ਦੇਸ਼ ਅਤੇ ਧਰਮ ਦੀ ਰੱਖਿਆ ਲਈ ਸਿੱਖ ਗੁਰੂਆਂ ਦਾ ਬਲੀਦਾਨ ਪ੍ਰੇਰਨਾਦਾਇਕ : ਯੋਗੀ

07/29/2022 4:47:53 PM

ਲਖਨਊ (ਵਾਰਤਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਿੱਖ ਧਰਮ ਨੂੰ ਸਮਾਜ ਲਈ ਮਹਾਨ ਪ੍ਰੇਰਨਾ ਸਰੋਤ ਦੱਸਿਆ ਹੈ ਅਤੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਸ਼ੁੱਧ ਭਗਤੀ ਧਾਰਾ ਦਾ ਪ੍ਰਵਾਹ ਕੀਤਾ ਸੀ, ਜਦੋਂ ਵੀ ਦੇਸ਼, ਸਮਾਜ ਅਤੇ ਧਰਮ ਨੂੰ ਜ਼ਰੂਰਤ ਪਈ ਤਾਂ ਇਸ ਨੂੰ ਕ੍ਰਾਂਤੀ ਬਣਨ ਵਿਚ ਦੇਰ ਨਹੀਂ ਲੱਗੀ। ਨੌਵੇਂ ਸਿੱਖ ਗੁਰੂ ਤੇਗ ਬਹਾਦਰ ਜੀ ਦੇ 401ਵੇਂ ਪ੍ਰਕਾਸ਼ ਪੁਰਬ ਮੌਕੇ ਰਾਜ ਭਵਨ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਸਿੱਖ ਗੁਰੂਆਂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਤਿਆਗ, ਕੁਰਬਾਨੀ ਦੀ ਪਰੰਪਰਾ, ਧਰਮ ਪ੍ਰਤੀ ਸਮਰਪਿਤ ਭਾਵਨਾ ਅਤੇ ਸਮਾਜ ਪ੍ਰਤੀ ਸੇਵਾ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਤਿਆਗ ਅਤੇ ਕੁਰਬਾਨੀਆਂ ਸਾਨੂੰ ਆਪਣੇ ਧਰਮ, ਆਪਣੇ ਸੱਭਿਆਚਾਰ, ਪਰੰਪਰਾ ਅਤੇ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੰਦੀਆਂ ਹਨ।

ਰਾਜਪਾਲ ਆਨੰਦੀਬੇਨ ਪਟੇਲ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 401ਵੇਂ ਪ੍ਰਕਾਸ਼ ਪੁਰਬ ਦੇ ਆਯੋਜਨ 'ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਸਿੱਖ ਪਰੰਪਰਾ ਨੂੰ ਇਤਿਹਾਸ ਵਿਚ ਉੱਚਿਤ ਸਥਾਨ ਨਾ ਮਿਲਣ 'ਤੇ ਵੀ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਕਿਹਾ,''ਅੱਜ ਅਸੀਂ ਮੰਗਲ ਗ੍ਰਹਿ 'ਤੇ ਪਹੁੰਚ ਰਹੇ ਹਾਂ। ਇੰਟਰਨੈੱਟ ਆਫ਼ ਥਿੰਗਜ਼ ਦੀ ਗੱਲ ਕਰੀਏ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਦੁਨੀਆ ਨੇ ਬਹੁਤ ਤਰੱਕੀ ਕੀਤੀ ਹੈ ਪਰ ਸਾਨੂੰ ਆਪਣੇ ਇਤਿਹਾਸ ਨੂੰ ਵੀ ਯਾਦ ਰੱਖਣਾ ਹੋਵੇਗਾ ਕਿਉਂਕਿ ਇਤਿਹਾਸ ਨੂੰ ਭੁੱਲ ਕੇ ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਯੋਗੀ ਨੇ ਕਿਹਾ ਕਿ ਸਿੱਖ ਗੁਰੂਆਂ ਦਾ ਇਤਿਹਾਸ ਸਾਨੂੰ ਭਾਰਤ ਦੀ ਸ਼ਾਨਦਾਰ ਜਿੱਤ ਦੀ ਯਾਦ ਦਿਵਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਸ਼੍ਰੀਕਾਸ਼ੀ ਵਿਸ਼ਵਨਾਥ ਦਾ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਯਾਦ ਕਰਦੇ ਹਨ, ਜਿਨ੍ਹਾਂ ਨੇ ਮੰਦਰ ਨੂੰ ਸੋਨੇ ਨਾਲ ਸਜਾਇਆ ਸੀ। ਮਹਾਰਾਜਾ ਰਣਜੀਤ ਸਿੰਘ, ਉਨ੍ਹਾਂ ਦੇ ਵੰਸ਼ਜਾਂ ਜਾਂ ਕਿਸੇ ਸਿੱਖ ਭਰਾ ਨੇ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਅਸੀਂ ਇਸ ਮੰਦਰ ਨੂੰ ਸੁਨਹਿਰੀ ਕੀਤਾ ਹੈ। 

DIsha

This news is Content Editor DIsha