ਖਾਦ ਪਦਾਰਥਾਂ ਦੇ ਦੇਸ਼ ਭਰ ''ਚ 26 ਹਜ਼ਾਰ ਸੈਂਪਲ ਫੇਲ, ਜੁਰਮਾਨੇ ਤੋਂ ਸਰਕਾਰ ਨੇ ਵਸੂਲੇ 32 ਕਰੋੜ

07/19/2019 6:33:09 PM

ਨਵੀਂ ਦਿੱਲੀ— ਮੁਨਾਫਾ ਕਮਾਉਣ ਦੀ ਭੁੱਖ ਕਿਸ ਕਦਰ ਵਿਅਕਤੀ ਨੂੰ ਦੋ ਪੈਰਾਂ 'ਤੇ ਜਾਨਵਰ ਬਣਾਉਣ 'ਤੇ ਤੁਲੀ ਹੈ। ਇਸ ਦੀ ਝਲਕ ਕੇਂਦਰੀ ਖਾਦ ਪ੍ਰਸੰਸਕਰਨ ਉਦਯੋਗ ਰਾਜ ਮੰਤਰੀ ਤੇਲੀ ਦੇ ਰਾਜ ਰਾਜ ਸਭਾ 'ਚ ਸ਼ੁੱਕਰਵਾਰ ਨੂੰ ਦਿੱਤੇ ਖਾਦ ਪਦਾਰਥ ਨਾਲ ਜੁੜੇ ਅੰਕੜੇ ਨੇ ਦੇ ਦਿੱਤੀ ਹੈ।
ਰਾਮੇਸ਼ਵਰ ਤੇਲੀ ਦੇ ਰਾਜ ਸਭਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਭਰ 'ਚ 2018-19 'ਚ ਖਾਦ ਪਦਾਰਥ ਦੇ 94,288 ਨਮੂਨੇ ਇਕੱਠੇ ਕੀਤੇ ਗਏ। ਇਸ 'ਚ 26,077 ਨਮੂਨੇ ਜਾਂਚ 'ਚ ਮਿਲਾਵਟੀ ਪਾਏ ਗਏ। ਦੋਸ਼ੀਆਂ 'ਤੇ ਕਾਰਵਾਈ ਕਰਦੇ ਹੋਏ ਸਰਕਾਰ ਨੇ 20125 ਲੋਕਾਂ 'ਤੇ ਮੁਕੱਦਮੇ ਦਰਜ਼ ਕੀਤੇ ਜਿਨ੍ਹਾਂ 'ਚ 475 ਨੂੰ ਸਜਾ ਹੋ ਚੁੱਕੀ ਹੈ ਅਤੇ ਬਾਕੀਆਂ ਦੇ ਖਿਲਾਫ ਕੇਸ ਜਾਰੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਜੁਰਮਾਨੇ ਤੋਂ ਲਗਭਗ 32 ਕਰੋੜ ਰੁਪਏ ਵਸੂਲ ਕੀਤੇ।
ਸਭ ਤੋਂ ਜ਼ਿਆਦਾ ਨਮੂਨੇ ਉੱਤਰ ਪ੍ਰਦੇਸ਼, ਪੰਜਾਬ ਅਤੇ ਗੁਜਰਾਤ ਤੋਂ ਲਏ ਗਏ। ਇਨ੍ਹਾਂ ਨਮੂਨਿਆਂ ਦੀ ਸੰਖਿਆ 22583, 11920 ਅਤੇ 9884 ਰਹੀ ਜਦਕਿ ਦਾਦਰ ਅਤੇ ਨਾਗਰ ਹਵੇਲੀ ਤੋਂ ਸਿਰਫ 57 ਨਮੂਨੇ ਲਈ। ਤੇਲੀ ਨੇ ਅੱਗੇ ਕਿਹਾ ਕਿ ਸਮੇਂ-ਸਮੇਂ 'ਤੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਾਦ ਸੁਰੱਖਿਅਤ ਆਯੁਕਤ ਨਮੂਨੇ ਲੈਂਦੇ ਰਹਿੰਦੇ ਹਨ ਅਤੇ ਜਰੂਰਤ ਅਨੁਸਰ ਖਾਦ ਸੁਰੱਖਿਅਤ ਅਤੇ ਮਾਨਕ (ਐੱਫ.ਐੱਸ.ਐੱਸ) ਅਧਿਨਿਯਮ,2006 ਦੇ ਤਹਿਤ ਕਾਰਵਾਈ ਕਰਦੇ ਹਨ।

satpal klair

This news is Content Editor satpal klair