ਸੁਸ਼ਮਾ ਸਵਰਾਜ ਦੀ ਥਾਂ ਜਿਸ ਨੂੰ ਮਿਲਿਆ ਵਿਦੇਸ਼ ਮੰਤਰਾਲਾ, ਉਨ੍ਹਾਂ ਨੇ ਕਦੇ ਨਹੀਂ ਲੜੀ ਚੋਣ

Friday, May 31, 2019 - 05:52 PM (IST)

ਸੁਸ਼ਮਾ ਸਵਰਾਜ ਦੀ ਥਾਂ ਜਿਸ ਨੂੰ ਮਿਲਿਆ ਵਿਦੇਸ਼ ਮੰਤਰਾਲਾ, ਉਨ੍ਹਾਂ ਨੇ ਕਦੇ ਨਹੀਂ ਲੜੀ ਚੋਣ

ਨਵੀਂ ਦਿੱਲੀ—ਐੱਨ. ਡੀ. ਏ ਦੇ ਦੂਜੇ ਕਾਰਜਕਾਲ ਲਈ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਮਈ ਨੂੰ ਸਹੁੰ ਚੁੱਕ ਲਈ ਹੈ। ਉਨ੍ਹਾਂ ਤੋਂ ਇਲਾਵਾ 57 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕ ਲਈ ਹੈ। ਇਨ੍ਹਾਂ 'ਚ ਜ਼ਿਆਦਾਤਰ ਚਿਹਰੇ ਜਾਣੇ-ਪਹਿਚਾਣੇ ਹਨ ਪਰ ਇੱਕ ਅਜਿਹਾ ਵੀ ਨਾਂ ਸ਼ਾਮਲ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਇਹ ਹਨ ਸਾਬਕਾ ਵਿਦੇਸ਼ ਸਕੱਤਰ ਸੁਬਰਾਮਨੀਅਮ ਜੈਸ਼ੰਕਰ, ਜਿਸ ਨੂੰ ਮੋਦੀ ਸਰਕਾਰ ਨੇ ਸਰਕਾਰ 'ਚ ਸ਼ਾਮਲ ਤਾਂ ਕੀਤਾ ਨਾਲ ਹੀ ਸਿੱਧਾ ਕੈਬਨਿਟ ਮੰਤਰੀ ਬਣਾ ਦਿੱਤਾ ਹੈ। ਉਨ੍ਹਾਂ ਨੂੰ 'ਵਿਦੇਸ਼ ਮੰਤਰਾਲਾ' ਦਿੱਤਾ ਹੈ। ਜੈਸ਼ੰਕਰ ਨੇ ਨਾ ਲੋਕ ਸਭਾ ਚੋਣ ਲੜੀ ਅਤੇ ਨਾ ਹੀ ਉਹ ਰਾਜ ਸਭਾ ਤੋਂ ਸੰਸਦ ਮੈਂਬਰ ਹਨ। ਮੋਦੀ ਦੀ ਕੈਬਨਿਟ 'ਚ ਕੁਝ ਪੁਰਾਣੇ ਨੌਕਰਸ਼ਾਹ ਹਨ ਪਰ ਕਿਸੇ ਨੂੰ ਵੀ ਸਿੱਧਾ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ ਸੀ। 

