2 ਘੰਟੇ ਪਹਿਲਾਂ ਮਿਲੀ ਖੁਸ਼ੀ ਬਦਲੀ ਮਾਤਮ ''ਚੋਂ, ਅੰਜਲੀ ਦੀ ਸੜਕ ਹਾਦਸੇ ਦੌਰਾਨ ਮੌਤ

05/16/2019 4:15:46 PM

ਰੋਹਤਕ—ਹਰਿਆਣਾ ਦੇ ਰੋਹਤਕ ਜ਼ਿਲੇ ਦੇ ਮੋਖਰਾ ਪਿੰਡ ਦੀ ਰਹਿਣ ਵਾਲੀ ਅੰਜਲੀ ਨੇ ਪਰਿਵਾਰ ਵਾਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ 12ਵੀਂ 'ਚ ਵਧੀਆਂ ਅੰਕ ਪ੍ਰਾਪਤ ਕਰਕੇ ਨਾਂ ਰੌਸ਼ਨ ਕਰੇਗੀ। ਸਾਇੰਸ ਭਾਗ ਦੀ ਵਿਦਿਆਰਥਣ ਅੰਜਲੀ ਨੇ 88 ਫੀਸਦੀ ਅੰਕ ਹਾਸਲ ਕਰ ਆਪਣਾ ਵਾਅਦਾ ਪੂਰਾ ਕੀਤਾ ਸੀ ਪਰ ਨਤੀਜਾ ਆਉਣ ਤੋਂ 2 ਘੰਟੇ ਬਾਅਦ ਹੀ ਇਹ ਖੁਸ਼ੀ ਉਦੋਂ ਮਾਤਮ 'ਚ ਬਦਲ ਗਈ, ਜਦੋਂ ਅੰਜਲੀ ਦੀ ਇੱਕ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਕਾਰਨ ਅੰਜਲੀ ਪਰਿਵਾਰ ਵਾਲਿਆਂ ਨੂੰ ਨਾ ਭੁਲਾਉਣ ਵਾਲਾ ਦੁੱਖ ਮਿਲ ਗਿਆ। 

ਰਿਪੋਰਟ ਮੁਤਾਬਕ ਮੋਖਰਾ ਦੀ ਰਹਿਣ ਵਾਲੀ ਅੰਜਲੀ(18) ਰੋਹਤਕ 'ਚ ਇੱਕ ਕੋਚਿੰਗ ਸੈਂਟਰ ਤੋਂ ਕੋਚਿੰਗ ਲੈ ਰਹੀ ਸੀ ਅਤੇ  ਜਦੋਂ ਬੁੱਧਵਾਰ ਬਾਅਦ ਦੁਪਹਿਰ ਆਏ 12ਵੀਂ ਦੇ ਨਤੀਜੇ ਦੀ ਖੁਸ਼ਖਬਰੀ ਅੰਜਲੀ ਨੇ ਆਪਣੀ ਮਾਂ ਅਤੇ ਭੈਣ-ਭਰਾ ਨੂੰ ਕੋਚਿੰਗ ਸੈਂਟਰ ਤੋਂ ਹੀ ਫੋਨ ਕਰਕੇ ਦੱਸੀ। ਇਹ ਖਬਰ ਸੁਣਦਿਆਂ ਹੀ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਛਾ ਗਿਆ। ਪਰਿਵਾਰ ਦੇ ਸਾਰੇ ਜੀਅ ਉਸ ਦੇ ਕੋਚਿੰਗ ਸੈਂਟਰ ਤੋਂ ਘਰ ਵਾਪਸ ਆਉਣ ਦਾ ਇੰਤਜ਼ਾਰ ਕਰ ਸੀ ਪਰ ਅਚਾਨਕ ਸ਼ਾਮ 6 ਵਜੇ ਅੰਜਲੀ ਜਦੋਂ ਆਪਣੀ ਐਕਟਿਵਾ 'ਤੇ ਰੋਹਤਕ ਤੋਂ ਘਰ ਆ ਰਹੀ ਸੀ ਤਾਂ ਮਦੀਨਾ ਅਕਾਸ਼ਵਾਣੀ ਕੇਂਦਰ ਦੇ ਕੋਲ ਸਾਹਮਣੇ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਅੰਜਲੀ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਸ ਪਹੁੰਚੀ ਅਤੇ ਅੰਜਲੀ ਦੀ ਮੌਤ ਦੀ ਖਬਰ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ।

Iqbalkaur

This news is Content Editor Iqbalkaur