ਆਰ.ਐਸ.ਐਸ. ਮਾਣਹਾਨੀ ਕੇਸ: ਅਦਾਲਤ ''ਚ ਪੇਸ਼ ਹੋਏ ਰਾਹੁਲ, ਕਿਹਾ...

01/30/2017 3:35:09 PM

 ਮੁੰਬਈ— ਮਹਾਤਮਾ ਗਾਂਧੀ ਦੀ ਹੱਤਿਆ ਦੇ ਸ਼ੱਕ ''ਚ ਆਰ.ਐਸ.ਐਸ. ਦੇ ਖਿਲਾਫ ਆਪਣੀ ਕਥਿਤ ਟਿੱਪਣੀ ਨੂੰ ਲੈ ਕੇ ਦਾਇਰ ਮਾਣਹਾਨੀ ਦੇ ਮਾਮਲੇ ''ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਭਿਵੰਡੀ ਦੀ ਇਕ ਅਦਾਲਤ ''ਚ ਪੇਸ਼ ਹੋਏ। ਇਸ ਮਾਮਲੇ ''ਚ ਹੁਣ ਅਗਲੀ ਸੁਣਵਾਈ 3 ਮਾਰਚ ਨੂੰ ਹੋਵੇਗੀ। ਕੋਰਟ ਤੋਂ ਬਾਹਰ ਆ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਅੱਜ ਗਾਂਧੀ ਜੀ ਨੂੰ ਯਾਦ ਕਰਦਾ ਹਾਂ, ਮੇਰੀ ਲੜਾਈ ਉਸ ਵਿਚਾਰਧਾਰਾ ਦੇ ਖਿਲਾਫ ਹੈ, ਜਿਸ ਨੇ ਗਾਂਧੀ ਦੀ ਹੱਤਿਆ ਕੀਤੀ, ਜਿਨ੍ਹਾਂ ਨੇ ਗਾਂਧੀ ਜੀ ਨੂੰ ਕੈਲੇਂਡਰ ਤੋਂ ਹਟਾ ਦਿੱਤਾ। ਗਾਂਧੀ ਜੀ ਹਮੇਸ਼ਾ ਭਾਰਤ ਦੇ ਦਿਲ ''ਚ ਰਹਿਣਗੇ। ਉਹ ਲੋਕ ਗਾਂਧੀ ਜੀ ਨੂੰ ਮਾਰ ਸਕਦੇ ਹਨ ਪਰ ਉਨ੍ਹਾਂ ਨੂੰ ਮਿਟਾਅ ਨਹੀਂ ਸਕਦੇ।

ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਦੇ ਸਥਾਨਕ ਅਹੁਦਾ ਅਧਿਕਾਰੀ ਰਾਜੇਸ਼ ਕੁੰਟੇ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਰਾਹੁਲ ਦਾ ਇਹ ਭਾਸ਼ਣ ਛੇ ਮਾਰਚ, 2014 ਦਾ ਹੈ। ਇਸ ਭਾਸ਼ਣ ਦੌਰਾਨ ਰਾਹੁਲ ਨੇ ਕਥਿਤ ਤੌਰ ''ਤੇ ਦਾਅਵਾ ਕੀਤਾ ਸੀ ਕਿ ਆਰ.ਐਸ.ਐਸ. ਦੇ ਲੋਕਾਂ ਨੇ ਗਾਂਧੀ ਦੀ ਹੱਤਿਆ ਕੀਤੀ। ਸੁਪਰੀਮ ਕੋਰਟ ਨੇ ਇਸ ਮਾਮਲੇ ''ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਰਾਹੁਲ ਗਾਂਧੀ ਅਦਾਲਤ ''ਚ ਪੇਸ਼ ਹੋਏ ਸੀ।