RTI ਕੇਸ : ਵੀਡੀਓ ਕਾਲ ਰਾਹੀਂ ਸੁਣਵਾਈ, ਵਟਸਐਪ ''ਤੇ ਆਦੇਸ਼

06/03/2020 12:53:09 AM

ਭੋਪਾਲ (ਭਾਸ਼ਾ) : ਕੋਵਿਡ-19 ਮਹਾਂਮਾਰੀ ਦੌਰਾਨ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਕਾਨੂੰਨ ਦੇ ਮਾਮਲਿਆਂ 'ਚ ਲੋਕਾਂ ਦੀ ਆਵਾਜਾਈ ਨੂੰ ਘੱਟ ਕਰਣ ਲਈ ਨਵਾਂ ਪ੍ਰਯੋਗ ਕਰਦੇ ਹੋਏ ਮੱਧ ਪ੍ਰਦੇਸ਼ ਦੇ ਸੂਚਨਾ ਕਮਿਸ਼ਨਰ ਵਿਜੇ ਮਨੋਹਰ ਤਿਵਾੜੀ ਨੇ ਪਹਿਲੀ ਵਾਰ ਮੋਬਾਇਲ ਫੋਨ ਦੇ ਜ਼ਰੀਏ ਵੀਡੀਓ ਕਾਲ 'ਤੇ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਸ਼ੁਰੂ ਕੀਤੀ ਹੈ ਅਤੇ ਸੁਣੇ ਗਏ ਮਾਮਲਿਆਂ 'ਚ ਆਦੇਸ਼ ਵੀ 2 ਘੰਟੇ ਦੇ ਅੰਦਰ ਵਟਸਐਪ 'ਤੇ ਭੇਜ ਰਹੇ ਹਨ।
ਤ੍ਰਿਪਾਠੀ ਨੇ ਮੰਗਲਵਾਰ ਨੂੰ ਦੱਸਿਆ ਕਿ ਮੱਧ ਪ੍ਰਦੇਸ਼ 'ਚ ਆਰ. ਟੀ. ਆਈ.  ਦੇ ਕਰੀਬ 7,000 ਮਾਮਲੇ ਪੈਂਡਿੰਗ ਹਨ ਅਤੇ ਹਰ ਮਹੀਨੇ ਔਸਤਨ 400 ਨਵੀਆਂ ਅਪੀਲਾਂ ਆਉਂਦੀਆਂ ਹਨ। ਸੋਮਵਾਰ ਨੂੰ ਪ੍ਰਯੋਗ ਦੇ ਤੌਰ 'ਤੇ ਸੁਣੇ ਗਏ ਮਾਮਲਿਆਂ ਦੇ ਆਦੇਸ਼ ਵੀ 2 ਘੰਟੇ ਦੇ ਅੰਦਰ ਵਟਸਐਪ 'ਤੇ ਭੇਜੇ ਗਏ। ਉਮਰੀਆ ਦੇ ਇੱਕ ਕੇਸ 'ਚ ਤਾਂ ਆਦੇਸ਼ ਪੁੱਜਣ ਤੋਂ ਪਹਿਲਾਂ ਹੀ ਬਿਨੈਕਾਰ ਨੂੰ ਜਾਣਕਾਰੀ ਮਿਲ ਗਈ। ਲੋਕ ਸੂਚਨਾ ਅਧਿਕਾਰੀਆਂ ਨੂੰ ਇਹ ਹਿਦਾਇਤ ਦਿੱਤੀ ਗਈ ਹੈ ਕਿ ਜਿਨ੍ਹਾਂ ਸੰਭਵ ਹੋਵੇ, ਆਵਾਜਾਈ ਤੋਂ ਬਚਣ ਲਈ ਮਾਮਲਿਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਮੰਗੀ ਗਈ ਜਾਣਕਾਰੀ ਦੇਣ। ਬਿਨੈਕਾਰਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਮੰਗੀ ਗਈ ਜਾਣਕਾਰੀ ਲੈਣ ਅਤੇ ਕੇਸਾਂ ਨੂੰ ਲੰਬੇ ਸਮੇਂ ਤੱਕ ਨਾ ਵਧਾਉਣ। 
ਤ੍ਰਿਪਾਠੀ ਨੇ ਕਿਹਾ ਕਿ ਕਮਿਸ਼ਨ 'ਚ ਵੀਡੀਓ ਕਾਨਫਰੰਸ ਦੀ ਸੀਮਤ ਸਹੂਲਤ ਨੂੰ ਦੇਖਦੇ ਹੋਏ ਇਹ ਸੰਭਵ ਨਹੀਂ ਸੀ ਕਿ ਇਹ ਨਿਯਮਤ ਹੋ ਸਕੇ, ਇਸ ਲਈ ਪਹਿਲੀ ਵਾਰ ਮੋਬਾਇਲ 'ਤੇ ਵੀਡੀਓ ਕਾਲ ਦੇ ਜ਼ਰੀਏ ਦੂਰ ਦੇ 2 ਜ਼ਿਲ੍ਹਿਆਂ ਉਮਰੀਆ ਅਤੇ ਸ਼ਹਡੋਲ ਦੀਆਂ ਪੈਂਡਿਗ ਅਪੀਲਾਂ 'ਤੇ ਸੁਣਵਾਈ ਕੀਤੀ ਗਈ।
 

Inder Prajapati

This news is Content Editor Inder Prajapati