ਬੀ.ਆਰ.ਓ ਨੇ ਬਹਾਲ ਕੀਤਾ ਰੋਹਤਾਂਗ ਦੱਰਾ, ਲੋਕਾਂ ਨੂੰ ਮਿਲੀ ਵੱਡੀ ਰਾਹਤ

12/08/2019 3:57:49 PM

ਮਨਾਲੀ—ਪਿਛਲੇ 3 ਹਫਤਿਆਂ ਤੋਂ ਬੰਦ ਪਿਆ ਰੋਹਤਾਂਗ ਦੱਰਾ ਸ਼ਨੀਵਾਰ ਨੂੰ ਫਿਰ ਬਹਾਲ ਹੋ ਗਿਆ। ਸਰਹੱਦੀ ਆਵਾਜਾਈ ਸੰਗਠਨ (ਬੀ.ਆਰ.ਓ) ਨੇ ਕਾਫੀ ਮਸ਼ੱਕਤ ਤੋਂ ਬਾਅਦ ਬਰਫ ਨਾਲ ਲੱਦੇ ਦੱਰੇ ਨੂੰ ਬਹਾਲ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਬੀ.ਆਰ.ਓ. ਨੇ ਮਸ਼ੀਨਰੀ ਨਾਲ ਦਸੰਬਰ 'ਚ 5 ਫੁੱਚ ਉੱਚੀ ਬਰਫ ਦੀ ਦੀਵਾਰ ਨੂੰ ਤੋੜ ਕੇ ਰੋਹਤਾਂਗ ਦੱਰੇ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਿਆ ਹੈ। ਅੱਜ ਭਾਵ ਐਤਵਾਰ ਨੂੰ ਵਾਹਨਾਂ ਲਾਹੌਲ ਅਤੇ ਮਨਾਲੀ ਵਾਲੇ ਆਉਣ-ਜਾਣ ਲੱਗੇ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਦੱਸਣਯੋਗ ਹੈ ਕਿ ਬੀ.ਆਰ.ਓ ਨੇ ਹੁਣ ਤੱਕ ਚਾਰ ਵਾਰ ਰੋਹਤਾਂਗ ਦੱਰੇ ਨੂੰ ਬਹਾਲ ਕੀਤਾ ਹੈ। ਇਸ ਸਮੇ ਕੋਕਸਰ ਅਤੇ ਮੜੀ ਤੋਂ ਅੱਗੇ ਤਾਪਮਾਨ ਮਾਈਨਸ ਤੋਂ ਹੇਠਾਂ ਪਹੁੰਚ ਚੁੱੱਕਾ ਹੈ। ਰੋਹਤਾਂਗ ਦੱਰੇ ਨੂੰ ਬਹਾਲ ਕਰਨ ਲਈ ਪ੍ਰਸ਼ਾਸਨ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Iqbalkaur

This news is Content Editor Iqbalkaur