ਵਾਰਾਣਸੀ : ਰਸ਼ੀਅਨ ਜੋੜੇ ਨੇ ਹਿੰਦੂ ਰੀਤੀ ਰਿਵਾਜਾਂ ਨਾਲ ਕਰਵਾਇਆ ਵਿਆਹ

04/21/2018 1:42:39 AM

ਵਾਰਾਣਸੀ— ਵਾਰਾਣਸੀ ਸ਼ਹਿਰ ਤੋਂ ਦੂਰ ਹਰਹੁਆ ਇਲਾਕੇ ਦੇ ਇਕ ਪਿੰਡ 'ਚ ਵੀਰਵਾਰ ਦੀ ਰਾਤ ਮਾਸਕੋ ਦੇ ਰਹਿਣ ਵਾਲੇ ਮਾਰਕ (25) ਤੇ ਸੋਨੀਆ (24) ਨੇ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ। ਪਿੰਡ ਦੇ ਸਾਰੇ ਲੋਕਾਂ ਨੇ ਬਣੇ ਉਤਸ਼ਾਹ ਨਾਲ ਇਸ ਵਿਆਹ 'ਚ ਸ਼ਿਰਕ ਕੀਤੀ। ਸੋਨੀਆ ਦੋ ਸਾਲ ਪਹਿਲਾਂ ਮਾਸਕੋ ਤੋਂ ਵਾਰਾਣਸੀ ਘੁੰਮਣ ਆਈ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਟੈਕਸੀ ਡਰਾਈਵਰ ਮਨੋਜ ਪਾਂਡੇ ਨਾਲ ਹੋਈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਨੋਜ ਦਾ ਵਿਆਹ ਹੋਏ ਨੂੰ 20 ਸਾਲ ਹੋ ਚੁੱਕੇ ਹਨ ਤਾਂ ਸੋਨੀਆ ਨੂੰ ਕਾਫੀ ਹੈਰਾਨੀ ਹੋਈ। ਸੋਨੀਆ ਨੇ ਦੱਸਿਆ ਕਿ ਸਾਡੇ ਇਥੇ ਮਾਸਕੋ 'ਚ ਵਿਆਹ ਮਹੀਨੇ ਜਾਂ ਸਾਲ ਲਈ ਹੁੰਦਾ ਹੈ, ਇਸ ਤੋਂ ਬਾਅਦ ਤਲਾਕ ਹੋ ਜਾਂਦਾ ਹੈ। ਮਨੋਜ ਨੇ ਸੋਨੀਆ ਨੂੰ ਹਿੰਦੂ ਰੀਤੀ ਰਿਵਾਜਾਂ ਨਾਲ ਹੋਣ ਵਾਲੇ ਵਿਆਹ ਬਾਰੇ ਦੱਸਿਆ।
ਵਿਆਹ ਦੇ 7 ਵਚਨਾਂ ਤੇ ਹੋਰ ਰਿਵਾਜਾਂ ਬਾਰੇ 'ਚ ਜਾਨਣ ਤੋਂ ਬਾਅਦ ਸੋਨੀਆ ਨੇ ਆਪਣੇ ਪਤੀ ਮਾਰਕ ਨੂੰ ਇਸ ਬਾਰੇ ਦੱਸਿਆ। ਮਾਰਕ ਜਦੋਂ ਹਿੰਦੂ ਰੀਤੀ ਰਿਵਾਜ ਨਾਲ ਵਿਆਹ ਲਈ ਤਿਆਰ ਨਹੀਂ ਹੋਏ ਤਾਂ ਉਨ੍ਹਾਂ ਨੂੰ ਸਮਝਣ ਲਈ ਸੋਨੀਆ ਨੇ ਟੈਕਸੀ ਡਰਾਈਵਰ ਮਨੋਜ ਨੂੰ ਮਾਸਕੋ ਸੱਦਿਆ। 15 ਦਿਨਾਂ ਉਥੇ ਰਹਿਣ ਦੌਰਾਨ ਮਨੋਜ ਨੇ ਮਾਰਕ ਨੂੰ ਭਾਰਤੀ ਸੱਭਿਆਚਾਰ ਤੇ ਸੰਸਕਾਰਾਂ ਬਾਰੇ ਸਮਝਾਇਆ। ਆਖਿਰ 'ਚ ਮਾਰਕ ਵਿਆਹ ਲਈ ਤਿਆਰ ਹੋ ਗਿਆ। ਭਾਰਤ ਆ ਕੇ ਸੋਨੀਆ ਤੇ ਮਾਰਕ ਨੇ ਹਰਹੁਆ ਬਲਾਕ ਦੇ ਪਲੀਆ ਸ਼ੰਭੂਪੁਰ ਪਿੰਡ 'ਚ ਵੀਰਵਾਰ ਰਾਤ ਵੈਦਿਕ ਮੰਤਰਾਂ ਵਿਚਾਲਾਂ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਵਿਆਹ ਤੋਂ ਬਾਅਦ ਸੋਨੀਆ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਤੇ ਮਾਰਕ ਨੇ ਕਿਹਾ ਕਿ ਇਹ ਕਦੇ ਨਾ ਭੁੱਲਣ ਵਾਲਾ ਅਨੁਭਵ ਹੈ।