ਬਿਨਾਂ ਮਾਸਕ ਘਰੋਂ ਬਾਹਰ ਨਿਕਲਿਆ ਸ਼ਖਸ, ਲੱਗਾ 5000 ਰੁਪਏ ਦਾ ਜ਼ੁਰਮਾਨਾ

04/29/2020 11:13:01 PM

ਤਿਰੂਵੰਤਪੂਰਮ - ਕੋਰੋਨਾ ਵਾਇਰਸ ਨੂੰ ਰੋਕਣ ਲਈ ਪੂਰੇ ਦੇਸ਼ 'ਚ ਲਾਕਡਾਊਨ ਜਾਰੀ ਹੈ ਅਤੇ ਕਈ ਰਾਜਾਂ 'ਚ ਲੋਕਾਂ ਨੂੰ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕੇਰਲ 'ਚ ਇੱਕ ਸ਼ਖਸ ਨੂੰ ਸਰਕਾਰ ਦੇ ਇਸ ਆਦੇਸ਼ ਨੂੰ ਨਹੀਂ ਮੰਨਣਾ ਭਾਰੀ ਪਿਆ। ਦਰਅਸਲ, ਕੇਰਲ ਦੇ ਵਾਇਨਾਡ 'ਚ ਬਿਨਾਂ ਮਾਸਕ ਲਗਾਏ ਬਾਹਰ ਨਿਕਲਣ 'ਤੇ ਪੁਲਸ ਨੇ ਇੱਕ ਸ਼ਖਸ 'ਤੇ 'ਤੇ 5000 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ।
ਦੱਸ ਦਈਏ ਕਿ ਕੇਰਲ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਦੇਸ਼ 'ਚ ਇਸ ਵਾਇਰਸ ਦਾ ਪਹਿਲਾ ਮਰੀਜ਼ ਇਸ ਰਾਜ 'ਚ ਮਿਲਿਆ ਸੀ। ਮਾਸਕ ਨਹੀਂ ਪਹਿਨਣ ਵਾਲੇ ਸ਼ਖਸ 'ਤੇ ਭਾਰੀ ਭਰਕਮ ਜ਼ੁਰਮਾਨਾ ਲਗਾਏ ਜਾਣ ਨੂੰ ਲੈ ਕੇ ਐਸ.ਪੀ. ਇਲੰਗੋ ਨੇ ਕਿਹਾ, ਕੇਰਲ ਪੁਲਸ ਐਕਟ (ਕੇ.ਪੀ.ਏ.) 118-ਈ ਦੇ ਤਹਿਤ ਉਸ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਜ਼ੁਰਮਾਨਾ ਵਸੂਲਿਆ ਜਾਵੇਗਾ। ਉਹ ਵਿਅਕਤੀ ਬਿਨਾਂ ਮਾਸਕ ਲਗਾਏ ਬਾਹਰ ਨਿਕਲਿਆ ਇਸ ਲਈ ਉਸ ਤੋਂ 5000 ਰੁਪਏ ਜ਼ੁਰਮਾਨਾ ਵਸੂਲਿਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਮਾਸਕ ਨਹੀਂ ਪਹਿਨਣ ਵਾਲਾ ਵਿਅਕਤੀ ਇਸ ਜ਼ੁਰਮਾਨੇ ਨੂੰ ਕੋਰਟ 'ਚ ਚੁਣੌਤੀ ਦਿੰਦਾ ਹੈ ਤਾਂ ਕਾਨੂੰਨ  ਮੁਤਾਬਕ ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਤਿੰਨ ਸਾਲ ਦੀ ਕੈਦ ਜਾਂ 10 ਹਜ਼ਾਰ ਰੁਪਏ ਜ਼ੁਰਮਾਨਾ ਜਾਂ ਫਿਰ ਦੋਨਾਂ ਦੀ ਸਜ਼ਾ ਮਿਲ ਸਕਦੀ ਹੈ।
ਇੰਨਾ ਹੀ ਨਹੀਂ ਕੇਰਲ 'ਚ ਲਾਕਡਾਊਨ ਦੇ ਨਿਯਮਾਂ ਨੂੰ ਬੇਹੱਦ ਸਖ਼ਤ ਬਣਾ ਦਿੱਤਾ ਗਿਆ ਹੈ ਅਤੇ ਇੱਕ ਦੁਕਾਨਦਾਰ 'ਤੇ ਵੀ 1 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦੁਕਾਨਦਾਰ 'ਤੇ ਇਹ ਜ਼ੁਰਮਾਨਾ ਦੁਕਾਨ 'ਚ ਗਾਹਕਾਂ ਲਈ ਹੈਂਡ ਸੈਨੇਟਾਈਜਰ ਨਹੀਂ ਰੱਖਣ ਕਾਰਣ ਲਗਾਇਆ ਗਿਆ। ਕੇਂਦਰੀ ਸਿਹਤ ਮੰਤਰਾਲਾ  ਦੇ ਤਾਜ਼ਾ ਅੰਕੜਿਆਂ ਮੁਤਾਬਕ ਕੇਰਲ 'ਚ ਹੁਣ ਤੱਕ ਕੋਰੋਨਾ ਦੇ 485 ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦੋਂ ਕਿ 359 ਲੋਕਾਂ ਇਸ ਮਹਾਮਾਰੀ ਤੋਂ ਠੀਕ ਹੋਏ ਹਨ।


Inder Prajapati

Content Editor

Related News