ਸਚਿਨ ਵਾਜੇ ਨੂੰ 23 ਅਪ੍ਰੈਲ ਤੱਕ ਨਿਆਇਕ ਹਿਰਾਸਤ ''ਚ ਭੇਜਿਆ ਗਿਆ

04/09/2021 5:29:50 PM

ਮੁੰਬਈ- ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਕੋਲ ਇਕ ਐੱਸ.ਯੂ.ਵੀ. ਤੋਂ ਵਿਸਫ਼ੋਟਕ ਮਿਲਣ ਅਤੇ ਕਾਰੋਬਾਰੀ ਮਨਸੁਖ ਹਿਰੇਨ ਦੀ ਮੌਤ ਦੇ ਮਾਮਲੇ 'ਚ ਇੱਥੇ ਇਕ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ ਸ਼ੁੱਕਰਵਾਰ ਨੂੰ ਮੁਅੱਤਲ ਪੁਲਸ ਅਧਿਕਾਰੀ ਸਿਚਨ ਵਾਜੇ ਨੂੰ 23 ਅਪ੍ਰੈਲ ਤੱਕ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਵਾਜੇ ਨੂੰ 13 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਦੀ ਐੱਨ.ਆਈ.ਏ. ਹਿਰਾਸਤ ਖ਼ਤਮ ਹੋਣ ਤੋਂ ਬਾਅਦ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ATS ਮੁਖੀ ਨੇ ਕਿਹਾ, ਮਨਸੁਖ ਹਿਰੇਨ ਦੇ ਕਤਲ 'ਚ ਸ਼ਾਮਲ ਸੀ ਵਾਜੇ

ਵਿਸ਼ੇਸ਼ ਅਦਾਲਤ ਪੀ.ਆਰ. ਸਿਤਰੇ ਨੇ ਮੁਅੱਤਲ ਸਹਾਇਕ ਪੁਲਸ ਇੰਸਪੈਕਟਰ (ਏ.ਪੀ.ਆਈ.) ਵਾਜੇ ਨੂੰ 23 ਅਪ੍ਰੈਲ ਤੱਕ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਐੱਨ.ਆਈ.ਏ. ਨੇ ਉਸ ਨੂੰ ਆਪਣੀ ਹਿਰਾਸਤ 'ਚ ਹੋਰ ਰੱਖਣ 'ਤੇ ਜ਼ੋਰ ਨਹੀਂ ਦਿੱਤਾ। ਦੋਸ਼ੀ 13 ਮਾਰਚ ਨੂੰ ਗ੍ਰਿਫ਼ਤਾਰੀ ਦੇ ਬਾਅਦ ਤੋਂ ਐੱਨ.ਆਈ.ਏ. ਦੀ ਹਿਰਾਸਤ 'ਚ ਸੀ।

ਇਹ ਵੀ ਪੜ੍ਹੋ : ਅਨਿਲ ਦੇਸ਼ਮੁੱਖ ਨੇ ਵਾਜੇ ਨੂੰ ਹਰ ਮਹੀਨੇ 100 ਕਰੋੜ ਵਸੂਲੀ ਦਾ ਦਿੱਤਾ ਸੀ ਟਾਰਗੇਟ: ਸਾਬਕਾ ਪੁਲਸ ਕਮਿਸ਼ਨਰ


DIsha

Content Editor

Related News