ਰਾਬਰਟ ਵਾਡਰਾ ਤੋਂ ਈ.ਡੀ. ਨੇ ਦੂਜੇ ਰਾਊਂਡ 'ਚ ਕੀਤੀ 2 ਘੰਟੇ ਪੁੱਛ-ਗਿੱਛ

02/07/2019 2:41:37 PM

ਨਵੀਂ ਦਿੱਲੀ— ਮਨੀ ਲਾਂਡਰਿੰਗ ਕੇਸ 'ਚ ਰਾਬਰਟ ਵਾਡਰਾ ਤੋਂ ਵੀਰਵਾਰ ਨੂੰ ਦੂਜੇ ਰਾਊਂਡ 'ਚ ਕਰੀਬ 2 ਘੰਟੇ ਤੱਕ ਪੁੱਛ-ਗਿੱਛ ਹੋਈ। ਈ.ਡੀ. ਦਫ਼ਤਰ ਪੁੱਜਣ ਤੋਂ ਬਾਅਦ ਵਾਡਰਾ ਲਗਭਗ 2 ਘੰਟੇ ਬਾਅਦ ਦਫ਼ਤਰ ਤੋਂ ਬਾਹਰ ਨਿਕਲੇ। ਬੁੱਧਵਾਰ ਨੂੰ ਵੀ  ਉਨ੍ਹਾਂ ਤੋਂ 6 ਘੰਟੇ ਤੱਕ ਲੰਬੀ ਪੁੱਛ-ਗਿੱਛ ਕੀਤੀ ਗਈ ਸੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਜਸਥਾਨ ਈ.ਡੀ. ਵੀ ਜਲਦ ਪੁੱਛ-ਗਿੱਛ ਕਰਨ ਵਾਲੀ ਹੈ। ਮਨੀ ਲਾਂਡਰਿੰਗ ਮਾਮਲੇ 'ਚ ਫਸੇ ਵਾਡਰਾ ਨੂੰ ਦਿੱਲੀ ਦੀ ਅਦਾਲਤ ਤੋਂ ਮੋਹਰੀ ਜ਼ਮਾਨਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰਟ ਨੇ ਮੋਹਰੀ ਜ਼ਮਾਨਤ ਦੀ ਮਨਜ਼ੂਰੀ ਦੇ ਸਮੇਂ ਉਨ੍ਹਾਂ ਨੂੰ ਸਖਤ ਨਿਰਦੇਸ਼ ਦਿੱਤਾ ਸੀ ਕਿ ਉਹ ਜਾਂਚ 'ਚ ਪੂਰਾ ਸਹਿਯੋਗ ਕਰਨ। ਵਾਡਰਾ ਦੇ ਵਕੀਲ ਨੇ ਸਹਿਯੋਗ ਦਾ ਭਰੋਸਾ ਵੀ ਦਿੱਤਾ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਤੋਂ ਵੀਰਵਾਰ ਨੂੰ ਕਿਹੜੇ ਸਵਾਲਾਂ 'ਤੇ ਜਵਾਬ ਮੰਗਿਆ ਗਿਆ। ਹਾਲਾਂਕਿ ਦਫ਼ਤਰ ਤੋਂ ਨਿਕਲਦੇ ਸਮੇਂ ਵਾਡਰਾ ਸ਼ਾਂਤ ਨਜ਼ਰ ਆ ਰਹੇ ਸਨ ਪਰ ਉਨ੍ਹਾਂ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। 

ਸੂਤਰਾਂ ਦਾ ਕਹਿਣਾ ਹੈ ਕਿ ਵਾਡਰਾ ਤੋਂ ਪਹਿਲੇ ਰਾਊਂਡ ਦੀ ਪੁੱਛ-ਗਿੱਛ 'ਚ ਈ.ਡੀ. ਨੇ ਉਨ੍ਹਾਂ ਦੀ ਲੰਡਨ ਦੀ ਪ੍ਰਾਪਰਟੀ ਬਾਰੇ ਜਾਣਕਾਰੀ ਮੰਗੀ। ਨਾਲ ਹੀ ਸੰਜੇ ਭੰਡਾਰੀ ਨਾਂ ਦੇ ਕਾਰੋਬਾਰੀ ਤੋਂ ਉਨ੍ਹਾਂ ਦੇ ਸੰਬੰਧਾਂ ਨੂੰ ਲੈ ਕੇ ਵੀ ਪੁੱਛ-ਗਿੱਛ ਕੀਤੀ ਗਈ। ਈ.ਡੀ. ਨੇ ਰਾਬਰਟ ਵਾਡਰਾ ਤੋਂ ਕੁਝ ਈ-ਮੇਲਜ਼ ਨੂੰ ਲੈ ਕੇ ਵੀ ਜਾਣਕਾਰੀ ਮੰਗੀ ਸੀ। ਜ਼ਿਕਰਯੋਗ ਹੈ ਕਿ ਭਾਜਪਾ ਲੰਡਨ 'ਚ ਵਾਡਰਾ ਦੀਆਂ 8-9 ਸੰਪਤੀਆਂ ਹੋਣ ਦਾ ਦਾਅਵਾ ਕਰ ਰਹੀ ਹੈ। ਹਾਲ ਹੀ 'ਚ ਰਾਜਨੀਤੀ 'ਚ ਕਦਮ ਰੱਖਣ ਵਾਲੀ ਪ੍ਰਿਯੰਕਾ ਗਾਂਧੀ ਨਾ ਸਿਰਫ ਵਾਡਰਾ ਨੂੰ ਈ.ਡੀ. ਦਫ਼ਤਰ ਛੱਡਣ ਗਈ ਸਗੋਂ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਪਤੀ ਅਤੇ ਪਰਿਵਾਰ ਨਾਲ ਖੜ੍ਹੀ ਹੈ।

DIsha

This news is Content Editor DIsha