ਸਬਰੀਮਾਲਾ ''ਚ ਸ਼ਰਧਾਲੂਆਂ ਦੀ ਗਿਣਤੀ ਵੱਧਣ ਦਾ ਮਾਮਲਾ ਸੁਪਰੀਮ ਕੋਰਟ ਪੁੱਜਿਆ

12/24/2020 5:02:18 PM

ਨਵੀਂ ਦਿੱਲੀ- ਕੇਰਲ ਦੇ ਇਤਿਹਾਸਕ ਸਬਰੀਮਾਲਾ ਮੰਦਰ 'ਚ ਸ਼ਰਧਾਲੂਆਂ ਦੀ ਗਿਣਤੀ ਵੱਧ ਕੇ 5 ਹਜ਼ਾਰ ਕੀਤੇ ਜਾਣ ਦਾ ਮਾਮਲਾ ਵੀਰਵਾਰ ਨੂੰ ਸੁਪਰੀਮ ਕੋਰਟ ਪਹੁੰਚ ਗਿਆ। ਕੇਰਲ ਹਾਈ ਕੋਰਟ ਦੇ 18 ਦਸੰਬਰ ਦੇ ਉਸ ਫੈਸਲੇ ਨੂੰ ਸੂਬਾ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ, ਜਿਸ 'ਚ ਸਬਰੀਮਾਲਾ ਮੰਦਰ 'ਚ ਹਰ ਦਿਨ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਾਏ ਜਾਣ ਨਾਲ ਪੁਲਸ ਮੁਲਾਜ਼ਮਾਂ ਅਤੇ ਸਿਹਤ ਕਾਮਿਆਂ 'ਤੇ ਭਾਰੀ ਦਬਾਅ ਵਧੇਗਾ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੂਬੇ ਨੇ ਮੁੱਖ ਸਕੱਤਰ ਦੀ ਪ੍ਰਧਾਨਗੀ 'ਚ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਨੇ ਆਮ ਦਿਨਾਂ 'ਚ 2 ਹਜ਼ਾਰ ਅਤੇ ਹਫ਼ਤੇ 'ਚ 3 ਹਜ਼ਾਰ ਲੋਕਾਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ : ਖ਼ਾਲਸਾ ਏਡ ਨੇ ਕਿਸਾਨਾਂ ਦੀ ਮਦਦ ਲਈ ਟਿਕਰੀ ਸਰਹੱਦ 'ਤੇ ਖੋਲ੍ਹਿਆ 'ਕਿਸਾਨ ਮਾਲ' (ਵੀਡੀਓ)

ਕੇਰਲ ਸਰਕਾਰ ਦਾ ਕਹਿਣਾ ਹੈ ਕਿ 15 ਦਸੰਬਰ ਨੂੰ ਹੋਈ ਬੈਠਕ 'ਚ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਸੋਧ ਸਿਹਤ ਐਡਵਾਇਜ਼ਰੀ 'ਤੇ ਦਾਇਰ ਰਿਪੋਰਟ 'ਤੇ ਗੌਰ ਕੀਤਾ ਗਿਆ ਅਤੇ ਸ਼ਰਧਾਲੂਆਂ ਦੀ ਗਿਣਤੀ ਵਧਾ ਕੇ ਆਮ ਦਿਨਾਂ 'ਚ 2 ਹਜ਼ਾਰ ਅਤੇ ਹਫ਼ਤੇ 'ਚ 3 ਹਜ਼ਾਰ ਕੀਤੀ ਗਈ। ਸੂਬਾ ਸਰਕਾਰ ਨੇ ਇਹ ਪਟੀਸ਼ਨ ਵਕੀਲ ਜੀ ਪ੍ਰਕਾਸ਼ ਵਲੋਂ ਦਾਇਰ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਕੁਝ ਬਚਾਅ ਪੱਖਾਂ ਵਲੋਂ ਦਾਇਰ ਪਟੀਸ਼ਨਾਂ ਦਾ ਨਿਪਟਾਰਾ ਕੀਤਾ ਅਤੇ ਉਸ 'ਚ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦਾ ਆਦੇਸ਼ ਦਿੱਤਾ ਗਿਆ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਹਾਈ ਕੋਰਟ ਨੇ ਕਿਸੇ ਵੀ ਰਿਪੋਰਟ ਜਾਂ ਦਸਤਾਵੇਜ਼ 'ਤੇ ਉੱਚਿਤ ਤਰੀਕੇ ਨਾਲ ਗੌਰ ਕੀਤੇ ਬਿਨਾਂ ਇਹ ਫੈਸਲਾ ਕੀਤਾ। ਸਬਰੀਮਾਲਾ 'ਚ ਕੋਵਿਡ-19 ਨਾਲ ਪ੍ਰਭਾਵਿਤ ਪੁਲਸ ਮੁਲਾਜ਼ਮਾਂ, ਸਿਹਤ ਅਧਿਕਾਰੀਆਂ ਅਤੇ ਸ਼ਰਧਾਲੂਆਂ ਦੀ ਗਿਣਤੀ ਪਹਿਲਾਂ ਤੋਂ ਹੀ ਵੱਧ ਹੈ।

ਇਹ ਵੀ ਪੜ੍ਹੋ : ਫ਼ੌਲਾਦੀ ਹੌਂਸਲੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 21 ਸਾਲਾ ਤੁਹਿਨ ਨੇ JEE ਪ੍ਰੀਖਿਆ ਕੀਤੀ ਪਾਸ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News