ਅੱਜ ਮਹਾਤਮਾ ਗਾਂਧੀ ਹੁੰਦੇ ਤਾਂ ਉਨ੍ਹਾਂ RSS ’ਚ ਹੋਣਾ ਸੀ: ਰਾਕੇਸ਼ ਸਿਨ੍ਹਾ

10/02/2019 6:04:43 PM

ਨਵੀਂ ਦਿੱਲੀ—ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਕੇਸ਼ ਸਿਨ੍ਹਾ ਨੇ ਮਹਾਤਮਾ ਗਾਂਧੀ ਸਬੰਧੀ ਅੱਜ ਭਾਵ ਬੁੱਧਵਾਰ ਇਕ ਬਿਆਨ ਦਿੰਦਿਆਂ ਕਿਹਾ ਕਿ ਜੇ ਉਹ ਅੱਜ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਆਰ.ਐੱਸ.ਐੱਸ.’ਚ ਹੋਣਾ ਸੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਨਾਂ ਦੀ ਵਰਤੋਂ ਕਰਨ ਵਾਲੇ ਹੀ ਉਨ੍ਹਾਂ ਦੇ ਵਿਚਾਰਾਂ ਦੇ ਵਿਰੁੱਧ ਹਨ। ਆਰ.ਐੱਸ.ਐੱਸ. ਗਾਂਧੀ ਜੀ ਦੀ ਵਿਚਾਰਧਾਰਾ ਦਾ ਸਭ ਤੋਂ ਵੱਡਾ ਪੈਰੋਕਾਰ ਹੈ। ਸਿਨ੍ਹਾ ਨੂੰ ਆਰ.ਐੱਸ. ਐੱਸ. ਦੇ ਮਾਮਲਿਆਂ ਦਾ ਜਾਣਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਆਰ.ਐੱਸ.ਐੱਸ. ਦੇ ਸੰਸਥਾਪਕ ਹੇਡਗੇਵਾਰ ਦੀ ਜੀਵਨੀ ਸਮੇਤ ਸੰਘ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਸੰਘ ਦੇ ਮੁਖੀ ਮੋਹਨ ਭਾਗਵਤ ਨੇ ਆਪਣੇ ਇਕ ਲੇਖ ’ਚ ਲਿਖਿਆ ਸੀ ਕਿ ਸੰਘ ਦੀਆਂ ਸ਼ਾਖਾਵਾਂ ’ਚ ਹਰ ਰੋਜ਼ ਸਵੇਰੇ ਮਹਾਪੁਰਖਾਂ ਦੀ ਪ੍ਰੰਪਰਾ ਨੂੰ ਯਾਦ ਕਰਨ ਦੀ ਰਵਾਇਤ ਹੈ। 1963 ’ਚ ਮਹਾਤਮਾ ਗਾਂਧੀ ਜੀ ਦਾ ਨਾਂ ਇਸ ’ਚ ਜੁੜਿਆ ਸੀ।


Iqbalkaur

Content Editor

Related News