ਸਮਝੌਤਾ ਐਕਸਪੈਰ੍ਸ ਧਮਾਕਾ ਮਾਮਲਾ : ਪਾਕਿ ਨੇ ਭਾਰਤੀ ਰਾਜਦੂਤ ਨੂੰ ਕੀਤਾ ਤਲਬ

03/20/2019 9:32:59 PM

ਇਸਲਾਮਾਬਾਦ—  ਪਾਕਿਸਤਾਨ ਨੇ ਸਮਝੌਤਾ ਟਰੇਨ 'ਚ ਧਮਾਕੇ ਦੇ ਅੱਤਵਾਦੀ ਮਾਮਲੇ 'ਚ ਸਾਰੇ ਚਾਰਾਂ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਨੂੰ ਲੈ ਕੇ ਭਾਰਤੀ ਰਾਜਦੂਤ ਨੂੰ ਤਲਬ ਕੀਤਾ ਹੈ। ਪਾਕਿਸਤਾਨ ਨੇ ਚਾਰਾਂ  ਦੋਸ਼ੀਆਂ ਨੂੰ ਬਰੀ ਕੀਤੇ ਜਾਣ 'ਤੇ ਇਤਰਾਜ ਜ਼ਾਹਿਰ ਕੀਤਾ ਹੈ। ਬੁੱਧਵਾਰ ਨੂੰ ਪੰਚਕੂਲਾ ਦੀ ਇਕ ਵਿਸ਼ੇਸ਼ ਅਦਾਲਤ ਨੇ ਸਮਝੌਤਾ ਟਰੇਨ ਧਮਾਕਾ ਮਾਮਲੇ 'ਚ ਸਵਾਮੀ ਅਸੀਮਾਨੰਦ ਤੇ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ।

ਸਾਲ 2007 'ਚ ਸਮਝੌਤਾ ਟਰੇਨ ਧਮਾਕਾ ਮਾਮਲੇ 'ਚ 68 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ 'ਚ ਜ਼ਿਆਦਾਤਰ ਪਾਕਿਸਤਾਨੀ ਸਨ। ਇਕ ਪਾਕਿਸਤਾਨੀ ਔਰਤ ਨੇ ਉਸ ਦੇ ਦੇਸ਼ ਦੇ ਗਵਾਹਾਂ ਤੋਂ ਪੁੱਛਗਿੱਛ ਕੀਤੇ ਜਾਣ ਲਈ ਇਕ ਪਟੀਸ਼ਨ ਦਾਇਰ ਕੀਤੀ ਸੀ। ਐੱਨ.ਆਈ.ਏ. ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਇਸ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਸ ਪਟੀਸ਼ਨ 'ਚ ਕੋਈ ਵਿਚਾਰ ਕਰਨਯੋਗ ਮੁੱਦਾ ਨਹੀਂ ਹੈ। ਐੱਨ.ਆਈ.ਏ. ਦੇ ਵਕੀਲ ਰਾਜਨ ਮਲਹੋਤਰਾ ਨੇ ਦੱਸਿਆ, 'ਅਦਾਲਤ ਨੇ ਸਾਰੇ ਚਾਰਾਂ ਦੋਸ਼ੀਆਂ ਨਬਾ ਕੁਮਾਰ ਸਰਕਾਰ ਉਰਫ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨੂੰ ਬਰੀ ਕਰ ਦਿੱਤਾ।'

Inder Prajapati

This news is Content Editor Inder Prajapati