ਓਡੀਸ਼ਾ 'ਚ ਖੁੱਲ੍ਹਿਆ ਰੋਬੋਟ ਰੈਸਟੋਰੈਂਟ, ਖਾਣਾ ਪਰੋਸਣ ਦੇ ਨਾਲ ਕਰਦੇ ਨੇ ਇਹ ਕੰਮ

10/17/2019 5:07:20 PM

ਭੁਵਨੇਸ਼ਵਰ— ਦੁਨੀਆ 'ਚ ਕਈ ਅਜਿਹੇ ਅਨੋਖੇ ਰੈਸਟੋਰੈਂਟ ਹਨ, ਜਿੱਥੇ ਰੋਬੋਟ ਗਾਹਕਾਂ ਨੂੰ ਖਾਣਾ ਪਰੋਸਦੇ ਹਨ। ਹੁਣ ਓਡੀਸ਼ਾ ਦੇ ਭੁਵਨੇਸ਼ਵਰ 'ਚ ਵੀ ਇਕ ਅਜਿਹਾ ਰੈਸਟੋਰੈਂਟ ਖੁੱਲ੍ਹਿਆ ਹੈ, ਜਿੱਥੇ ਰੋਬੋਟ ਗਾਹਕਾਂ ਨੂੰ ਖਾਣਾ ਪਰੋਸਦੇ ਹਨ। ਭੁਵਨੇਸ਼ਵਰ ਦੇ ਇਸ ਰੈਸਟੋਰੈਂਟ 'ਚ 'ਰੋਬੋ ਸ਼ੈਫ' ਦੇ ਹੱਥੋਂ ਖਾਣਾ ਲੈ ਕੇ ਖਾਣ ਵਾਲੇ ਲੋਕਾਂ ਦੀ ਭੀੜ ਲੱਗ ਰਹੀ ਹੈ। ਇੱਥੇ ਰੋਬੋਟ ਗਾਹਕਾਂ ਤੋਂ ਖਾਣੇ ਦਾ ਆਰਡਰ ਲੈਂਦੇ ਹਨ ਅਤੇ ਫਿਰ ਆਪਣੇ ਹੱਥਾਂ ਨਾਲ ਖਾਣਾ ਪਰੋਸਦੇ ਹਨ। ਰੈਸਟੋਰੈਂਟ 'ਚ ਖਾਣਾ ਖਾਣ ਦੇ ਬਹਾਨੇ ਲੋਕ ਰੋਬੋਟ ਨੂੰ ਦੇਖਣ ਲਈ ਲਗਾਤਾਰ ਪਹੁੰਚ ਰਹੇ ਹਨ ਅਤੇ ਕੰਮ ਕਰਦੇ ਹੋਏ ਰੋਬੋਟ ਦਾ ਵੀਡੀਓ ਵੀ ਬਣਾ ਰਹੇ ਹਨ।

 


ਫਿਲਹਾਲ ਇਸ ਰੈਸਟੋਰੈਂਟ ਵਿਚ ਦੋ ਰੋਬੋਟ ਹਨ, ਜੋ ਕਿ ਗਾਹਕਾਂ ਨਾਲ ਗੱਲ ਕਰਦੇ ਹਨ ਅਤੇ ਉਨ੍ਹਾਂ ਦੀ ਪਸੰਦ ਮੁਤਾਬਕ ਉਨ੍ਹਾਂ ਨੂੰ ਖਾਣਾ ਪਰੋਸਦੇ ਹਨ। ਰੈਸਟੋਰੈਂਟ ਦੇ ਮਾਲਕ ਜੀਤ ਬਾਸਾ ਨੇ ਦੱਸਿਆ ਦੋਹਾਂ ਰੋਬੋਟ ਦੇ ਨਾਮ- ਚੰਬਾ ਅਤੇ ਚਮੇਲੀ ਰੱਖਿਆ ਗਿਆ ਹੈ। ਇਨ੍ਹਾਂ ਰੋਬੋਟ ਦਾ ਨਿਰਮਾਣ ਭਾਰਤ ਵਿਚ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੂਰਬੀ ਭਾਰਤ ਦਾ ਪਹਿਲਾ ਅਜਿਹਾ ਰੈਸਟੋਰੈਂਟ ਹੈ, ਜਿੱਥੇ ਰੋਬੋਟ ਖਾਣਾ ਪਰੋਸਦੇ ਹਨ। 


ਜੀਤ ਨੇ ਦੱਸਿਆ ਕਿ ਰੋਬੋਟ ਰਾਡਾਰ ਦੇ ਆਧਾਰ 'ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਜੋ ਕਮਾਂਡ ਦਿੱਤੀ ਜਾਂਦੀ ਹੈ, ਉਸ ਮੁਤਾਬਕ ਇਹ ਕੰਮ ਕਰਦੇ ਹਨ। ਇਹ ਰੋਬੋਟ ਉੜੀਆ ਦੇ ਨਾਲ-ਨਾਲ ਕਿਸੇ ਵੀ ਭਾਸ਼ਾ ਵਿਚ ਬੋਲ ਸਕਦੇ ਹਨ। ਰੋਬੋਟ ਵਿਚ ਵਾਇਸ ਆਪਰੇਟੇਡ ਸਿਸਟਮ ਹੈ, ਜਿਸ ਦੀ ਮਦਦ ਨਾਲ ਉਹ ਰੈਸਟੋਰੈਂਟ ਵਿਚ ਆਉਣ ਵਾਲੇ ਗਾਹਕਾਂ ਦਾ ਸਵਾਗਤ ਕਰਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਦਾ ਸਭ ਤੋਂ ਪਹਿਲਾਂ ਰੋਬੋਟ ਰੈਸਟੋਰੈਂਟ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਮਹਾਬਲੀਪੁਰਮ ਵਿਚ ਖੋਲ੍ਹਿਆ ਗਿਆ ਸੀ। ਮੋਮੋ ਨਾਮ ਦੇ ਇਸ ਚਾਇਨੀਜ਼ ਰੈਸਟੋਰੈਂਟ ਵਿਚ ਅੱਜ ਵੀ ਰੋਬੋਟ ਜ਼ਰੀਏ ਥਾਈ ਅਤੇ ਚਾਇਨੀਜ਼ ਖਾਣਾ ਪਰੋਸਿਆ ਜਾਂਦਾ ਹੈ।

Tanu

This news is Content Editor Tanu