ਕੇਰਲ ਵਿਚ ਫਿਰ ਤੋਂ RSS ਕਰਮਚਾਰੀ ''ਤੇ ਹਮਲਾ, ਹਾਲਤ ਨਾਜ਼ੁਕ

10/15/2017 10:44:32 PM

ਨਵੀਂ ਦਿੱਲੀ- ਕੇਰਲ ਵਿਚ ਇਕ ਵਾਰ ਫਿਰ ਰਾਸ਼ਟਰੀ ਸਵੈ ਸੇਵਕ ਸੰਘ (RSS) ਦੇ ਕਾਰਜਕਰਤਾ 'ਤੇ ਹਮਲਾ ਹੋਇਆ ਹੈ। ਐਤਵਾਰ ਨੂੰ ਕੁਨੂਰ ਵਿਚ ਆਰ. ਐੱਸ. ਐੱਸ. ਕਰਮਚਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜ਼ਖਮੀ ਕਾਰਜਕਰਤਾ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੀ. ਟੀ. ਆਈ. ਦੀ ਖਬਰ ਮੁਤਾਬਕ ਇਹ ਹਮਲਾ ਸੀ. ਪੀ. ਆਈ. (ਐੱਮ) ਦੇ ਕਾਰਜਕਰਤਾ ਨੇ ਕੀਤਾ ਹੈ। RSS ਕਾਰਜਕਰਤਾ ਨਿਧੇਸ਼ (28) ਦੀ ਹਾਲਤ ਵਿਗੜਣ 'ਤੇ ਉਸ ਨੂੰ ਕੋਝੀਕੋੜ ਮੈਡੀਕਲ ਕਾਲਜ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਮੁਤਾਬਕ ਉਸ ਨੂੰ ਕਾਫੀ ਚੋਟਾਂ ਆਈਆਂ ਹਨ। ਬੀ. ਜੇ. ਪੀ. ਦੇ ਸਥਾਨਕ ਇਕਾਈ ਦਾ ਦੋਸ਼ ਹੈ ਕਿ ਸੱਤਾਧਾਰੀ ਸੀ. ਪੀ. ਆਈ. (ਐੱਮ) ਦੇ ਕਾਰਜਕਰਤਾਵਾਂ ਨੇ ਨਿਧੇਸ਼ 'ਤੇ ਹਮਲਾ ਕੀਤਾ ਹੈ।