ਹਾਈ ਪ੍ਰੋਫਾਇਲ ਪਰਿਵਾਰ 'ਚੋਂ ਹਨ ਜੈਸ਼ੰਕਰ—
ਸੁਬਰਾਮਨੀਅਮ ਜੈਸ਼ੰਕਰ ਦਾ ਪਰਿਵਾਰ ਮੂਲ ਰੂਪ 'ਚ ਤਾਮਿਲਨਾਡੂ ਤੋਂ ਹੈ। ਜਨਮ ਅਤੇ ਪਾਲਣ ਪੋਸ਼ਣ ਦਿੱਲੀ 'ਚ ਹੋਈ। ਉਨ੍ਹਾਂ ਦੇ ਪਿਤਾ ਕੇ. ਸੁਬਰਾਮਨੀਅਮ ਵੀ ਨੌਕਰਸ਼ਾਹ ਹਨ। ਉਨ੍ਹਾਂ ਨੇ ਦੇਸ਼ ਦੇ ਨਿਊਕਲੀਅਰ ਪ੍ਰੋਗਰਾਮ, ਕਾਰਗਿਲ ਰਿਵਿਊ ਕਮੇਟੀ ਅਤੇ ਮਨਮੋਹਨ ਸਿੰਘ ਦੇ ਕਾਰਜਕਾਲ 'ਚ ਰਣਨੀਤਿਕ ਵਿਕਾਸ ਲਈ ਬਣੀ ਟਾਸਕ ਫੋਰਸ 'ਚ ਅਹਿਮ ਭੂਮਿਕਾ ਨਿਭਾਈ। ਜੈਸ਼ੰਕਰ ਦੀ ਸਕੂਲੀ ਸਿੱਖਿਆ ਏਅਰਫੋਰਸ ਸਕੂਲ ਤੋਂ ਹੋਈ ਅਤੇ ਫਿਰ ਦਿੱਲੀ ਦੇ ਸੈਂਟ ਸਟੀਫੰਸ ਕਾਲਜ 'ਚ ਦਾਖਲਾ ਲਿਆ। ਇਸ ਤੋਂ ਬਾਅਦ ਜੈਸ਼ੰਕਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪਹੁੰਚੇ। ਇੱਥੇ ਉਨ੍ਹਾਂ ਨੇ ਪੋਲਟੀਕਲ ਸਾਇੰਸ 'ਚ ਐੱਮ. ਏ ਡਿਗਰੀ ਪਾਸ ਕੀਤੀ। ਜੈਸ਼ੰਕਰ ਨੇ ਇੰਟਰਨੈਸ਼ਨਲ ਰਿਲੇਸ਼ਨਜ਼ 'ਚ ਐੱਮ ਫਿਲ ਪੂਰੀ ਕੀਤੀ ਅਤੇ ਬਾਅਦ 'ਚ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ ਹੈ। ਜੈਸ਼ੰਕਰ ਨੇ ਜਾਪਾਨੀ ਮੂਲ ਦੀ 'ਕਿਓਕੋ ਜੈਸ਼ੰਕਰ' ਨਾਲ ਵਿਆਹ ਕੀਤਾ ਹੈ।

ਸਰਵਿਸ ਰਿਕਾਰਡ-
ਐੱਸ. ਜੈਸ਼ੰਕਰ 1977 'ਚ ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਅਧਿਕਾਰੀ ਬਣੇ ਸੀ। ਪਹਿਲੀ ਪੋਸਟਿੰਗ 1979 ਤੋਂ 1981 ਤੱਕ ਸੋਵੀਅਤ ਸੰਘ ਦੇ ਭਾਰਤੀ ਦੂਤਾਵਾਸ 'ਚ ਹੋਈ। ਫਿਰ 1981 ਤੋਂ 1985 ਤੱਕ ਉਹ ਵਿਦੇਸ਼ ਮੰਤਰਾਲੇ 'ਚ ਅੰਡਰ ਸੈਕਟਰੀ ਰਹੇ। 1985 ਤੋਂ 1988 ਵਿਚਾਲੇ ਉਹ ਅਮਰੀਕਾ 'ਚ ਭਾਰਤ ਦ ਪਹਿਲੇ ਸਕੱਤਰ ਰਹੇ। ਸ਼੍ਰੀਲੰਕਾ 'ਚ ਭਾਰਤੀ ਸ਼ਾਂਤੀ ਸੈਨਾ (ਪੀਸ ਕੀਪਿੰਗ ਮਿਸ਼ਨ) ਦੇ ਰਾਜਨੀਤਿਕ ਸਲਾਹਕਾਰ ਦੇ ਤੌਰ 'ਤੇ ਕੰਮ ਕੀਤਾ। 1990 'ਚ ਉਨ੍ਹਾਂ ਨੇ ਹੰਗਰੀ ਦੇ ਬੁਡਾਪੇਸਟ 'ਚ ਕਮਰੀਸ਼ੀਅਲ ਕਾਊਂਸਲਰ ਦਾ ਅਹੁਦਾ ਸੰਭਾਲਿਆ।ਇਸ ਤੋਂ ਬਾਅਦ ਉਹ ਭਾਰਤ ਵਾਪਸ ਆਏ ਅਤੇ 3 ਸਾਲ ਤੱਕ ਪੂਰਬੀ ਯੂਰਪ ਦੇ ਮਾਮਲਿਆਂ ਨੂੰ ਦੇਖਦੇ ਰਹੇ। 1996 ਤੋਂ 2000 ਤੱਕ ਜਾਪਾਨ ਦੇ ਰਾਜਦੂਤ ਰਹੇ ਅਤੇ ਇਸ ਤੋਂ ਬਾਅਦ 2004 ਤੱਕ ਚੈੱਕ ਰਿਪਬਲਿਕ 'ਚ ਭਾਰਤ ਦੇ ਰਾਜਦੂਤ ਦਾ ਅਹੁਦਾ ਸੰਭਾਲਿਆ। 2007 'ਚ ਬਤੌਰ ਇੰਡੀਅਨ ਹਾਈ ਕਮਿਸ਼ਨਰ ਸਿੰਗਾਪੁਰ ਭੇਜਿਆ ਗਿਆ ਅਤੇ 2009-2013 ਤੱਕ ਉਹ ਚੀਨ 'ਚ ਭਾਰਤ ਦੇ ਰਾਜਦੂਤ ਰਹੇ। ਚੀਨ ਤੋਂ ਬਾਅਦ ਅਮਰੀਕਾ 'ਚ ਭਾਰਤ ਦੇ ਰਾਜਦੂਤ ਬਣਾਇਆ ਗਿਆ। ਜਦੋਂ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਵਾਲਾ ਸੀ ਤਾਂ 72 ਘੰਟੇ ਬਾਕੀ ਸੀ ਤਾਂ ਉਨ੍ਹਾਂ ਨੂੰ ਸੇਵਾ ਵਿਸਥਾਰ ਦੇ ਕੇ ਵਿਦੇਸ਼ ਸਕੱਤਰ ਨਿਯੁਕਤ ਕਰ ਦਿੱਤਾ ਗਿਆ।

ਬਤੌਰ ਡਿਪਲੋਮੈਂਟ ਬਹੁਤ ਵਧੀਆ ਰਿਕਾਰਡ-
ਵਿਦੇਸ਼ ਮਾਮਲਿਆਂ 'ਚ ਜਬਰਦਸਤ ਧਾਂਕ ਜਮਾਉਂਦੇ ਹੋਏ ਜਨਵਰੀ 2015 'ਚ ਕੇਂਦਰ ਸਰਕਾਰ 'ਚ ਉਨ੍ਹਾਂ ਨੂੰ ਵਿਦੇਸ਼ ਸਕੱਤਰ ਬਣਾਇਆ ਗਿਆ ਸੀ। ਇਹ ਐਲਾਨ ਉਸ ਸਮੇਂ ਹੋਇਆ ਜਦੋਂ ਬਤੌਰ ਆਈ. ਐੱਫ. ਐੱਸ. ਉਨ੍ਹਾਂ ਦੀ ਸੇਵਾ ਸਮਾਪਤ ਹੋਣ 'ਚ ਸਿਰਫ 72 ਘੰਟੇ ਬਾਕੀ ਰਹਿ ਗਏ ਸੀ। ਉਸ ਸਮੇਂ ਜੈਸ਼ੰਕਰ ਅਮਰੀਕਾ 'ਚ ਭਾਰਤ ਦੇ ਰਾਜਦੂਤ ਸੀ ਇਹ 2013 ਤੋਂ 2015 ਤੱਕ ਅਮਰੀਕਾ 'ਚ ਭਾਰਤ ਦੇ ਰਾਜਦੂਤ ਰਹੇ। ਇਸ ਤੋਂ ਪਹਿਲਾਂ ਉਹ ਚੀਨ 'ਚ ਸਭ ਤੋਂ ਲੰਬੇ ਸਮੇਂ ਤੱਕ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਦੱਸ ਦੇਈਏ ਕਿ ਜੈਸ਼ੰਕਰ ਨੂੰ ਅਜਿਹਾ ਡਿਪਲੋਮੈਂਟ ਮੰਨਿਆ ਜਾਂਦਾ ਹੈ ਕਿ ਜੋ ਮਾਸਕੋ, ਪੇਈਚਿੰਗ ਅਤੇ ਵਾਸ਼ਿੰਗਟਨ ਡੀ. ਸੀ. ਦੇ ਨਾਲ-ਨਾਲ ਦੱਖਣੀ ਏਸ਼ਿਆਈ ਇਲਾਕੇ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ, ਉਹ ਭਾਰਤ ਦੇ ਆਰਥਿਕ ਹਿੱਤਾਂ ਦੇ ਨਾਲ-ਨਾਲ ਸੁਰੱਖਿਆ ਖੇਤਰ ਦੀ ਜ਼ਰੂਰਤਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ।

ਮਨਮੋਹਨ ਸਰਕਾਰ 'ਚ ਵੀ ਕਾਫੀ ਪ੍ਰਭਾਵ-
ਯੂ. ਪੀ. ਏ ਸਰਕਾਰ ਦੌਰਾਨ ਅਮਰੀਕਾ ਨਾਲ ਹੋਈ ਨਿਊਕਲੀਅਰ ਡੀਲ 'ਚ ਵੀ ਜੈਸ਼ੰਕਰ ਦੀ ਕਾਫੀ ਅਸਰਦਾਇਕ ਭੂਮਿਕਾ ਸੀ। ਉਹ 2004 ਤੋਂ 2007 ਤੱਕ ਭਾਰਤੀ ਵਿਦੇਸ਼ ਮੰਤਰਾਲੇ 'ਚ ਬਤੌਰ ਸੰਯੁਕਤ ਸਕੱਤਰ ਕੰਮ ਕਰ ਰਹੇ ਸੀ। ਇਹ ਉਹ ਦੌਰਾ ਸੀ ਜਦੋਂ ਭਾਰਤ ਅਤੇ ਅਮਰੀਕਾ ਵਿਚਾਲੇ ਸਿਵਲ ਪ੍ਰਮਾਣੂ ਸਮਝੌਤੇ ਲਈ ਗੱਲਬਾਤ ਚੱਲ ਰਹੀ ਸੀ। ਜੈਸ਼ੰਕਰ ਨੇ ਇਸ ਡੀਲ ਨੂੰ ਪੂਰਾ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। 

ਮੋਦੀ ਦੇ 'ਵਿਦੇਸ਼ੀ ਮਾਹਿਰ'-
2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਦੀ ਰਾਜਨੀਤੀ 'ਚ ਨਵੇਂ ਸੀ ਅਤੇ ਰੱਖਿਆ ਵਰਗੇ ਮੰਤਰਾਲੇ ਉਨ੍ਹਾਂ ਲਈ ਨਵੀਂ ਚੀਜ਼ ਸੀ। ਇੱਥੇ ਜੈਸ਼ੰਕਰ ਨੇ ਮੋਦੀ ਨਾਲ ਵਿਦੇਸ਼ੀ ਪਾਲਿਸੀ ਮਾਹਿਰ ਦੀ ਤਰ੍ਹਾਂ ਕੰਮ ਕੀਤਾ ਅਤੇ ਵਿਦੇਸ਼ ਨੀਤੀ ਤੈਅ ਕਰਨ 'ਚ ਅਹਿਮ ਭੂਮਿਕਾ ਨਿਭਾਈ। ਮਾਹਿਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਬਿਊਰੋਕ੍ਰੇਸੀ ਦੇ 2 ਪਾਵਰ ਸੈਂਟਰ ਸੀ, ਇੱਕ ਅਜੀਤ ਡੋਭਾਲ ਅਤੇ ਦੂਜਾ ਜੈਸ਼ੰਕਰ ਹਾਲਾਂਕਿ ਚਰਚਾ ਅਜੀਤ ਡੋਭਾਲ ਦੀ ਜ਼ਿਆਦਾ ਹੁੰਦੀ ਹੈ। ਦੋਵਾਂ ਸੈਂਟਰਾਂ ਦੀ ਕਾਰਜਸ਼ੈਲੀ ਮੁਤਾਬਕ ਕੰਮ ਕਰਦੇ ਸੀ, ਇਸ ਲਈ ਡੋਭਾਲ ਦੇ ਨਾਲ-ਨਾਲ ਮੋਦੀ ਨੂੰ ਜੈਸ਼ੰਕਰ ਵੀ ਪਸੰਦ ਸੀ।

...ਜਦੋਂ ਮੋਦੀ ਹੋਏ ਜੈਸ਼ੰਕਰ 'ਤੇ ਮੇਹਰਵਾਨ-
ਜੈਸ਼ੰਕਰ ਨੂੰ 2015 'ਚ ਰਿਟਾਇਰ ਹੋਣਾ ਸੀ ਪਰ 2015 'ਚ ਮੋਦੀ ਸਰਕਾਰ ਨੇ ਉਨ੍ਹਾਂ ਨੂੰ 2 ਸਾਲ ਵਿਸਥਾਰ ਦਿੰਦੇ ਹੋਏ ਵਿਦੇਸ਼ ਸਕੱਤਰ ਨਿਯੁਕਤ ਕੀਤਾ। ਉਨ੍ਹਾਂ ਨੇ 2017 'ਚ ਰਿਟਾਇਰ ਹੋ ਜਾਣਾ ਸੀ ਪਰ ਫਿਰ ਮੋਦੀ ਸਰਕਾਰ ਨੇ ਉਨ੍ਹਾਂ ਨੂੰ 1 ਸਾਲ ਹੋਰ ਸੇਵਾ ਵਿਸਥਾਰ ਦਿੱਤਾ। 2 ਵਾਰ ਮਿਲੇ ਸਰਵਿਸ ਐਕਸਟੈਂਸ਼ਨ ਤੋਂ ਬਾਅਦ ਆਖਰਕਰ 28 ਜਨਵਰੀ 2018 ਨੂੰ ਰਿਟਾਇਰ ਹੋਏ ਪਰ ਇੱਥੇ ਇੱਕ ਹੋਰ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਹੈ ਜਦੋਂ ਮੋਦੀ, ਜੈਸ਼ੰਕਰ 'ਤੇ ਮਿਹਰਵਾਨ ਹੁੰਦੇ ਦੇਖੇ ਗਏ ਹਨ। ਨੌਕਰਸ਼ਾਹਾਂ ਨੂੰ ਆਪਣੀ ਨੌਕਰੀ ਪੂਰੀ ਕਰਨ ਤੋਂ ਬਾਅਦ ਕੂਲਿੰਗ ਆਫ ਪੀਰੀਅਡ ਪੂਰਾ ਕਰਨਾ ਪੈਂਦਾ ਹੈ। ਜੈਸ਼ੰਕਰ ਨੂੰ ਰਿਟਾਇਰ ਮੈਂਟ ਤੋਂ ਬਾਅਦ ਟਾਟਾ ਕੰਪਨੀ ਵੱਲੋਂ ਆਫਰ ਦਿੱਤਾ ਕਿ ਜੈਸ਼ੰਕਰ ਕੰਪਨੀ ਗਲੋਬਲ ਕਾਰਪੋਰੇਟ ਟੀਮ ਨੂੰ ਲੀਡ ਕਰੇ। ਇਸ ਅਹੁਦੇ 'ਤੇ ਕੰਮ ਕਰਨ ਲਈ ਜੈਸ਼ੰਕਰ ਨੂੰ ਕੂਲਿੰਗ ਆਫ ਪੀਰੀਅਡ ਤੋਂ ਮਾਫੀ ਚਾਹੀਦੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣਾ ਕੂਲਿੰਗ ਆਫ ਪੀਰੀਅਡ ਖਤਮ ਕਰਨ ਦੀ ਗੁਜਾਰਿਸ਼ ਕੀਤੀ। ਮੋਦੀ ਨੇ ਗੁਜਾਰਿਸ਼ ਮੰਨੀ ਅਚੇ ਉਨ੍ਹਾਂ ਬਿਨਾਂ ਕੂਲਿੰਗ ਆਫ ਪੀਰੀਅਡ ਪੂਰਾ ਕੀਤੇ ਟਾਟਾ ਕੰਪਨੀ ਨਾਲ ਜੁੜਨ ਦਾ ਆਗਿਆ ਦੇ ਦਿੱਤੀ। ਇਸ ਤੋਂ ਬਾਅਦ ਜੈਸ਼ੰਕਰ ਨੇ ਟਾਟਾ ਸੰਜ਼ ਕੰਪਨੀ ਦੇ ਗਲੋਬਲ ਕਾਰਪੋਰੇਟ ਅਫੇਅਰਸ 'ਚ ਬਤੌਰ ਪ੍ਰੈਜ਼ੀਡੈਂਟ ਜੁਆਇਨਿੰਗ ਕਰ ਲਈ ਸੀ। ਜੇਕਰ ਮੋਦੀ ਸਰਕਾਰ ਨੇ ਜੈਸ਼ੰਕਰ ਨੂੰ ਆਗਿਆ ਨਾ ਦਿੱਤੀ ਹੁੰਦੀ ਤਾਂ ਜੈਸ਼ੰਕਰ ਨੂੰ ਕੋਈ ਵੀ ਅਹੁਦਾ ਸੰਭਾਲਣ ਲਈ 28 ਜਨਵਰੀ 2019 ਦਾ ਇੰਤਜ਼ਾਰ ਕਰਨਾ ਪੈਂਦਾ। ਕੁਲ ਮਿਲਾ ਕੇ ਐੱਸ . ਜੈਸ਼ੰਕਰ ਦਾ ਕੈਬਨਿਟ 'ਚ ਸ਼ਾਮਲ ਕੀਤਾ ਜਾਣ ਸਰਪ੍ਰਾਇਜ਼ ਐਲੀਮੈਂਟ ਸੀ। 

ਕੂਲਿੰਗ ਆਫ ਪੀਰੀਅਡ ਦਾ ਮਤਲਬ—
ਕੂਲਿੰਗ ਆਫ ਪੀਰੀਅਡ ਮਤਲਬ ਨੌਕਰਸ਼ਾਹ ਆਪਣੀ ਨੌਕਰੀ ਪੂਰੀ ਕਰਨ ਤੋਂ ਬਾਅਦ 1 ਸਾਲ ਤੱਕ ਕਿਸੇ ਵੀ ਅਜਿਹੇ ਅਹੁਦੇ 'ਤੇ ਨੌਕਰੀ ਨਹੀਂ ਕਰ ਸਕਦਾ ਹੈ ਜਿਸ ਦਾ ਭਾਰਤ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ 'ਚ ਕੋਈ ਦਖਲ ਹੋਵੇ। ਪਹਿਲਾਂ ਕੂਲਿੰਗ ਆਫ ਪੀਰੀਅਡ 2 ਸਾਲ ਹੁੰਦਾ ਸੀ ਪਰ ਮੋਦੀ ਸਰਕਾਰ ਨੇ 2015 'ਚ ਘਟਾ ਕੇ 1 ਸਾਲ ਕਰ ਦਿੱਤਾ।


author

Iqbalkaur

Content Editor

Related News