ਗਾਂ 'ਤੇ ਦਰਜ ਹੋਇਆ ਕੇਸ, ਦਿੱਲੀ ਪੁਲਸ ਪਰੇਸ਼ਾਨ

05/01/2018 11:21:11 AM

ਨਵੀਂ ਦਿੱਲੀ— ਦਿੱਲੀ ਦੇ ਸਦਰ ਬਾਜ਼ਾਰ ਦਾ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਉਸ ਦੀ ਵਜ੍ਹਾ ਨਾਲ ਇਕ ਵਿਅਕਤੀ ਦੇ ਪੈਰ 'ਚ ਫਰੈਕਚਰ ਆ ਗਿਆ ਸੀ। ਦਰਅਸਲ ਇਕ ਗਾਂ ਦੀ ਟੱਕਰ ਲੱਗਣ ਨਾਲ ਸਕੂਟਰ ਸਵਾਰ ਕਾਰੋਬਾਰੀ ਦੇ ਪੈਰ 'ਚ ਫਰੈਕਚਰ ਆ ਗਿਆ। ਉਸ ਕਾਰੋਬਾਰੀ ਨੇ ਸਦਰ ਬਾਜ਼ਾਰ ਥਾਣੇ 'ਚ ਮੁਕੱਦਮਾ ਦਰਜ ਕਰਾ ਦਿੱਤਾ ਪਰ ਪੁਲਸ ਦੀ ਮੁਸ਼ਕਿਲ ਇਹ ਹੈ ਕਿ ਅਖਿਰ ਗਾਂ ਦੀ ਪਛਾਣ ਕਿਵੇਂ ਹੋਵੇ/ਗਾਂ ਕਿਸ ਦੀ ਹੈ ਇਹ ਵੀ ਨਹੀਂ ਪਤਾ। ਪੁਲਸ ਹੁਣ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਛਾਣਬੀਣ ਕਰ ਰਹੀ ਹੈ।
ਪੁਲਸ ਸੂਤਰਾਂ ਮੁਤਾਬਕ, ਜ਼ਖਮੀ ਕਾਰੋਬਾਰੀ ਦੀ 45 ਸਾਲਾਂ ਮੁਹੰਮਦ ਸ਼ਕੂਲ ਕੂਚਾ ਦਰਿਆਗੰਜ 'ਚ ਪਰਿਵਾਰ ਨਾਲ ਰਹਿੰਦੇ ਹਨ। ਦਿੱਲੀ ਗੇਟ 'ਚ ਉਨ੍ਹਾਂ ਦਾ ਹੇਅਰ ਮਸ਼ੀਨ ਮਸਾਜਰ ਬਣਾਉਣ ਦਾ ਕਾਰਖਾਨਾ ਹੈ। ਕਾਰੋਬਾਰ ਦੇ ਸਿਲਸਿਲੇ ਬਾਜ਼ਾਰ ਮਾਰਕਿਟ 'ਚ ਆਉਂਦੇ-ਰਹਿੰਦੇ ਹਨ।
27 ਅਪ੍ਰੈਲ ਦੀ ਸ਼ਾਮ ਨੂੰ 7.15 'ਤੇ ਜਦੋਂ ਉਹ ਸਕੂਟੀ ਨਾਲ ਲਾਹੌਰੀ ਗੇਟ ਤੋਂ ਹੁੰਦੇ ਹੋਏ ਸਦਰ ਬਾਜ਼ਾਰ ਮਾਰਕਿਟ ਜਾ ਰਹੇ ਸਨ। ਉਹ ਮਾਤਾ ਸ਼ੇਰਾਵਾਲੀ ਮਾਰਕਿਟ ਬਾਜ਼ਾਰ 'ਚ ਪਹੁੰਚੇ ਤਾਂ ਕੁਤੂਬ ਚੌਂਕ ਵੱਲੋਂ ਇਕ ਗਾਂ ਸਾਹਮਣੇ ਆ ਗਈ ਅਤੇ ਸਕੂਟੀ ਨਾਲ ਟਕਰਾ ਗਈ। ਇਸ ਦੀ ਵਜ੍ਹਾ ਨਾਲ ਸ਼ਕੀਲ ਸਕੂਟੀ ਤੋਂ ਡਿੱਗ ਗਿਆ ਅਤੇ ਉਨ੍ਹਾਂ ਦੇ ਪੈਰ 'ਤੇ ਕਾਫੀ ਸੱਟੀ ਲੱਗੀਆਂ।
ਐਂਬੂਲੈਂਸ ਨਾਲ ਉਨ੍ਹਾਂ ਨੂੰ ਐੱਲ.ਐੱਨ.ਜੇ.ਪੀ. ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਇਥੇ ਪਤਾ ਲੱਗਿਆ ਕਿ ਉਸ ਦੇ ਪੈਰ 'ਚ ਫਰੈਕਚਰ ਹੈ। ਮਾਮਲੇ 'ਚ ਸਦਰ ਬਾਜ਼ਾਰ ਥਾਣੇ 'ਚ ਸ਼ਿਕਾਇਤ ਦਿੱਤੀ ਗਈ ਤਾਂ ਪੁਲਸ ਨੇ ਕੇਸ ਦਰਜ ਕਰ ਲਿਆ। ਗਾਂ ਦੇ ਰੰਗ ਰੂਪ ਅਤੇ ਆਕਾਰ ਦੇ ਆਧਾਰ 'ਤੇ ਆਲੇ-ਦੁਆਲੇ ਪਤਾ ਕੀਤਾ ਗਿਆ ਪਰ ਪਛਾਣ ਨਹੀਂ ਹੋ ਸਕੀ।


Related News