ਲੋਕ ਸਭਾ ''ਚ ਸਾਧਵੀ ਪ੍ਰਗਿਆ ਦੇ ਸਹੁੰ ਚੁੱਕਣ ''ਤੇ ਵਿਰੋਧੀ ਧਿਰ ਨੇ ਕੀਤਾ ਹੰਗਾਮਾ

06/17/2019 5:41:20 PM

ਨਵੀਂ ਦਿੱਲੀ— ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਦੇ ਸਹੁੰ ਚੁੱਕਣ ਦੌਰਾਨ ਲੋਕ ਸਭਾ 'ਚ ਜੰਮ ਕੇ ਹੰਗਾਮਾ ਹੋਇਆ। ਸਾਧਵੀ ਪ੍ਰਗਿਆ ਜਿਵੇਂ ਹੀ ਸਹੁੰ ਚੁੱਕਣ ਪਹੁੰਚੀ, ਵਿਰੋਧੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਦੇ ਨਾਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਹੰਗਾਮਾ ਕਰਨ ਲੱਗੇ। ਪ੍ਰਗਿਆ ਸਿੰਘ ਸੰਸਕ੍ਰਿਤ 'ਚ ਸਹੁੰ ਚੁੱਕ ਰਹੀ ਸੀ, ਜਿਵੇਂ ਹੀ ਉਨ੍ਹਾਂ ਨੇ ਸੰਸਕ੍ਰਿਤ 'ਚ ਆਪਣਾ ਨਾਂ ਪੜ੍ਹਿਆ, ਵਿਰੋਧੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਸਿਰਫ਼ ਆਪਣਾ ਨਾਂ ਹੀ ਬੋਲੇ। ਸਾਧਵੀ ਨੇ ਸੰਸਕ੍ਰਿਤ 'ਚ ਕਿਹਾ,''ਮੈਂ ਸਾਧਵੀ ਪ੍ਰਗਿਆ ਸਿੰਘ ਠਾਕੁਰ ਸਵਾਮੀ ਪੂਰਨਚੇਤਨਾਨੰਦ ਅਵਧੇਸ਼ਾਨੰਦ ਗਿਰੀ ਲੋਕ ਸਭਾ ਦੇ ਮੈਂਬਰ ਦੇ ਰੂਪ 'ਚ.... ਸਾਧਵੀ ਅਜੇ ਸਹੁੰ ਚੁੱਕ ਰਹੀ ਸੀ ਕਿ ਵਿਚ ਹੀ ਕੁਝ ਲੋਕਾਂ ਨੇ ਟੋਕਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਾਧਵੀ ਪ੍ਰਗਿਆ ਰੁਕ ਗਈ।''

ਪ੍ਰੋਟੇਮ ਸਪੀਕਰ ਨੇ ਕਿਹਾ ਸ਼ਾਂਤੀ ਬਣਾਏ ਰੱਖੋ
ਲੋਕ ਸਭਾ 'ਚ ਮੌਜੂਦ ਅਧਿਕਾਰੀਆਂ ਨੇ ਸਾਧਵੀ ਪ੍ਰਗਿਆ ਨੂੰ ਕਿਹਾ ਕਿ ਉਹ ਆਪਣੇ ਪਿਤਾ ਦਾ ਨਾਂ ਵੀ ਲੈਣ, ਇਸ ਦਰਮਿਆਨ ਵਿਰੋਧੀ ਧਿਰ ਦੇ ਮੈਂਬਰ ਹੰਗਾਮਾ ਕਰਦੇ ਰਹੇ। ਹਾਲਾਂਕਿ ਪ੍ਰੋਟੇਮ ਸਪੀਕਰ ਨੇ ਕਿਹਾ ਕਿ ਉਹ ਰਿਕਾਰਡ ਚੈੱਕ ਕਰ ਰਹੇ ਹਨ, ਕ੍ਰਿਪਾ ਸ਼ਾਂਤੀ ਬਣਾਏ ਰੱਖੋ। ਸਾਧਵੀ ਪ੍ਰਗਿਆ ਨੇ ਜਦੋਂ ਦੂਜੀ ਵਾਰ ਸਹੁੰ ਚੁਕਣੀ ਸ਼ੁਰੂ ਕੀਤੀ ਤਾਂ ਇਕ ਵਾਰ ਫਿਰ ਵਿਰੋਧੀ ਸੰਸਦ ਮੈਂਬਰ ਹੰਗਾਮਾ ਕਰਨ ਲੱਗੇ। ਸਾਧਵੀ ਪ੍ਰਗਿਆ ਇਕ ਵਾਰ ਫਿਰ ਵਿਚ ਹੀ ਰੁਕ ਗਈ।

ਤੀਜੀ ਵਾਰ ਚੁੱਕੀ ਪੂਰਨ ਰੂਪ ਨਾਲ ਸਹੁੰ
ਇਸ ਤੋਂ ਬਾਅਦ ਲੋਕ ਸਭਾ ਦੇ ਅਧਿਕਾਰੀ ਸੰਸਦ ਮੈਂਬਰਾਂ ਦੇ ਰਿਕਾਰਡ ਨਾਲ ਜੁੜੀ ਫਾਈਲ ਡਾ. ਵੀਰੇਂਦਰ ਕੁਮਾਰ ਕੋਲ ਲੈ ਕੇ ਗਏ। ਇੱਥੇ ਉਨ੍ਹਾਂ ਨੇ ਰਿਕਾਰਡ ਚੈੱਕ ਕੀਤਾ। ਪ੍ਰੋਟੇਮ ਸਪੀਕਰ ਨੇ ਸਾਧਵੀ ਪ੍ਰਗਿਆ ਦੇ ਚੋਣ ਅਧਿਕਾਰੀ ਵਲੋਂ ਜਿੱਤ ਦਾ ਪ੍ਰਮਾਣ ਪੱਤਰ ਵੀ ਮੰਗਿਆ। ਪ੍ਰੋਟੇਮ ਸਪੀਕਰ ਵਾਰ-ਵਾਰ ਵਿਰੋਧੀ ਸੰਸਦ ਮੈਂਬਰਾਂ ਨੂੰ ਚੁੱਪ ਕਰਵਾਉਂਦੇ ਰਹੇ। ਤੀਜੀ ਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਪੂਰਨ ਰੂਪ ਨਾਲ ਸਹੁੰ ਚੁੱਕ ਸਕੀ।

DIsha

This news is Content Editor DIsha