ਦਿੱਲੀ ''ਚ ਇਮਾਰਤ ਦੀ ਛੱਤ ਡਿੱਗੀ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

01/04/2020 10:33:47 PM

ਨਵੀਂ ਦਿੱਲੀ — ਪੱਛਮੀ ਦਿੱਲੀ ਦੇ ਉੱਤਮ ਨਗਰ 'ਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰਿਆ। ਇਕ ਮਕਾਨ ਦੀ ਛੱਤ ਸ਼ਨੀਵਾਰ ਨੂੰ ਅਚਾਨਕ ਢਹਿ ਢੇਰੀ ਹੋ ਗਈ। ਇਮਾਰਤ 'ਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੋਣ ਦੀ ਸੰਭਾਵਨਾ ਹੈ। ਮੌਕੇ 'ਤੇ ਮੌਜੂਦ ਤਿੰਨ ਫਾਇਰ ਟੈਂਡਰ ਨੇ 9 ਲੋਕਾਂ ਦੀ ਜਾਨ ਬਚਾਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਲੇ ਵੀ ਇਮਾਰਤ ਦੇ ਡਿੱਗੇ ਮਲਬੇ 'ਚ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਮੌਕੇ 'ਤੇ ਅਧਿਕਾਰੀ ਮੌਜੂਦ ਹਨ। ਇਮਾਰਤ 'ਚ ਦਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Inder Prajapati

This news is Content Editor Inder Prajapati