ਇਲੈਕਟ੍ਰੋਨਿਕ ਦੋਪਹੀਆ ਵਾਹਨ ਦੀ ਵਿਕਰੀ ਜ਼ੋਰਾਂ ’ਤੇ, ਪਿਛਲੇ ਸਾਲ ਦੇ ਮੁਕਾਬਲੇ ਇੰਨੇ ਫ਼ੀਸਦੀ ਹੋਇਆ ਵਾਧਾ

10/31/2022 6:26:14 PM

ਨੈਸ਼ਨਲ ਡੈਸਕ : ਇਲੈਕਟ੍ਰੋਨਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਸਾਲ 2022 'ਚ ਹੁਣ ਤਕ ਸਭ ਤੋਂ ਉੱਚੇ ਪੱਧਰ ’ਤੇ ਹੈ। ਇਸ ਸਾਲ ਤਿਉਹਾਰੀ ਮਹੀਨੇ 'ਚ 30 ਅਕਤੂਬਰ ਤਕ ਇਹ ਗਿਣਤੀ 68 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ, ਜੋ ਪਿਛਲੇ ਸਾਲ ਦੀ ਗਿਣਤੀ ਦੇ ਮੁਕਾਬਲੇ 22.4 ਫ਼ੀਸਦੀ ਵੱਧ ਹੈ।ਨਵੇਂ ਅੰਕੜਿਆਂ ਅਨੁਸਾਰ ਜਨਵਰੀ-ਅਕਤੂਬਰ 'ਚ ਕੁੱਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ (ਆਈਸੀਈ ਅਤੇ ਇਲੈਕਟ੍ਰਿਕ) ਦੀ ਹਿੱਸੇਦਾਰੀ ਹੁਣ ਚਾਰ ਫ਼ੀਸਦੀ ਹੋ ਗਈ ਹੈ।  ਹਾਲਾਂਕਿ ਆਈ. ਸੀ. ਈ. ਤੋਂ ਇਲੈਕਟ੍ਰੋਨਿਕ ਵੱਲ ਜਾਣਾ ਇਸਦੇ ਪ੍ਰਤੀ ਖਿੱਚ ਨੂੰ ਦਰਸਾਉਂਦਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਾਧਾ ਵੇਖਣ ਲਈ ਉਹ ਕੁਝ ਮਹੀਨੇ ਹੋਰ ਇੰਤਜ਼ਾਰ ਕਰਨਗੇ।

ਦਰਅਸਲ ਉਹ ਵੇਖਣਾ ਚਾਹੁੰਦੇ ਹਨ ਕਿ ਜੋ ਪਿਛਲੇ ਮਹੀਨੇ ਦੀ ਵਿਕਰੀ ਦੀ ਗਿਣਤੀ 'ਚ 22.4 ਫ਼ੀਸਦੀ ਵਾਧਾ ਹੋਇਆ ਹੈ ਕੀ ਉਹ ਵਾਧਾ ਆਮ ਦਿਨਾਂ ਦਾ ਹੈ ਜਾਂ ਤਿਉਹਾਰੀ ਸੀਜ਼ਨ ਦਾ ਸੀ। ਪਿਛਲੇ ਕੁੱਝ ਮਹੀਨਿਆਂ 'ਚ ਰਜਿਸਟ੍ਰੇਸ਼ਨ ਦੀ ਰਫ਼ਤਾਰ ਹੌਲੀ ਰਹਿਣ ਮਗਰੋਂ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਇਲੈਕਟ੍ਰੋਨਿਕ ਵਾਹਨਾਂ ਦੇ ਮੁਕਾਬਲੇ ਮਹੀਨਾਵਾਰ ਆਧਾਰ ਦੇ ਰੂਪ 'ਚ ਤੇਜ਼ੀ ਆਈ ਹੈ। ਓਲਾ ਇਲੈਕਟ੍ਰਿਕ, ਦੋਪਹੀਆ ਵਾਹਨ ਨਿਰਮਾਤਾਵਾਂ ਤੋਂ ਅੱਗੇ ਰਹੀ ਹੈ, ਜਿਸਨੇ 15,000 ਤੋਂ ਵੱਧ ਵਾਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਹੈ ਜੋ ਕਿ ਇਸ ਸਾਲ ਇਲੈਕਟ੍ਰੋਨਿਕ ਦੋ ਪਹੀਆ ਵਾਹਨ ਦੇ ਖੇਤਰ 'ਚ ਕਿਸੇ ਵੀ ਕੰਪਨੀ ਨਾਲੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : CM ਮਾਨ ਨੇ ਅਨਾਜ ਮੰਡੀਆਂ ਦਾ ਕੀਤਾ ਦੌਰਾ, ਪ੍ਰਤਾਪ ਬਾਜਵਾ ਨੂੰ ਲੈ ਕੇ ਕਹੀਆਂ ਇਹ ਗੱਲਾਂ

86 ਇਲੈਕਟ੍ਰੋਨਿਕ ਦੋਪਹੀਆ ਵਾਹਨਾਂ ਦੀਆਂ ਕੰਪਨੀਆਂ ਦੇ ਸਬੰਧ 'ਚ ਸਰਕਾਰੀ ਵੈੱਬਸਾਈਟ ਵਾਹਨ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਇਸਦੇ ਬਾਅਦ ਓਕਿਨਾਵਾ, ਏਂਪੀਅਰ, ਏਥਰ ਏਨਰਜੀ ਅਤੇ ਬਜਾਜ ਆਟੋ ਦਾ ਸਥਾਨ ਆਉਂਦਾ ਹੈ, ਜਿਨ੍ਹਾਂ ਨੇ ਅਕਤੂਬਰ ਵਿਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੇ ਖੇਤਰ 'ਚ ਆਪਣੀ ਸਭ ਤੋਂ ਵੱਧ ਰਜਿਸਟ੍ਰੇਸ਼ਨ ਦੀ ਗਿਣਤੀ ਦਰਜ ਕੀਤੀ ਹੈ। 

ਅਪ੍ਰੈਲ ਦੇ ਬਾਅਦ ਕਈ ਮਹੀਨਿਆਂ ਦੇ ਕਮਜ਼ੋਰ ਪ੍ਰਦਰਸ਼ਨ ਦੇ ਕਾਰਨ ਜਾਂਚ ਦੇ ਘੇਰੇ 'ਚ ਰਹੀ ਓਲਾ ਇਲੈਕਟ੍ਰਿਕ ਲਈ ਚੰਗੀ ਖ਼ਬਰ ਹੈ। ਮਹੀਨਾਵਾਰ ਦੇ ਆਧਾਰ ’ਤੇ ਇਸਦੀ ਰਜਿਸਟ੍ਰੇਸ਼ਨ ਵਿਚ ਘਾਟਾ ਦਰਜ ਕੀਤਾ ਗਿਆ ਸੀ। ਹਾਲਾਂਕਿ ਅਕਤੂਬਰ ਮਹੀਨੇ ਦੀ ਰਜਿਸਟ੍ਰੇਸ਼ਨ 'ਚ ਹੈਰਾਨੀਜਨਕ ਵਾਧਾ ਹੋਇਆ ਹੈ ਅਤੇ ਇਹ ਪਿਛਲੇ ਮਹੀਨੇ ਦੀ ਰਜਿਸਟ੍ਰੇਸ਼ਨ ਨਾਲੋਂ 53 ਫ਼ੀਸਦੀ ਵੱਧ ਕੇ 15,095 ’ਤੇ ਪਹੁੰਚ ਗਈ ਹੈ। ਇਸਦੇ ਮੁੜ ਪੇਸ਼ ਕੀਤੇ ਗਏ 99, 000 ਰੁਪਏ ਵਾਲੇ ਸਸਤੇ ਇਲੈਕਟ੍ਰਿਕ ਸਕੂਟਰ ਮਾਡਲ ਤੋਂ ਸਪਸ਼ਟ ਰੂਪ ਨਾਲ ਅੰਤਰ ਦਿਖ਼ਾਈ ਦਿੰਦਾ ਹੈ। ਇਸਦੀ ਬੁਕਿੰਗ ਅਕਤੂਬਰ ਵਿਚ ਸ਼ੁਰੂ ਹੋ ਗਈ ਸੀ। ਹਾਲਾਂਕਿ 1,50,000 ਰੁਪਏ ਦੀ ਕੀਮਤ ਦੇ ਸ਼ੁਰੂਆਤੀ ਮਾਡਲ ਦੀ ਮੰਗ ਘੱਟ ਰਹੀ।

Mandeep Singh

This news is Content Editor Mandeep Singh