ਬਦਲੇ ਸਾਕਸ਼ੀ ਮਹਾਰਾਜ ਦੇ ਸੁਰ, ਕਿਹਾ- ਟਿਕਟ ਨਾ ਵੀ ਮਿਲੀ ਤਾਂ ਵੀ ਕਰਾਂਗਾ ਚੋਣ ਪ੍ਰਚਾਰ

03/13/2019 5:35:13 PM

ਉੱਨਾਵ (ਭਾਸ਼ਾ)— ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਨੇਤਾਵਾਂ ਵਿਚਾਲੇ ਟਿਕਟ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ ਹੈ। ਭਾਜਪਾ ਪਾਰਟੀ ਵਿਚ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ। ਉੱਨਾਵ ਤੋਂ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਪਾਰਟੀ ਨੂੰ ਧਮਕੀ ਦਿੱਤੇ ਜਾਣ ਦੀ ਗੱਲ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਆਪਣੀ ਪਾਰਟੀ ਨਾਲ ਖੜ੍ਹਾ ਸੀ ਅਤੇ ਅੱਜ ਵੀ ਖੜ੍ਹਾ ਹਾਂ। ਮੈਨੂੰ ਪਤਾ ਹੈ ਕਿ ਉੱਨਾਵ ਤੋਂ ਮੈਨੂੰ ਹੀ ਟਿਕਟ ਮਿਲੇਗੀ। ਜੇਕਰ ਮੈਨੂੰ ਟਿਕਟ ਨਹੀਂ ਵੀ ਮਿਲੀ ਤਾਂ ਵੀ ਮੈਂ ਪਾਰਟੀ ਲਈ ਚੋਣ ਪ੍ਰਚਾਰ ਕਰਾਂਗਾ।

PunjabKesari

ਦੱਸਣਯੋਗ ਹੈ ਕਿ ਸਾਕਸ਼ੀ ਮਹਾਰਾਜ ਨੇ ਅਸਿੱਧੇ ਤੌਰ 'ਤੇ ਧਮਕੀ ਦਿੰਦੇ ਹੋਏ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਸੀਟ ਤੋਂ ਉਨ੍ਹਾਂ ਨੂੰ ਮੁੜ ਟਿਕਟ ਨਹੀਂ ਦਿੱਤੀ ਗਈ ਤਾਂ ਪਾਰਟੀ ਹਾਰ ਸਕਦੀ ਹੈ। अਇਸ ਸਬੰਧ ਵਿਚ ਉਨ੍ਹਾਂ ਨੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਹਿੰਦਰ ਨਾਥ ਪਾਂਡੇ ਨੂੰ ਇਕ ਚਿੱਠੀ ਵੀ ਲਿਖੀ ਸੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਟਿਕਟ ਤਾਂ ਮੇਰਾ ਪੱਕਾ ਹੈ, ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ। ਚਿੱਠੀ ਵਿਚ ਉੱਨਾਵ ਤੋਂ ਸੰਸਦ ਮੈਂਬਰ ਨੇ ਕਿਹਾ, ''ਪਾਰਟੀ ਨੇ ਕਰੀਬ 15 ਸਾਲ ਬਾਅਦ 2014 ਵਿਚ ਉੱਨਾਵ ਦੀ ਸੀਟ ਜਿੱਤੀ ਸੀ।


Tanu

Content Editor

Related News