਹੋਵੇ ਤਾਂ ਸ਼ਾਇਦ ਸ਼ਬਦ ਥੋੜ੍ਹੇ ਪੈ ਜਾਣ। ਸਾਡੇ ਸਮਾਜ, ਦੇਸ਼ ਕੁਝ ਅਜਿਹੀਆਂ ਔਰਤਾਂ ਵੀ ਹਨ, ਜੋ ਘਰ ਅਤੇ ਬਾਹਰ ਦੇ ਕੰਮਾਂ ਨੂੰ ਬਾਖੂਬੀ ਨਿਭਾ ਰਹੀਆਂ ਹਨ। ਇਹ ਕਹਿਣਾ ਗੱਲ ਨਹੀਂ ਹੋਵੇਗਾ ਕਿ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਜ਼ਿੰਦਗੀ ਨੂੰ ਸੰਵਾਰਨ ਲਈ ਔਰਤ ਵੱਡੀ ਤੋਂ ਵੱਡੀ ਔਕੜ ਨੂੰ ਵੀ ਸਿਰ ਮੱਥੇ ਪਰਵਾਨ ਕਰਦੀ ਹੈ। ਕੁਝ ਅਜਿਹੀਆਂ ਹੀ ਨੇ ਇਹ ਔਰਤਾਂ, ਜੋ ਬਿਹਾਰ 'ਚ ਰਹਿੰਦੀਆਂ ਹਨ ਅਤੇ ਪਰਿਵਾਰ ਦਾ ਹੀ ਨਹੀਂ ਸਗੋਂ ਦੇਸ਼ ਦਾ ਵੀ ਮਾਣ ਵਧਾ ਰਹੀਆਂ ਹਨ। 



ਇਨ੍ਹਾਂ ਔਰਤਾਂ ਦਾ ਨਾਂ ਹੈ ਸੰਗੀਤਾ ਕੁਮਾਰੀ ਅਤੇ ਸੁਸ਼ਮਿਤਾ ਕੁਮਾਰੀ ਜੋ ਕਿ ਪਟਨਾ ਹਵਾਈ ਅੱਡੇ 'ਤੇ ਆਟੋ ਰਿਕਸ਼ਾ ਚਲਾਉਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਅਸੀਂ ਖੁਦ 'ਤੇ ਮਾਣ ਮਹਿਸੂਸ ਕਰਦੀਆਂ ਹਾਂ ਕਿ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦੀਆਂ ਹਾਂ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਔਰਤਾਂ ਨੂੰ ਆਜ਼ਾਦ ਰੂਪ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਨ ਦੀ ਅਪੀਲ ਕਰਦੇ ਹਾਂ, ਤਾਂ ਕਿ ਜਿਨ੍ਹਾਂ ਔਰਤਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ, ਉਹ ਬਿਨਾਂ ਕਿਸੇ ਡਰ ਦੇ ਆਪਣੇ ਹੁਨਰ ਅਤੇ ਕੰਮ ਨੂੰ ਸਹੀ ਪਛਾਣ ਦੇ ਸਕਣ।

Tanu

This news is Content Editor Tanu