ਕੋਰੋਨਾ ਦੀ ਦਵਾਈ ਸਮੇਤ ਹਿਮਾਚਲ ’ਚ 11 ਦਵਾਈਆਂ ਦੇ ਸੈਂਪਲ ਫ਼ੇਲ

10/19/2021 10:21:08 AM

ਸੋਲਨ (ਬਿਊਰੋ)- ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀ ਦਵਾਈ ਸਮੇਤ 11 ਦਵਾਈਆਂ ਦੇ ਸੈਂਪਲ ਫ਼ੇਲ ਹੋਏ ਹਨ। ਇਨ੍ਹਾਂ ’ਚ 2 ਉਦਯੋਗ ਦੀਆਂ 2-2 ਦਵਾਈਆਂ ਦੇ ਸੈਂਪਲ ਫ਼ੇਲ ਹੋਏ ਹਨ। ਹਾਲਾਂਕਿ ਪੂਰੇ ਦੇਸ਼ ’ਚ ਕੁੱਲ 43 ਦਵਾਈਆਂ ਦੇ ਸੈਂਪਲ ਫ਼ੇਲ ਹੋਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ 2 ਕੇਂਦਰ ਸ਼ਾਸਿਤ ਰਾਜਾਂ ਸਮੇਤ 14 ਸੂਬਿਆਂ ਦੀਆਂ ਦਵਾਈਆਂ ਦੇ ਸੈਂਪਲ ਗੁਣਵੱਤਾ ਦੇ ਪੈਮਾਨੇ ’ਤੇ ਖਰ੍ਹੇ ਨਹੀਂ ਉਤਰੇ ਹਨ। 

ਇਹ ਵੀ ਪੜ੍ਹੋ : ਖਾਣਾ ਬਣਾਉਣ ਵਾਲੇ ਭਾਂਡੇ ’ਚ ਬੈਠ ਵਿਆਹ ਕਰਨ ਪਹੁੰਚੇ ਲਾੜਾ-ਲਾੜੀ, ਜਾਣੋ ਵਜ੍ਹਾ (ਦੇਖੋ ਤਸਵੀਰਾਂ)

ਸੈਂਟਰਲ ਡਰੱਗ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਮ.ਸੀ.ਓ.) ਨੇ ਇਸ ਮਹੀਨੇ ਦਾ ਡਰੱਗ ਅਲਰਟ ਜਾਰੀ ਕੀਤਾ ਹੈ। ਹਿਮਾਚਲ ਤੋਂ ਇਲਾਵਾ ਉਤਰਾਖੰਡ ਦੀਆਂ 6, ਗੁਜਰਾਤ ਦੀਆਂ 5, ਪੰਜਾਬ ਦੀਆਂ 4, ਮਹਾਰਾਸ਼ਟਰ, ਜੰਮੂ ਅਤੇ ਪੱਛਮੀ ਬੰਗਾਲ ਦੀਆਂ 3-3, ਮੱਧ ਪ੍ਰਦੇਸ਼ ਦੀਆਂ 2, ਬਿਹਾਰ, ਤੇਲੰਗਾਨਾ, ਤਾਮਿਲਨਾਡੂ, ਦਿੱਲੀ, ਪੁੱਡੂਚੇਰੀ ਅਤੇ ਕਰਨਾਟਕ ਦੀ ਇਕ-ਇਕ ਦਵਾਈ ਦੇ ਸੈਂਪਲ ਫ਼ੇਲ ਹੋਏ ਹਨ। ਸੂਬੇ ’ਚ ਜਿਨ੍ਹਾਂ ਦਵਾਈਆਂ ਦੇ ਸੈਂਪਲ ਫ਼ੇਲ ਹੋਏ ਹਨ ਉਨ੍ਹਾਂ ’ਚ ਕੋਰੋਨਾ ਦੇ ਇਲਾਜ ’ਚ ਵਰਤੀ ਜਾਣ ਵਾਲੀ ਦਵਾਈ, ਦਰਦ, ਐਸੀਡਿਟੀ, ਡਿਲਿਵਰੀ ਅਤੇ ਅਸਥਮਾ ਦੇ ਇਲਾਜ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਮੁੱਖ ਹਨ। ਡਰੱਗ ਵਿਭਾਗ ਨੇ ਸੂਬੇ ’ਚ 9 ਉਦਯੋਗਾਂ ਦੀਆਂ 11 ਦਵਾਈਆਂ ਦੇ ਸੈਂਪਲ ਫ਼ੇਲ ਹੋਣ ਦਾ ਸਖ਼ਤ ਨੋਟਿਸ ਲਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਾਅਦ ਟੁੱਟਿਆ ਰਿਕਾਰਡ! ਮਹਾਕਾਲ ਮੰਦਰ ’ਚ 3 ਮਹੀਨਿਆਂ ’ਚ ਹੋਇਆ 23 ਕਰੋੜ ਦਾ ਦਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha