ਰਿਆਨ ਇੰਟਰਨੈਸ਼ਨਲ ਸਕੂਲ ਦਾ ਮਾਲੀ ਹਿਰਾਸਤ ''ਚ, 17 ਲੋਕ ਸ਼ੱਕ ਦੇ ਘੇਰੇ ''ਚ

09/15/2017 8:16:08 AM

ਹਰਿਆਣਾ — ਪੁਲਸ ਨੇ ਰਿਆਨ ਸਕੂਲ ਦੇ ਮਾਲੀ ਅਤੇ ਅਹਿਮ ਗਵਾਹ ਹਰਪਾਲ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਮਾਮਲੇ 'ਚ ਕੁਝ ਹੋਰ ਲੋਕਾਂ ਦੀਆਂ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਗੁਰੂਗ੍ਰਾਮ ਪੁਲਸ ਦੇ ਵਿਸ਼ੇਸ਼ ਦਲ (ਐਸਆਈਟੀ) ਨੇ ਕੱਲ੍ਹ ਮਾਲੀ ਨੂੰ ਹਿਰਾਸਤ 'ਚ ਲਿਆ। ਐਸਆਈਟੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਐਸਆਈਟੀ ਇਕ ਵੀ ਸਬੂਤ ਛੱਡਣਾ ਨਹੀਂ ਚਾਹੁੰਦੀ ਜੋ ਇਸ ਮਾਮਲੇ ਨੂੰ ਹੱਲ ਕਰਨ ਲਈ ਅਹਿਮ ਸੁਰਾਗ ਦੇ ਤੌਰ 'ਤੇ ਸਾਡੇ ਲਈ ਮਹੱਤਵਪੂਰਣ ਹੋ ਸਕਦਾ ਹੈ। ਅਦਾਲਤ 'ਚ ਦੋਸ਼ ਪੱਤਰ ਦਾਇਰ ਕਰਨ 'ਚ 3 ਦਿਨ ਬਚੇ ਹਨ
ਸਾਨੂੰ ਦੋਸ਼ੀ ਸਕੂਲ ਬੱਸ ਕੰਡਕਟਰ ਅਸ਼ੋਕ ਕੁਮਾਰ ਦੇ ਖਿਲਾਫ ਸੰਭਾਵਿਤ ਸਕਾਰਾਤਮਕ ਜਾਣਕਾਰੀਆਂ ਮਿਲੀਆਂ ਹਨ। ਐਸਆਈਟੀ ਟੀਮ ਨੇ ਘਟਨਾ ਦੇ ਸੁਰਾਗ ਹਾਸਲ ਕਰਨ ਲਈ ਕੱਲ੍ਹ ਇਥੇ ਸਕੂਲ ਦੀ ਤਲਾਸ਼ੀ ਲਈ ਜਦੋਂਕਿ ਸੀਬੀਐਸਈ ਦੇ ਇਕ ਪੈਨਲ ਨੇ ਸੁਰੱਖਿਆ ਵਿਵਸਥਾ 'ਚ ਕਮੀਆਂ ਦਾ ਪਤਾ ਲਗਾਉਣ ਲਈ ਸਕੂਲ ਕੰਪਲੈਕਸ ਦਾ ਨਿਰੀਖਣ ਕੀਤਾ। ਹਰਪਾਲ ਸਿੰਘ ਦੇ ਇਲਾਵਾ ਐਸਆਈਟੀ ਦੇ ਇੰਚਾਰਜ ਅੰਜੂ ਦੁਧਜਾ, ਮੁਅੱਤਲ ਕੰਮ ਕਰਨ ਵਾਲੇ ਗਾਰਡ ਨੀਰਜਾ ਬਤਰਾ, ਸਾਬਕਾ ਪ੍ਰਿੰਸੀਪਲ ਰਾਖੀ ਵਰਮਾ, ਬੱਸ ਡਰਾਈਵਰ ਸੌਰਭ ਰਾਘਵ, ਬੱਸ ਕੰਟਰੈਕਟਰ ਹਰਕੇਸ ਪ੍ਰਧਾਨ ਅਤੇ 8 ਸੁਰੱਖਿਆ ਗਾਰਡ ਸਮੇਤ 17 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਸਾਰੇ ਸ਼ੱਕੀ ਵਿਅਕਤੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੋ ਪੁਲਸ ਦੇ ਸ਼ੱਕ ਦੇ ਘੇਰੇ 'ਚ ਹਨ ਫਿਰ ਭਾਵੇਂ ਉਹ ਮੁਅੱਤਲ ਸਕੂਲ ਦੀ ਪ੍ਰਿੰਸੀਪਲ ਹੋਵੇ, ਸੀਨੀਅਰ ਅਧਿਕਾਰੀ ਜਾਂ ਸਟਾਫ ਦਾ ਕੋਈ ਮੈਂਬਰ ਹੋਵੇ। ਉਨ੍ਹਾਂ ਨੇ ਕਿਹਾ ਕਿ ਕੁਝ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਸਕੂਲ ਦੇ ਵਾਸ਼ਰੂਮ 'ਚ 7 ਸਾਲ ਦੇ ਬੱਚੇ ਦਾ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ ਸੀ।