ਇਕ ਲੱਖ ਦਾ ਮੋਬਾਇਲ ਹੋਇਆ ਚੋਰੀ, ਦੁਕਾਨ 'ਤੇ ਹੀ ਕੰਮ ਕਰਨ ਵਾਲਾ ਨਿਕਲਿਆ ਚੋਰ

08/06/2018 6:26:14 PM

ਮੇਰਠ— ਉੱਤਰ ਪ੍ਰਦੇਸ਼ 'ਚ ਚੋਰਾਂ ਦਾ ਡਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਆਏ ਦਿਨ ਚੋਰ ਪੁਲਸ ਨੂੰ ਚੁਣੌਤੀ ਦਿੰਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਮੇਰਠ ਦਾ ਹੈ, ਜਿੱਥੇ ਇਕ ਮੋਬਾਇਲਾਂ ਦੀ ਦੁਕਾਨ ਤੋਂ ਚੋਰ ਨੇ ਇਕ ਲੱਖ ਦੇ ਮੋਬਾਇਲ 'ਤੇ ਹੱਥ ਸਾਫ ਕਰ ਦਿੱਤਾ। ਉੱਥੇ ਹੀ ਲੱਗੇ ਸੀਸੀਟੀਵੀ ਕੈਮਰੇ 'ਚ ਸਾਰੀ ਘਟਨਾ ਕੈਦ ਹੋ ਗਈ।


ਮਾਮਲਾ ਥਾਣਾ ਟੀਪੀ ਨਗਰ ਖੇਤਰ ਦੇ ਮਲਿਆਨਾ ਇਲਾਕੇ ਦਾ ਹੈ ਜਿੱਥੇ ਰਹਿਣ ਵਾਲਾ ਮਨੋਜ ਇਕ ਕੋਰੀਅਰ ਕੰਪਨੀ ਚਲਾਉਂਦਾ ਹੈ। ਉਹ ਸ਼ਨੀਵਾਰ ਸ਼ਾਮ ਦਫਤਰ ਬੰਦ ਕਰਕੇ ਘਰ ਚਲਿਆ ਗਿਆ। ਸਵੇਰੇ ਦਫਤਰ ਪਹੁੰਚਿਆ ਤਾਂ ਕਰੀਬ ਇਕ ਲੱਖ ਦਾ ਮੋਬਾਇਲ ਗਾਇਬ ਸੀ। ਉਸ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਸ 'ਚ ਉਨ੍ਹਾਂ ਦੇ ਕੋਲ ਕੰਮ ਕਰਨ ਵਾਲਾ ਲੜਕਾ ਹੀ ਚੋਰ ਨਿਕਲਿਆ।
ਦੂਜੇ ਦਿਨ ਜਦੋਂ ਲੜਕਾ ਦਫਤਰ ਪਹੁੰਚਿਆ ਤਾਂ ਉਸ ਦੀ ਜਮ ਕੇ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਚੋਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।