ਗੋਡਸੇ ਵਾਲੇ ਬਿਆਨ ''ਤੇ ਸਾਧਵੀ ਦੀ ਵਧੀ ਮੁਸ਼ਕਿਲ, ਚੋਣ ਕਮਿਸ਼ਨ ਨੇ ਮੰਗੀ ਰਿਪੋਰਟ

05/17/2019 1:15:17 AM

ਭੋਪਾਲ— ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਣ ਵਾਲੇ ਬਿਆਨ 'ਤੇ ਸਾਧਵੀ ਪ੍ਰਗਿਆ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਚੋਣ ਕਮਿਸ਼ਨ ਨੇ ਭੋਪਾਲ ਦੇ ਚੋਣ ਅਧਿਕਾਰੀ ਤੋਂ ਮਾਮਲੇ 'ਚ ਸ਼ੁੱਕਰਵਾਰ ਤਕ ਰਿਪੋਰਟ ਮੰਗੀ ਹੈ।
ਉਥੇ ਹੀ ਇਸ ਤੋਂ ਪਹਿਲਾਂ ਸਾਧਵੀ ਪ੍ਰਗਿਆ ਨੇ ਆਪਣੇ ਬਿਆਨ 'ਤੇ ਮੁਆਫੀ ਮੰਗ ਲਈ ਹੈ। ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਨੇ ਕਿਹਾ ਕਿ ਬੀਜੇਪੀ ਨੇ ਹਮੇਸ਼ਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਖਰਗੋਨ 'ਚ ਕਿਹਾ ਕਿ ਜਦੋਂ ਸਾਧਵੀ ਪ੍ਰਗਿਆ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਮੁਆਫੀ ਮੰਗ ਲਈ ਹੈ ਤਾਂ ਇਹ ਕਹਿੰਦੇ ਹੋਏ ਕਿ ਉਨ੍ਹਾਂ ਦਾ ਨਿਜੀ ਵਿਚਾਰ ਸੀ ਤਾਂ ਇਸ 'ਚ ਹੁਣ ਕੁਝ ਕਹਿਣ ਦੀ ਲੋੜ ਨਹੀ ਹੈ। ਸਾਧਵੀ ਪ੍ਰਗਿਆ ਨੇ ਕਿਹਾ ਕਿ ਨਾਥੂਰਾਮ ਗੋਡਸੇ ਦੇਸ਼ਭਗਤ ਹਨ ਅਤੇ ਦੇਸ਼ਭਗਤ ਰਹਿਣਗੇ।
ਸਾਧਵੀ ਪ੍ਰਗਿਆ ਦੇ ਇਸ ਬਿਆਨ ਤੋਂ ਬਾਅਦ ਇਕ ਵਾਰ ਫਿਰ ਸਿਆਸੀ ਭੂਚਾਲ ਆ ਗਿਆ ਸੀ। ਇਸ ਨੂੰ ਲੈ ਕੇ ਉਹ ਪਾਰਟੀ ਦੇ ਅੰਦਰ ਹੀ ਘਿਰ ਗਈ। ਬੀਜੇਪੀ ਜੀ.ਵੀ.ਐਲ. ਨਰਸਿੰਮਹਾ ਨੇ ਕਿਹਾ ਕਿ ਸਾਧਵੀ ਪ੍ਰਗਿਆ ਦੇ ਬਿਆਨ ਤੋਂ ਬੀਜੇਪੀ ਸਹਿਮਤ ਨਹੀਂ ਹੈ। ਅਸੀਂ ਇਸ ਦੀ ਸਖਤ ਨਿੰਦਾ ਕਰਦੇ ਹਾਂ। ਇਸ ਮਾਮਲੇ 'ਚ ਪਾਰਟੀ ਸਾਧਵੀ ਪ੍ਰਗਿਆ ਠਾਕੁਰ ਤੋਂ ਸਪੱਸ਼ਟੀਕਰਨ ਮੰਗੇਗੀ। ਉਨ੍ਹਾਂ ਨੂੰ ਆਪਣੇ ਇਸ ਬਿਆਨ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ।


Inder Prajapati

Content Editor

Related News