ਸੰਘ ਮੁਖੀ ਦਾ ਬਿਆਨ ਸ਼ਹੀਦਾਂ ਦਾ ਅਪਮਾਨ : ਰਾਹੁਲ

02/13/2018 1:33:43 AM

ਨਵੀਂ ਦਿੱਲੀ,(ਯੂ. ਐੱਨ. ਆਈ.)—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈਮ ਸੇਵਕ ਮੁਖੀ ਮੋਹਨ ਭਾਗਵਤ ਦੇ ਤਿੰਨ ਦਿਨਾਂ 'ਚ ਫੌਜ ਤਿਆਰ ਕਰਨ ਵਾਲੇ ਬਿਆਨ 'ਤੇ ਸਖਤ ਪ੍ਰਤੀਕਿਰਿਆ ਕਰਦਿਆਂ ਇਸ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ ਹੈ। 
ਰਾਹੁਲ ਗਾਂਧੀ ਨੇ ਸੋਮਵਾਰ ਆਪਣੇ ਟਵਿਟਰ 'ਤੇ ਭਾਗਵਤ ਦੇ ਬਿਆਨ ਦੀ ਨਿੰਦਾ ਕਰਦਿਆਂ ਲਿਖਿਆ ਕਿ ਸੰਘ ਮੁਖੀ ਦਾ ਬਿਆਨ ਹਰੇਕ ਭਾਰਤੀ ਦਾ ਨਿਰਾਦਰ ਹੈ ਕਿਉਂਕਿ ਇਸ ਨਾਲ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਫੌਜੀਆਂ ਦਾ ਨਿਰਾਦਰ ਹੋਇਆ ਹੈ ਅਤੇ ਇਹ ਦੇਸ਼ ਦੇ ਝੰਡੇ ਦਾ ਵੀ ਨਿਰਾਦਰ ਹੈ। ਇਸ ਬਿਆਨ ਨਾਲ ਤਿਰੰਗੇ ਨੂੰ ਸਲਾਮ ਕਰਨ ਵਾਲੇ ਫੌਜੀਆਂ ਦਾ ਨਿਰਾਦਰ ਹੋਇਆ। ਭਾਗਵਤ ਨੂੰ ਫੌਜ ਤੇ ਸ਼ਹੀਦਾਂ ਦਾ ਨਿਰਾਦਰ ਕਰਨ ਲਈ ਸ਼ਰਮ ਆਉਣੀ ਚਾਹੀਦੀ ਹੈ।