ਮਨੁੱਖਤਾ ਦੀ ਅਨੋਖੀ ਮਿਸਾਲ; ਕੁੱਤੇ ਦੀ ਮੌਤ ਮਗਰੋਂ ਪਰਿਵਾਰ ਨੇ ਕੱਢੀ ਅੰਤਿਮ ਯਾਤਰਾ, ਨਮ ਅੱਖਾਂ ਨਾਲ ਦਿੱਤੀ ਵਿਦਾਈ

04/20/2022 6:08:42 PM

ਸਮਸਤੀਪੁਰ (ਅਭਿਸ਼ੇਕ ਕੁਮਾਰ ਸਿੰਘ)– ਉਂਝ ਤਾਂ ਤੁਸੀਂ ਪਸ਼ੂ ਪ੍ਰੇਮ ਦੇ ਕਈ ਸਾਰੇ ਕਿੱਸੇ ਸੁਣੇ ਹੋਣਗੇ, ਜਿੱਥੇ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਕੇ ਉਨ੍ਹਾਂ ਨਾਲ ਆਪਣਿਆਂ ਵਰਗਾ ਵਤੀਰਾ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਬਿਹਾਰ ਦੇ ਸਮਸਤੀਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਆਪਣੇ ਵਫ਼ਾਦਾਰ ਕੁੱਤੇ ਦੀ ਮੌਤ ਮਗਰੋਂ ਉਸ ਦੀ ਅੰਤਿਮ ਯਾਤਰਾ ਕੱਢੀ। ਕੁੱਤੇ ਦੇ ਅੰਤਿਮ ਸੰਸਕਾਰ ’ਚ ਨਮ ਅੱਖਾਂ ਨਾਲ ਪੂਰੇ ਪਰਿਵਾਰ ਨੇ ਮਨੁੱਖਤਾ ਅਤੇ ਪਿਆਰ ਦੇ ਅਨੋਖੀ ਮਿਸਾਲ ਪੇਸ਼ ਕੀਤੀ ਹੈ।

ਜਾਣਕਾਰੀ ਮੁਤਾਬਕ ਮਾਮਲਾ ਦਲਸਿੰਘ ਸਰਾਏ ਦੇ ਗੌਸਪੁਰ ਦਾ ਹੈ, ਜਿੱਥੇ ਕਾਰੋਬਾਰੀ ਵਿਨੋਦ ਕੁਮਾਰ ਸਿੰਘ 11 ਸਾਲ ਪਹਿਲਾਂ ਦਿੱਲੀ ਤੋਂ ਇਕ ਕੁੱਤੇ ਦੇ ਬੱਚੇ ਨੂੰ ਪਾਲਣ ਲਈ ਆਪਣੇ ਘਰ ਲਿਆਏ ਸਨ। ਪਰਿਵਾਰ ਦੇ ਮੈਂਬਰਾਂ ਨੇ ਉਸ ਦਾ ਨਾਂ ਐਨੀ ਰੱਖਿਆ। ਲੋਕ ਉਸ ਨੂੰ ਪਿਆਰ ਨਾਲ ਐਨੀ ਬਾਬੂ ਕਹਿ ਕੇ ਬੁਲਾਉਂਦੇ ਸਨ। ਉਹ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਸੀ। ਇਸ ਵਜ੍ਹਾ ਨਾਲ ਪੂਰੇ ਪਰਿਵਾਰ ਦੇ ਮੈਂਬਰਾਂ ਦਾ ਉਸ ਨਾਲ ਡੂੰਘਾ ਪਰਿਵਾਰ ਸੀ। ਐਨੀ ਦੇ ਬਜ਼ੁਰਗ ਹੋ ਜਾਣ ਦੀ ਵਜ੍ਹਾ ਨਾਲ ਬੀਤੇ ਕੁਝ ਦਿਨਾਂ ਤੋਂ ਉਹ ਬੀਮਾਰ ਸੀ। ਇਸ ਵਜ੍ਹਾ ਨਾਲ ਉਸ ਦੀ ਮੌਤ ਹੋ ਗਈ।

ਐਨੀ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਨੇ ਆਪਣੇ ਪਿਆਰੇ ਕੁੱਤੇ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ-ਰਿਵਾਜਾਂ ਨਾਲ ਕਰਨ ਦਾ ਫ਼ੈਸਲਾ ਲਿਆ। ਉਸ ਦੀ ਅੰਤਿਮ ਯਾਤਰਾ ਨੇੜੇ ਹੀ ਜ਼ਮੀਨ ’ਚ ਖੱਡ ਕਰਦੇ ਹੋਏ ਉਸ ਨੂੰ ਦਫਨਾਇਆ ਗਿਆ। ਇਸ ਦੇ ਨਾਲ ਹੀ ਉਸ ਥਾਂ ’ਤੇ ਇਕ ਤੁਲਸੀ ਦਾ ਬੂਟਾ ਵੀ ਲਾਇਆ ਗਿਆ। ਇਸ ਸਬੰਧ ’ਚ ਰਾਮ ਵਿਨੋਦ ਨੇ ਦੱਸਿਆ ਕਿ ਐਨੀ ਸਿਰਫ਼ ਇਕ ਕੁੱਤਾ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਦਾ ਇਕ ਵਫ਼ਾਦਾਰ ਮੈਂਬਰ ਵੀ ਸੀ। ਉਹ ਸਾਨੂੰ ਸਾਰਿਆਂ ਦੀ ਜ਼ਿੰਦਗੀ ਦਾ ਇਕ ਹਿੱਸਾ ਸੀ, ਜਿਸ ਨੇ ਪੂਰੀ ਵਫ਼ਾਦਾਰੀ ਅਤੇ ਈਮਾਨਦਾਰੀ ਨਾਲ ਉਨ੍ਹਾਂ ਦੇ ਪਰਿਵਾਰ ਦੀ ਰੱਖਿਆ ਕੀਤੀ ਹੈ।

Tanu

This news is Content Editor Tanu