ਸਾਕਸ਼ੀ ਮਿਸ਼ਰਾ ਅਤੇ ਅਜਿਤੇਸ਼ ਨੂੰ ਦਿੱਤੀ ਜਾਵੇ ਸੁਰੱਖਿਆ: HC

07/15/2019 11:15:52 AM

ਨਵੀਂ ਦਿੱਲੀ—ਬਰੇਲੀ ਦੇ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਮਿਸ਼ਰਾ ਨੇ ਪਿਤਾ ਤੋਂ ਜਾਨ ਨੂੰ ਖਤਰਾ ਦੱਸਦੇ ਹੋਏ ਪੁਲਸ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ 'ਤੇ ਅੱਜ ਭਾਵ ਸੋਮਵਾਰ ਨੂੰ ਇਲਾਹਾਬਾਦ ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਾਕਸ਼ੀ ਅਤੇ ਅਜਿਤੇਸ਼ ਦੇ ਵਿਆਹ ਦੇ ਫਰਜੀ ਸਰਟੀਫਿਕੇਟਾਂ ਹੋਣ ਤੋਂ ਇਨਕਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਾਕਸ਼ੀ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਕਿ ਉਨ੍ਹਾਂ ਨੇ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਹੈ, ਜਿਸ ਤੋਂ ਬਾਅਦ ਪਰਿਵਾਰ ਮੈਂਬਰ ਉਨ੍ਹਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਦੇ ਰਹੇ ਹਨ। ਦੂਜੇ ਵੀਡੀਓ 'ਚ ਸਾਕਸ਼ੀ ਨੇ ਆਪਣੇ ਪਿਤਾ ਨੂੰ ਕਹਿ ਰਹੀ ਹੈ, '' ਮੈਂ ਸੰਦੂਰ ਫੈਸ਼ਨ 'ਚ ਨਹੀਂ ਲਗਾਇਆ ਹੈ। ਮੈਂ ਸੱਚੀ ਵਿਆਹ ਕਰਵਾਇਆ ਹੈ। ਮੇਰੇ ਪਤੀ ਦੇ ਪਰਿਵਾਰ ਨੂੰ ਪਰੇਸ਼ਾਨ ਕਰਨਾ ਬੰਦ ਕਰੋ। ਤੁਸੀਂ ਰਾਜਨੀਤੀ ਕਰੋ, ਆਪਣੀ ਸੋਚ ਬਦਲੋ ਅਤੇ ਮੈਨੂੰ ਆਜ਼ਾਦ ਰਹਿਣ ਦਿਓ। ਬਰੇਲੀ ਦੇ ਸੰਸਦ ਮੈਂਬਰ-ਵਿਧਾਇਕ ਅਤੇ ਮੰਤਰੀ ਜੋ ਮੇਰੇ ਪਿਤਾ ਦਾ ਸਹਿਯੋਗ ਕਰ ਰਹੇ ਹਨ, ਉਹ ਬੰਦ ਕਰੋ।''

Iqbalkaur

This news is Content Editor Iqbalkaur