ਕੇਰਲ ''ਚ ਸੀਵਰ ਸਫਾਈ ਕਰਮਚਾਰੀਆਂ ਦੀ ਜਗ੍ਹਾ ਲਵੇਗਾ ਰੋਬੋਟ

01/12/2018 4:44:24 PM

ਤਿਰੁਅਨੰਤਪੁਰਮ— ਕੇਰਲ 'ਚ ਸੀਵਰ ਦੀ ਸਫਾਈ ਕਰਨ ਵਾਲਿਆਂ ਨੂੰ ਹੁਣ ਰੋਬੋਟ ਇਸ ਕੰਮ ਤੋਂ ਮੁਕਤੀ ਦਿਵਾਏਗਾ। ਸਟਾਰਟਅਪ ਫਰਮ ਜੇਨਰੋਬਾਟਿਕਸ ਵੱਲੋਂ ਡਿਵੈਲਪ ਬੈਂਡੀਕੂਟ ਦੀ ਮਦਦ ਨਾਲ ਸੀਵਰ ਹੋਲਜ਼ ਦੀ ਸਫਾਈ ਕੀਤੀ ਜਾਵੇਗੀ। ਸਦੀਆਂ ਤੋਂ ਚੱਲੀ ਆ ਰਹੀ ਸਫਾਈ ਦੀ ਇਸ ਪ੍ਰਥਾ ਨੂੰ ਸਮਾਪਤੀ ਲਈ ਕੇਰਲ ਜੇਲ ਅਥਾਰਿਟੀ ਅਤੇ ਕੇਰਲ ਸਟਾਰਟਅਪ ਮਿਸ਼ਨ ਨੇ ਐੱਮ.ਓ.ਯੂ. 'ਤੇ ਦਸਤਖ਼ਤ ਕੀਤੇ। ਵੀਰਵਾਰ ਨੂੰ ਤਕਨਾਲੋਜੀ ਅਤੇ ਪ੍ਰੋਡਕਟਸ ਦੇ ਟਰਾਂਸਫਰ ਲਈ ਐੱਮ.ਓ.ਯੂ. 'ਤੇ ਦਸਤਖ਼ਤ ਹੋਇਆ, ਜਿਸ 'ਚ ਸਫ਼ਾਈ ਲਈ ਰੋਬੋਟ ਦੀ ਵਰਤੋਂ ਵੀ ਸ਼ਾਮਲ ਸੀ।
ਅਜੇ ਇਨਸਾਨਾਂ ਵੱਲੋਂ ਹੀ ਕੀਤੇ ਜਾਣ ਵਾਲੇ ਇਸ ਕੰਮ ਲਈ ਖਾਸ ਤੌਰ 'ਤੇ ਤਿਆਰ ਰੋਬੋਟ 'ਚ ਹੱਥ-ਪੈਰ ਤੋਂ ਇਲਾਵਾ ਬਾਲਟੀ ਵੀ ਲੱਗੀ ਹੋਵੇਗੀ ਅਤੇ ਇਹ ਇਕ ਸਪਾਈਡਰ ਵੈੱਬ ਨਾਲ ਅਟੈਚ ਹੋਵੇਗਾ। ਇਹ ਵਾਈ-ਫਾਈ ਅਤੇ ਬਲਿਊਟੂਥ ਮਾਡਲਜ਼ ਨਾਲ ਉਪਲੱਬਧ ਹੋਵੇਗਾ। ਬੈਂਡੀਕੂਟ ਰੋਬੋਟ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਯੋਜਨਾ ਹੈ। ਮਾਰਚ 'ਚ ਅਟੂਕਲ ਪੋਂਗਲ ਉਤਸਵ ਦੌਰਾਨ ਇਹ ਰੋਬੋਟ ਤਿਰੁਅਨੰਤਪੁਰਮ ਦੇ ਸੀਵਰ ਹੋਲਜ਼ ਦੀ ਸਫਾਈ 'ਚ ਲਾਂਚ ਹੋਵੇਗਾ।