ਸਹਾਰਨਪੁਰ ਪੱਤਰਕਾਰ ਕਤਲਕਾਂਡ : 6ਵਾਂ ਦੋਸ਼ੀ ਗ੍ਰਿਫਤਾਰ

08/24/2019 5:39:47 PM

ਸਹਾਰਨਪੁਰ— ਸਹਾਰਨਪੁਰ 'ਚ ਪੱਤਰਕਾਰ ਆਸ਼ੀਸ਼ ਅਤੇ ਉਨ੍ਹਾਂ ਦੇ ਭਰਾ ਆਸ਼ੂਤੋਸ਼ ਦੇ ਕਤਲ ਦੇ ਮਾਮਲੇ 'ਚ 6ਵੇਂ ਦੋਸ਼ੀ ਨੂੰ ਵੀ ਸਹਾਰਨਪੁਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਸੁਪਰਡੈਂਟ ਵਿਨੀਤ ਭਟਨਾਗਰ ਨੇ ਦੱਸਿਆ ਕਿ ਪੱਤਰਕਾਰ ਆਸ਼ੀਸ਼ ਅਤੇ ਉਨ੍ਹਾਂ ਦੇ ਭਰਾ ਆਸ਼ੂਤੋਸ਼ ਨੂੰ ਉਨ੍ਹਾਂ ਦੇ ਗੁਆਂਢੀ ਮਹੀਪਾਲ ਅਤੇ ਉਸ ਦੇ 2 ਬੇਟਿਆਂ ਨੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦਰਮਿਆਨ ਕੂੜਾ ਸੁੱਟਣ ਨੂੰ ਲੈ ਕੇ ਮਾਮੂਲੀ ਵਿਵਾਦ ਹੋਇਆ ਸੀ। ਕਤਲ ਤੋਂ ਬਾਅਦ ਉਹ ਫਰਾਰ ਸਨ।

ਉਨ੍ਹਾਂ ਨੇ ਦੱਸਿਆ ਕਿ ਕਤਲ ਤੋਂ ਬਾਅਦ ਪੱਤਰਕਾਰ ਆਸ਼ੀਸ਼ ਦੀ ਮਾਂ ਉਰਮਿਲਾ ਦੇਵੀ ਨੇ ਆਪਣੇ ਦੋਹਾਂ ਬੇਟਿਆਂ ਦੇ ਕਤਲ ਦੇ ਮਾਮਲੇ 'ਚ ਗੁਆਂਢੀ ਮਹੀਪਾਲ, ਉਸ ਦੀ ਪਤਨੀ, ਉਸ ਦੇ ਤਿੰਨ ਬੇਟਿਆਂ ਅਤੇ ਬੇਟੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਮਹੀਪਾਲ, ਉਸ ਦੀ ਪਤਨੀ, ਬੇਟੀ ਅਤੇ 2 ਬੇਟਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਮਹੀਪਾਲ ਦਾ ਤੀਜਾ ਬੇਟਾ ਗੌਰਵ ਸੈਨੀ ਫਰਾਰ ਚੱਲ ਰਿਹਾ ਸੀ। ਮਿਸ਼ਰਾ ਨੇ ਦੱਸਿਆ ਕਿ ਪੁਲਸ ਨੇ ਫਰਾਰ ਗੌਰਵ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉੱਥੇ ਹੀ ਇਸ ਦਰਮਿਆਨ, ਆਸ਼ੀਸ਼ ਦੀ ਮਾਂ ਉਰਮੀਲਾ ਦੇਵੀ ਦੀ ਸਿਹਤ 'ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਵੀਰਵਾਰ ਨੂੰ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. 'ਚ ਭਰਤੀ ਕਰਵਾਇਆ ਗਿਆ ਸੀ।


DIsha

Content Editor

Related News