ਵਾਡਰਾ ਨੂੰ ਧੁਰ ਅੰਦਰ ਤਕ ਖੰਗਾਲੇਗੀ ਈ. ਡੀ., ਹੋਈ ਤੀਜੀ ਪੇਸ਼ੀ

02/09/2019 1:32:38 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਵਿਦੇਸ਼ ਵਿਚ ਜਾਇਦਾਦ ਖਰੀਦਣ 'ਚ ਮਨੀ ਲਾਂਡਰਿੰਗ ਨਾਲ ਜੁੜੇ ਇਕ ਮਾਮਲੇ 'ਚ ਸ਼ਨੀਵਾਰ ਨੂੰ ਤੀਜੀ ਵਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਏ। ਇਸ ਤੋਂ ਪਹਿਲਾਂ ਵੀ ਈ. ਡੀ. ਵਾਡਰਾ ਤੋਂ ਦੋ ਦਿਨ ਪੁੱਛ-ਗਿੱਛ ਕਰ ਚੁੱਕਾ ਹੈ ਪਰ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲੇ। ਵਾਡਰਾ ਤੋਂ ਪਹਿਲੀ ਵਾਰ ਕਰੀਬ 5 ਘੰਟੇ ਅਤੇ ਦੂਜੀ ਵਾਰ ਕਰੀਬ 9 ਘੰਟੇ ਪੁੱਛ-ਗਿੱਛ ਕੀਤੀ ਗਈ ਸੀ। 

ਪਹਿਲੀ ਵਾਰ ਹੋਈ ਪੁੱਛ-ਗਿੱਛ ਦੌਰਾਨ ਵਾਡਰਾ ਦਾ ਸਾਹਮਣਾ ਉਨ੍ਹਾਂ ਦਸਤਾਵੇਜ਼ਾਂ ਤੋਂ ਕਰਵਾਇਆ ਗਿਆ, ਜੋ ਏਜੰਸੀ ਨੇ ਮਾਮਲੇ ਦੀ ਜਾਂਚ ਦੌਰਾਨ ਹਾਸਲ ਜਾਂ ਜ਼ਬਤ ਕੀਤੇ ਹਨ। ਉਨ੍ਹਾਂ ਵਿਚ ਫਰਾਰ ਰੱਖਿਆ ਡੀਲਰ ਸੰਜੈ ਭੰਡਾਰੀ ਨਾਲ ਜੁੜੇ ਦਸਤਾਵੇਜ਼ ਵੀ ਸ਼ਾਮਲ ਹਨ। ਇਹ ਮਾਮਲਾ ਲੰਡਨ 'ਚ 12 ਬ੍ਰਾਇਨਸਟਨ ਸਕਵਾਇਰ 'ਤੇ 19 ਲੱਖ ਪੌਂਡ (ਬ੍ਰਿਟਿਸ਼ ਪੌਂਡ) ਦੀ ਜਾਇਦਾਦ ਖਰੀਦ ਵਿਚ ਮਨੀ ਲਾਂਡਰਿੰਗ ਨਾਲ ਸਬੰਧਤ ਹਨ। ਇਹ ਜਾਇਦਾਦ ਰਾਬਰਟਾ ਵਾਡਰਾ ਦੀ ਹੈ। ਵਾਰਡਾ ਵਲੋਂ ਮੌਜੂਦ ਵਕੀਲ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਕਲਾਇੰਟ ਵਾਡਰਾ ਪੁੱਛੇ ਗਏ ਹਰ ਸਵਾਲ ਦਾ ਜਵਾਬ ਦੇ ਰਹੇ ਹਨ। ਵਾਡਰਾ ਨੇ ਗੈਰ-ਕਾਨੂੰਨੀ ਵਿਦੇਸ਼ੀ ਜਾਇਦਾਦ ਨਾਲ ਜੁੜੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਿਆਸੀ ਹਿੱਤ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਕਾਂਗਰਸ ਪਾਰਟੀ ਵੀ ਵਾਡਰਾ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਈ. ਡੀ. ਦੀ ਪੁੱਛ-ਗਿੱਛ ਦੌਰਾਨ ਪ੍ਰਿਯੰਕਾ ਵੀ ਈ. ਡੀ. ਦਫਤਰ ਪਹੁੰਚੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਪਤੀ ਨਾਲ ਹੈ।

Tanu

This news is Content Editor Tanu