ਰੋਹਤਕ ''ਚ ਪੋਲਿੰਗ ਬੂਥ ''ਤੇ ਪੁਲਸ ਨੇ ਗੈਂਗਸਟਰ ਰਮੇਸ਼ ਲੋਹਾਰ ਨੂੰ ਕੀਤਾ ਗ੍ਰਿਫਤਾਰ

05/12/2019 6:15:18 PM

ਚੰਡੀਗੜ੍ਹ—ਲੋਕ ਸਭਾ ਦੇ 6ਵੇਂ ਪੜਾਅ ਦੀ ਵੋਟਿੰਗ ਦੌਰਾਨ ਅੱਜ ਹਰਿਆਣਾ ਦੇ ਰੋਹਤਕ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦਾ ਸਹਿਕਾਰੀ ਮੰਤਰੀ ਮਨੀਸ਼ ਗਰੋਵਰ ਦੇ ਨਾਲ ਪੋਲਿੰਗ ਬੂਥ 'ਚ ਗੈਂਗਸਟਰ ਰਮੇਸ਼ ਲੋਹਾਰ ਨਜ਼ਰ ਆਇਆ, ਜਿਸ ਨੂੰ ਪੁਲਸ ਨੇ ਤਰੁੰਤ ਗ੍ਰਿਫਤਾਰ ਕਰ ਲਿਆ। ਇਹ ਸ਼ਾਇਦ ਦੇਸ਼ ਦਾ ਪਹਿਲਾਂ ਮਾਮਲਾ ਹੈ। ਜਦੋਂ ਇਕ ਗੈਂਗਸਟਰ ਨੂੰ ਪੋਲਿੰਗ ਬੂਥ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਚੋਣਾਂ ਖਤਮ ਹੋਣ ਤੱਕ ਮਨੀਸ਼ ਗਰੋਵਰ ਦੀ ਮੂਵਮੈਟ 'ਤੇ ਵੀ ਬੈਨ ਲਗਾ ਦਿਤਾ ਹੈ। 

ਅਸਲ 'ਚ ਰੋਹਤਕ ਦੇ ਵਿਸ਼ਵਕਰਮਾ ਸਕੂਲ ਨੇੜੇ ਬਣੇ ਪੋਲਿੰਗ ਬੂਥ ਦੇ ਅੰਦਰ ਸਹਿਕਾਰੀ ਮੰਤਰੀ ਮਨੀਸ਼ ਗਰੋਵਰ ਨਾਲ ਗੈਂਗਸਟਰ ਰਮੇਸ਼ ਲੋਹਾਰ ਨਜ਼ਰ ਆਇਆ। ਕਾਂਗਰਸੀ ਉਮੀਦਵਾਰ ਦੀਪੇਂਦਰ ਹੁੱਡਾ ਦੇ ਸਮਰੱਥਕ ਪੋਲਿੰਗ ਬੂਥ 'ਤੇ ਪਹੁੰਚੇ ਅਤੇ ਮੰਤਰੀ ਜੀ ਤੋਂ ਪਹਿਲਾਂ ਗੈਂਗਸਟਰ ਨੂੰ ਨਾਲ ਲਿਆਉਣ ਦਾ ਸਵਾਲ ਪੁੱਛਿਆ ਤਾਂ ਇਸ ਤੋਂ ਬਾਅਦ ਥੋੜ੍ਹਾ ਜਿਹਾ ਹੰਗਾਮਾ ਹੋਇਆ ਪਰ ਫਿਰ ਮੰਤਰੀ ਜੀ ਨੂੰ ਲੈ ਕੇ ਹੁੱਡਾ ਸਮਰੱਥਕਾਂ ਨਾਲ ਬਾਹਰ ਆ ਗਏ।ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਸ਼ਵਕਰਮਾ ਸਕੂਲ ਦੇ ਬਾਹਰ ਪੁਲਸ ਨੇ ਅਸਥਾਈ ਨੰਬਰ ਦੀਆਂ ਗੱਡੀਆਂ ਵੀ ਫੜ੍ਹੀਆਂ ਸੀ। ਇਸ ਤੋਂ ਇਲਾਵਾ ਪਹਿਲਾਂ ਕਾਂਗਰਸੀ ਉਮੀਦਵਾਰ ਦੁਪੇਂਦਰ ਹੁੱਡਾ ਨੇ ਮਨੀਸ਼ ਗਰੋਵਰ ਅਤੇ ਗੈਂਗਸਟਰ ਰਮੇਸ਼ ਲੋਹਾਰ 'ਤੇ ਬੂਥ ਕੈਪਚਰਿੰਗ ਦਾ ਦੋਸ਼ ਲਗਾਇਆ ਸੀ।

Iqbalkaur

This news is Content Editor Iqbalkaur