ਸੈਮ ਪਿਤ੍ਰੋਦਾ ਬਿਆਨ ਦੇਣ ਤੋਂ ਇਕ ਦਿਨ ਪਹਿਲਾਂ ਆਏ ਸੀ ਦਰਬਾਰ ਸਾਹਿਬ

05/10/2019 5:57:17 PM

ਨਵੀਂ ਦਿੱਲੀ/ਅੰਮ੍ਰਿਤਸਰ— ਇੰਡੀਅਨ ਓਵਰਸੀਜ਼ ਕਾਂਗਰਸ ਨੇਤਾ ਸੈਮ ਪਿਤ੍ਰੋਦਾ 1984 ਦੇ ਸਿੱਖ ਵਿਰੋਧੀ ਦੰਗਿਆਂ 'ਤੇ ਦਿੱਤੇ ਗਏ ਬਿਆਨ 'ਤੇ ਵਿਵਾਦ ਤੋਂ ਬਾਅਦ ਸਫ਼ਾਈ ਦੇਣ 'ਚ ਲੱਗੇ ਹੋਏ ਹਨ। ਸੈਮ ਪ੍ਰਿਤੋਦਾ ਵਿਵਾਦਪੂਰਨ ਬਿਆਨ ਦੇਣ ਤੋਂ ਇਕ ਦਿਨ ਪਹਿਲਾਂ 8 ਮਈ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੀ ਦਰਬਾਰ ਸਾਹਿਬ ਯਾਤਰਾ ਦੀਆਂ ਤਸਵੀਰਾਂ ਟਵੀਟ ਕੀਤੀਆਂ। ਪਿਤ੍ਰੋਦਾ ਨੇ ਆਪਣੇ ਬਿਆਨ 'ਤੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਵਿਵਾਦਪੂਰਨ ਬਿਆਨ ਦੇ ਇਕ ਦਿਨ ਬਾਅਦ ਪਿਤ੍ਰੋਦਾ ਨੇ ਦਰਬਾਰ ਸਾਹਿਬ 'ਚ 8 ਮਈ ਨੂੰ ਮੱਥਾ ਟੇਕਣ ਦੀ ਆਪਣੀ ਤਸਵੀਰ ਨੂੰ ਟਵੀਟ ਕੀਤਾ। ਦਰਬਾਰ ਸਾਹਿਬ 'ਚ ਲਈਆਂ ਗਈਆਂ ਆਪਣੀ 2 ਹੋਰ ਤਸਵੀਰਾਂ ਨੂੰ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਦਰਬਾਰ ਸਾਹਿਬ ਦੀ ਯਾਤਰਾ ਯਾਦ ਰਹਿਣ ਵਾਲੀ ਭਾਵਨਾ ਹੈ ਅਤੇ ਇਹ ਮਹਾਨ ਧਰਮ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੀ ਹੈ।
ਬਿਆਨ 'ਤੇ ਦਿੱਤੀ ਆਪਣੀ ਸਫ਼ਾਈ 
ਪਿਤ੍ਰੋਦਾ ਨੇ ਸ਼ੁੱਕਰਵਾਰ ਨੂੰ 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਆਪਣੇ ਬਿਆਨ 'ਤੇ ਸਫ਼ਾਈ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜਿਆ-ਮਰੋੜਿਆ ਗਿਆ ਹੈ। ਪਿਤ੍ਰੋਦਾ ਨੇ ਟਵੀਟ ਕੀਤਾ,''ਸੱਚ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਸੋਸ਼ਲ ਮੀਡੀਆ ਰਾਹੀਂ ਝੂਠ ਨੂੰ ਫੈਲਾਇਆ ਜਾ ਰਿਹਾ ਹੈ। ਹਾਲਾਂਕਿ ਸੱਚ ਦੀ ਹਮੇਸ਼ਾ ਜਿੱਤ ਹੋਵੇਗੀ ਅਤੇ ਝੂਠ ਦਾ ਪਰਦਾਫਾਸ਼ ਹੋਵੇਗਾ। ਇਹ ਸਿਰਫ ਸਮੇਂ ਦੀ ਗੱਲ ਹੈ, ਸਬਰ ਰੱਖੋ।''ਇਹ ਦਿੱਤਾ ਸੀ ਬਿਆਨ
ਦੱਸਣਯੋਗ ਹੈ ਕਿ ਵੀਰਵਾਰ ਨੂੰ ਸੈਮ ਪਿਤ੍ਰੋਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਇਹ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ,''ਹੁਣ ਕੀ ਹੈ 84 ਦਾ? ਤੁਸੀਂ ਕੀ ਕੀਤਾ 5 ਸਾਲਾਂ 'ਚ ਉਸ ਦੀ ਗੱਲ ਕਰੋ। 84 'ਚ ਹੋਇਆ ਤਾਂ ਹੋਇਆ ਤੁਸੀਂ ਕੀ ਕੀਤਾ? ਤੁਸੀਂ ਰੋਜ਼ਗਾਰ ਦੇਣ ਦੇ ਵਾਅਦੇ ਕਰ ਕੇ ਜਨਤਾ ਤੋਂ ਵੋਟਾਂ ਮੰਗਈਆਂ ਸਨ। ਤੁਸੀਂ 200 ਸਮਾਰਟ ਸਿਟੀ ਬਣਾਉਣ ਦਾ ਲੋਕਾਂ ਨੂੰ ਸੁਪਨਾ ਦਿਖਾਇਆ ਸੀ। ਇਸ ਨੂੰ ਵੀ ਤੁਸੀਂ ਪੂਰਾ ਨਹੀਂ ਕਰ ਸਕੇ। ਤੁਸੀਂ ਕੁਝ ਨਹੀਂ ਕੀਤਾ ਹੈ?''

DIsha

This news is Content Editor DIsha