ਮਹਾਗਠਜੋੜ ''ਤੇ ਬੌਖਲਾਈ ਮੋਦੀ ਸਰਕਾਰ : ਸਚਿਨ ਪਾਇਲਟ

01/20/2019 5:11:34 PM

ਜੋਧਪੁਰ— ਰਾਜਸਥਾਨ ਦੇ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਹੈ ਕਿ ਮਹਾਗਠਜੋੜ ਨਾਲ ਕੇਂਦਰ ਸਰਕਾਰ ਬੌਖਲਾ ਗਈ ਹੈ, ਉਸ ਨੂੰ ਦੋਸ਼ ਲਗਾਉਣ ਦੀ ਬਜਾਏ ਸ਼ਵੇਤ (ਸਫੇਦ) ਪੱਤਰ ਜਾਰੀ ਕਰਨਾ ਚਾਹੀਦਾ। ਇਕ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਸ਼੍ਰੀ ਪਾਇਲਟ ਨੇ ਮਮਤਾ ਬੈਨਰਜੀ ਦੀ ਰੈਲੀ 'ਚ ਮਹਾਗਠਜੋੜ ਦੇ ਸਵਾਲ 'ਤੇ ਕਿਹਾ ਕਿ ਕੇਂਦਰ ਸਰਕਾਰ ਇਸ ਨਾਲ ਬੌਖਲਾ ਗਈ ਹੈ ਅਤੇ ਦੋਸ਼ ਲੱਗਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਦੋਸ਼ ਲਗਾਉਣ ਦੀ ਬਜਾਏ ਸਫੇਦ ਪੱਤਰ ਜਾਰੀ ਕਰ ਕੇ ਆਪਣੇ ਪਿਛਲੇ 5 ਸਾਲ 'ਚ ਕੀਤੇ ਗਏ ਕੰਮਾਂ ਬਾਰੇ ਦੱਸਿਆ ਜਾਣਾ ਚਾਹੀਦਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਅਗਵਾਈ 'ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੀ ਸਰਕਾਰ ਬਣੇਗੀ।

ਸ਼੍ਰੀ ਪਾਇਲਟ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਅੱਜ ਕਿਸਾਨਾਂ, ਨੌਜਵਾਨ ਸਮੇਤ ਹਰ ਵਰਗ ਡਰ 'ਚ ਹੈ ਅਤੇ ਹੁਣ ਕੋਈ ਉਸ ਦੇ ਵਿਸ਼ਵਾਸ 'ਚ ਆਉਣ ਵਾਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਬੂਥ ਪੱਧਰ ਤੱਕ ਗੱਲਬਾਤ ਕਾਇਮ ਕੀਤੀ ਹੈ ਅਤੇ ਰਾਜ 'ਚ ਕਾਂਗਰਸ ਸਰਕਾਰ ਨੇ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਤਿਆਰੀ ਸ਼ੁਰੂ ਕਰ ਚੁਕੀ ਹੈ ਅਤੇ ਸਮੇਂ ਤੋਂ ਪਹਿਲਾਂ ਪਾਰਟੀ ਲੋਕ ਸਭਾ ਉਮੀਦਵਾਰ ਦੀ ਚੋਣ ਪ੍ਰਕਿਰਿਆ ਨੂੰ ਪੂਰਾ ਕਰ ਲਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ 'ਤੇ ਕਾਂਗਰਸ ਦੀ ਜਿੱਤ ਦਰਜ ਕਰੇਗੀ।

DIsha

This news is Content Editor DIsha